April 26, 2026 12:08 pm

ਕਰੈਸ਼ਰ ਇੰਡਸਟਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਨਜਾਇਜ਼ ਮਾਇਨਿੰਗ ਸਬੰਧੀ ਕਾਰਵਾਈ ਨਾ ਕਰਨ ’ਤੇ ਮਾਇਨਿੰਗ ਵਿਭਾਗ ਆਇਆ ਸ਼ੱਕ ਦੇ ਘੇਰੇ ਵਿੱਚ

ਵਿਭਾਗ ਵੱਲੋਂ ਮੋਕੇ ’ਤੇ ਗੱਡੀਆਂ ਫੜਕੇ ਵੀ ਨਹੀਂ ਕੀਤੀ ਜਾਂਦੀ ਕੋਈ ਕਾਰਵਾਈ

ਪਠਾਨਕੋਟ, 30 ਅਪ੍ਰੈਲ (ਅਜੇ)- ਪਠਾਨਕੋਟ ਵਿੱਚ ਅਵੈਧ  ਮਾਇਨਿੰਗ ਸਬੰਧੀ ਮੀਡੀਆ ਵਲੋਂ ਬਾਰ- ਬਾਰ ਖਬਰਾਂ ਲਗਾਉਣ ਦਿਖਾਉਣ ਤੇ ਵੀ ਮਾਇਨਿੰਗ ਵਿਭਾਗ  ਦੇ ਕੰਨਾ ਤੇ ਜੂੰ ਤੱਕ ਨਹੀ ਰੇਂਗਦੀ ਨਜਰ ਆ ਰਹੀ ਕਿਉਂਕਿ  ਮਾਇਨਿੰਗ ਵਿਭਾਗ  ਵਲੋਂ ਇਹਨਾਂ  ਤੇ ਕਦੇ ਵੀ ਕੋਈ ਕਾਰਵਾਈ ਨਹੀ ਕੀਤੀ ਗਈ। ਇਥੋਂ ਤੱਕ ਕੀ ਇਸ ਅਵੈਧ  ਮਾਇਨਿੰਗ ਦਾ ਮਾਮਲਾ ਪਠਾਨਕੋਟ ਦੇ ਡੀ.ਸੀ.  ਸੁਖਵਿੰਦਰ ਸਿੰਘ ਦੀ ਨਜਰ ਵਿੱਚ ਵੀ ਹੁੰਦੇ ਹੋਏ ਅਤੇ ਉਹਨਾਂ  ਦੇ ਸਖ਼ਤ ਨਿਰਦੇਸ਼ਾ ਦੇ ਬਾਵਜੂਦ ਵੀ ਉਸ ਤੇ ਮਾਇਨਿੰਗ ਵਿਭਾਗ  ਵਲੋਂ ਕੋਈ ਕਾਰਵਾਈ ਨਹੀ ਕੀਤੀ ਜਾਂਦੀ।  ਜਿਸ ਦੇ ਚਲਦਿਆਂ ਮਾਇਨਿੰਗ ਵਿਭਾਗ  ਦੀ ਕਾਰਵਾਈ ਸੰਦੇਹ ਦੇ ਘੇਰੇ ਵਿੱਚ ਉਸ ਵੇਲੇ  ਦੇਖਣ  ਨੂੰ  ਮਿਲੀ ਜਦੋਂ  ਮਾਇਨਿੰਗ ਵਿਭਾਗ  ਵਲੋਂ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਤਲਵਾੜਾ ਜੱਟਾਂ ਕੋਲ ਚਲ ਰਹੇ ਕਰੇਸ਼ਰ ਮਾਲਿਕਾਂ ਵਲੋਂ ਚੱਕੀ ਦਰਿਆ ਕੋਲ ਪੈਂਦੀ ਨਹਿਰ ਵਿਚੋਂ ਅਵੈਧ  ਮਾਇਨਿੰਗ ਕੀਤੀ ਜਾ ਰਹੀ ਸੀ  ਅਤੇ  ਮੋਕੇ ਤੇ ਪੁਲਸ ਮੁਲਾਜ਼ਮਾ

ਵਲੋਂ  ਕਾਫ਼ੀ ਜਦੋ ਜਹਿਦ ਕਰਦੇ ਹੋਏ ਮਸ਼ੀਨਾ ਨੂੰ ਫੜਿਆ ਗਿਆ। ਪ੍ਰੁੰਤੁ  ਉਹਨਾਂ ਮਸ਼ੀਨਾ ਉੱਪਰ  ਕਾਰਵਾਈ ਕੀਤੇ ਬਿਨਾ ਹੀ ਛੱਡ  ਦਿੱਤਾ ਗਿਆ ।   ਸੋਚਣ ਵਾਲੀ  ਇਹ ਗੱਲ ਹੇ ਕੀ   ਪੁਲਸ ਮੁਲਾਜ਼ਮਾ ਨੇ ਬੜੀ  ਮੁਸ਼ਕਿਲ ਨਾਲ  ਅਪਣੀ ਜਾਨ ਹਥੇਲੀ ਤੇ ਰਖ ਕੇ ਇਹਨਾ ਮਸ਼ੀਨਾ ਨੂੰ ਫੜਿਆ  ਹੋਣਾ ਹੇ। ਪਰ ਵਿਭਾਗ ਨੇ ਕੋਈ ਕਾਰਵਾਈ ਨ ਕਰਦਿਆਂ ਇਹਨਾਂ ਮਸ਼ੀਨਾ ਨੂੰ ਆਸਾਨੀ ਨਾਲ ਛੱਡ ਦਿਤਾ।ਜਾਣਕਾਰੀ ਦੇ ਮੁਤਾਬਿਕ ਸੂਚਨਾ ਮਿਲਨੇ ਪਰ ਵਿਭਾਗ ਤੇ ਅਧਿਕਾਰੀ ਲੇਟ ਆਉਣਗੇ। ਜੇਕਰ ਫੇਰ ਵੀ ਮੋਕੇ ਤੇ ਆ ਕੇ  ਮਾਇਨਿੰਗ ਕਰਦਿਆਂ  ਮਸ਼ੀਨਾ ਫੜ ਲੈਣ  ਤਾਂ ਉਹ ਆਪਣੇ ਉਚ ਅਧਿਕਾਰੀਆਂ ਨੂੰ ਮਸ਼ੀਨਾਂ ਫੜਨ ਬਾਰੇ ਦਸਦੇ ਹਨ ਅਤੇ ਪਰ ਫੇਰ ਪਤਾ ਨਹੀਂ ਮਸ਼ੀਨਾਂ ਨੂੰ ਛੱਡ ਦਿੱਤਾ ਜਾਂਦਾ ਹੈ।  ਇਹ ਅਜੇ ਤੱਕ ਸਵਾਲ ਬਣਿਆ ਹੋਇਆ ਹੈ।   ਜਿਸ ਤੋਂ ਸਾਫ਼ ਸਾਫ਼ ਮਾਇਨਿੰਗ ਭਿਵਾਗ ਤੇ ਸੰਦੇਹ ਕੀਤਾ ਜਾ ਸਕਦਾ ਹੈ ਕੀ ਇਹ ਸਭ ਇਹਨਾ ਦੀ ਮਿਲੀ ਭਗਤ ਨਾਲ ਹੀ ਹੋ ਰਿਹਾ ਹੈ।

Send this to a friend