ਤਪਾ ਮੰਡੀ, 28 ਅਪ੍ਰੈਲ (ਸੁਨੀਲ ਸ਼ੀਲਾ)- ਨਗਰ ਕੌਂਸਲ ਤਪਾ ਦੇ ਸਫ਼ਾਈ ਸੇਵਕਾਂ ਦੀ ਅੱਜ ਦੂਜੇ ਦਿਨ ਵੀ ਹੜਤਾਲ ਜਾਰੀ ਰਹੀ । ਸਫ਼ਾਈ ਸੇਵਕਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਮੰਡੀ ਵਿਚੋਂ ਕੂੜਾ-ਕਰਕਟ ਇਕੱਠਾ ਕਰਕੇ ਨਗਰ ਕੌਂਸਲ ਦੇ ਦਫ਼ਤਰ ਅੱਗੇ ਸੁੱਿਟਆ ਪਿਆ ਹੈ । ਯੂਨੀਅਨ ਦੇ ਪ੍ਰਧਾਨ ਭੋਲੂ ਰਾਮ,ਜਨਰਲ ਸਕੱਤਰ ਹਰਦਿਆਲ ਰਾਮ, ਸਕੱਤਰ ਰਾਜ ਕੁਮਾਰ ਕਾਂਗੜਾਅਤੇ ਰਾਜ ਕੁਮਾਰ ਨੇ ਦੱਸਿਆ ਕਿ ਨਗਰ ਕੋਂਸਲ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਪਿਛਲੇ ਦੋ ਮਹੀਨਿਆਂ ਦੀ ਤਨਖ਼ਾਹ ਸਫ਼ਾਈ ਸੇਵਕਾਂ ਨੂੰ 25 ਅਪ੍ਰੈਲ ਤੋ ਪਹਿਲਾਂ- ਪਹਿਲਾਂ ਦੇ ਦਿਤੀ ਜਾਵੇਗੀ ਪਰੰਤੂ ਸਫ਼ਾਈ ਸੇਵਕਾਂ ਨੂੰ ਤਨਖ਼ਾਹ ਅੱਜ ਤੱਕ ਨਹੀਂ ਦਿੱਤੀ ਤੇ ਹੁਣ ਇੱਕ ਮਹੀੇਨੇ ਦੀ ਤਨਖ਼ਾਹ ਦੇਕੇ ਬੁੱਤਾ ਸਾਰਿਆ ਜਾ ਰਿਹਾ ਹੈ । ਇੰਜ ਸਫ਼ਾਈ ਸੇਵਕਾਂ ਨੂੰ ਬੇਵਕੂਫ ਵੀ ਬਣਾਇਆ ਜਾ ਰਿਹਾ ਹੈ। ਇਸ ਨਾਲ ਸਫਾਈ ਸੇਵਕ ਪੂਰੀ ਤਰਾਂ ਸ਼ੰਤੁਸ਼ਟ ਨਹੀਂ ਹਨ।
ਉਹਨਾਂ ਕਿਹਾ ਕਿ ਜੇਕਰ ਫਰਵਰੀ, ਮਾਰਚ ਅਤੇ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਮੁਲਾਜ਼ਮਾਂ ਨੂੰ ਜਲਦੀ ਨਾ ਦਿੱਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਠਾਕਰ ਦਾਸ, ਮਹੇਸ਼ ਕੁਮਾਰ, ਨਿਰਮਲਾ ਦੇਵੀ, ਵਿਜੇ ਕੁਮਾਰ, ਸੰਜੇ ਕੁਮਾਰ ਆਦਿ ਸਫ਼ਾਈ ਸੇਵਕ ਹਾਜ਼ਰ ਸਨ।