ਮੁੰਬਈ, 27 ਅਪ੍ਰੈਲ (ਪੀ. ਟੀ.)- ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ ਤੇ ਨਿਫਟੀ ਮਾਮੂਲੀ ਮਜ਼ਬੂਤੀ ਦੇ ਨਾਲ ਖੁੱਲ੍ਹੇ। ਸਵੇਰੇ ਬਾਜ਼ਾਰ ਖੁੱਲਣ ਦੇ ਨਾਲ ਸੈਂਸੈਕਸ 82 ਅੰਕ ਦੇ ਵਾਧੇ ‘ਤੇ ਸੀ, ਜਦੋਂ ਕਿ ਨਿਫਟੀ 25 ਅੰਕ ਦੇ ਵਾਧੇ ‘ਤੇ। ਬਾਜ਼ਾਰ ‘ਚ ਇਹ ਫ਼ੌਰੀ ਵਾਧਾ ਏਸ਼ੀਆਈ ਬਾਜ਼ਾਰ ਦੇ ਅੱਜ ਮਜ਼ਬੂਤ ਰੁਖ਼ ਦੇ ਕਾਰਨ ਦਿਖਿਆ। ਹਾਲਾਂਕਿ ਅਗਲੇ ਹੀ ਕੁੱਝ ਮਿੰਟਾਂ ‘ਚ ਬਾਜ਼ਾਰ ‘ਚ ਗਿਰਾਵਟ ਸ਼ੁਰੂ ਹੋ ਗਈ। 9. 38 ਮਿੰਟ ਦੇ ਆਸਪਾਸ ਨਿਫਟੀ ਨੌਂ ਅੰਕ ਦੀ ਗਿਰਾਵਟ ਦੇ ਨਾਲ 8, 296 ਅੰਕ ‘ਤੇ ਸੀ, ਜਦੋਂ ਕਿ ਸੈਂਸੈਕਸ 40 ਅੰਕ ਦੀ ਗਿਰਾਵਟ ਦੇ ਨਾਲ 27, 397 ਅੰਕ ‘ਤੇ ਕਾਰੋਬਾਰ ਕਰ ਰਿਹਾ ਸੀ।