April 26, 2026 2:18 am

ਮੁੱਖ ਮੰਤਰੀ ਵੱਲੋਂ ਨੇਪਾਲ, ਬਿਹਾਰ ਅਤੇ ਪੱਛਮੀ ਬੰਗਾਲ ਦੇ ਭੂਚਾਲ ਪੀੜਤਾਂ ਨਾਲ ਇੱਕਮੁਠਤਾ ਪ੍ਰਗਟ

ਚੰਡੀਗੜ੍ਹ- ਹਾਲ ਹੀ ਦੇ ਭੂਚਾਲ ਕਾਰਨ ਨੇਪਾਲ, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕਾਰਨ ਭੂਚਾਲ ਪੀੜਤਾਂ ਨਾਲ ਇੱਕਮੁਠਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਕੁਦਰਤੀ ਆਫਤ ਕਾਰਨ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਭੂਚਾਲ ਪੀੜਤਾਂ ਲਈ ਖੁਰਾਕੀ ਵਸਤਾਂ ਸਣੇ ਹੋਰ ਰਾਹਤ ਸਮੱਗਰੀ ਭੇਜੇਗੀ। ਸੂਬਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਭੂਚਾਲ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣਾ ਹਰੇਕ ਪੰਜਾਬੀ ਦਾ ਫਰਜ਼ ਹੈ।

Send this to a friend