April 25, 2026 10:28 pm

ਰੇਲ ਨਹੀਂ ਜਾਵੇਗੀ ਸ਼ੇਅਰ ਬਾਜ਼ਾਰ ’ਚ : ਪ੍ਰਭੂ

ਨਵੀਂ ਦਿੱਲੀ, 26 ਅਪ੍ਰੈਲ (ਪੀ. ਟੀ.)- ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਅਣਗੌਲੀ ਰਹੀ ਰੇਲਵੇ ‘ਹੋਂਦ ਦੇ ਸੰਕਟ‘ ਨਾਲ ਜੂਝ ਰਹੀ ਹੈ ਪਰ ਉਨ੍ਹਾਂ ਰੇਲਵੇ ਲਈ ਪੂੰਜੀ ਦਾ ਪ੍ਰਬੰਧ ਕਰਨ ਵਾਸੇਤੇ ਸ਼ੇਅਰ ਬਾਜ਼ਾਰ ਵਿਚ ਉਤਰਨ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ।ਉਨ੍ਹਾਂ ਕਿਹਾ ਕਿ ਸੜਕ ਖੇਤਰ ਨੂੰ ਲੰਬੇ ਸਮੇਂ ਤੱਕ ਪਹਿਲ ਦਿੱਤੀ ਗਈ ਅਤੇ ਰੇਲਵੇ ਨੂੰ ਅਣਗੌਲਿਆ ਕੀਤਾ ਗਿਆ ਹਾਲਾਂਕਿ, ਉਨ੍ਹਾਂ ਰੇਲਵੇ ਲਈ ਪੂੰਜੀ ਪ੍ਰਬੰਧ ਕਰਨ ਲਈ ਓ.ਐਨ.ਜੀ.ਸੀ. ਵਰਗੀਆਂ ਜਨਤਕ ਖੇਤਰ ਦੀਆਂ ਸੂਚੀਬੱਧ ਕੰਪਨੀਆਂ ਵਾਂਗ ਸ਼ੇਅਰ ਬਾਜ਼ਾਰ ਦਾ ਰਸਤਾ ਆਪਣਾਉਣ ਤੋਂ ਇਨਕਾਰ ਕਰ ਦਿੱਤਾ। ਪ੍ਰਭੂ ਨੇ ਕਿਹਾ ਕਿ ਸੜਕ ਖੇਤਰ ਨੂੰ ਹਿਲ ਦੇਣ ਨਾਲ ਰੇਲਵੇ ਨੂੰ ਆਵਾਜਾਈ ਦਾ ਨੁਕਸਾਨ ਹੋਇਆ ਕਿਉਂਕਿ ਰੇਲਵੇ ਦੇ ਮੁਕਾਬਲੇ ਸੜਕਾਂ ‘ਚ 3 ਤੋਂ 4 ਗੁਣਾ ਵਧੇਰੇ ਨਿਵੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸੜਕ

ਦੇ ਮੁਕਾਬਲੇ ਰੇਲ ਆਵਾਜਾਈ ਵਧਾਉਣੀ ਹੈ ਤਾਂ ਰੇਲ ‘ਚ ਜ਼ਿਆਦਾ ਨਿਵੇਸ਼ ਕਰਨਾ ਪਵੇਗਾ।
ਰੇਲ ਮੰਤਰੀ ਕੋਲੋਂ ਇਹ ਪੁੱਛਿਆ ਗਿਆ ਸੀ ਕਿ ਕਾਫੀ ਯਤਨਾਂ ਦੇ ਬਾਵਜੂਦ ਰੇਲਵੇ ਸੜਕ ਮਾਰਗ ਨਾਲੋਂ ਮਾਲ ਢੁਆਈ ਵਿਚ ਹਿੱਸਾ ਲੈਣ ‘ਚ ਅਸਫਲ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਹਿੱਸਾ ਵਧਾਉਣ ਲਈ ਮਾਲ ਢੁਆਈ ਨੂੰ ਜੇਕਰ ਮੁਫਤ ਵੀ ਕਰ ਦਿੱਤਾ ਜਾਵੇ ਤਾਂ ਵੀ ਰੇਲਵੇ ਉਸ ਤਰ੍ਹਾਂ ਦਾ ਪ੍ਰਬੰਧ ਨਹੀਂ ਕਰ ਸਕਦੀ ਕਿਉਂਕਿ ਉਸ ਕੋਲ ਸਮਰੱਥਾ ਨਹੀਂ ਹੈ।

Send this to a friend