April 25, 2026 5:35 pm

ਬਾਦਲ ਦੀ ਕੋਠੀ ਅੱਗੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਦੀ ਮੌਤ

ਚੰਡੀਗੜ੍ਹ, 25 ਅਪ੍ਰੈਲ, 2015 (ਪੀ. ਟੀ.)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ਅੱਗੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਗੁਰਪ੍ਰੀਤ ਕੌਰ ਦੀ ਅੱਜ ਆਖ਼ਿਰ ਮੌਤ ਹੋ ਗਈ। ਗੁਰਪ੍ਰੀਤ ਕੌਰ ਨੇ ਨੌਕਰੀ ਨਾ ਮਿਲਣ ਤੋਂ ਤੰਗ ਆ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ 12 ਦਸੰਬਰ 2014 ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਤੋਂ ਹੀ ਉਹ ਗੰਭੀਰ ਹਾਲਤ ’ਚ ਸੈਕਟਰ 16 ਦੇ ਸਰਕਾਰੀ ਹਸਪਤਾਲ ’ਚ ਜੇਰੇ ਇਲਾਜ ਸੀ। ਅੱਜ ਉਸ ਦੀ ਮੌਤ ਹੋ ਗਈ।ਗੁਰਪ੍ਰੀਤ ਕੌਰ ਗੁਰਦਾਸਪੁਰ ਦੀ ਰਹਿਣ ਵਾਲੀ ਸੀ ਅਤੇ ਦੱਸਿਆ ਜਾਂਦਾ ਹੈ ਕਿ ਗੁਰਪ੍ਰੀਤ 12 ਦਸੰਬਰ ਤੋਂ 3 ਦਿਨ ਪਹਿਲਾਂ ਤੋਂ ਮੁੱਖ ਮੰਤਰੀ ਨੂੰ ਮਿਲਣ ਦਾ ਯਤਨ ਕਰ ਰਹੀ ਸੀ ਪਰ ਸਕਿਉਰਿਟੀ ਸਟਾਫ ਵੱਲੋਂ ਉਸ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਇਸ ਦੇ ਚਲਦਿਆਂ ਉਸ ਨੇ ਦੁਖੀ ਹੋ ਕੇ ਖੁਦ ਨੂੰ ਅੱਗ ਲਾ ਲਈ ਸੀ।

Send this to a friend