April 25, 2026 4:13 pm

ਗਿ: ਰਾਮ ਸਿੰਘ ਦਮਦਮੀ ਟਕਸਾਲ ਦਾ ਫਰੈਂਕਫਰਟ ਪੁੱਜਣ ’ਤੇ ਨਿੱਘਾ ਸਵਾਗਤ

ਫਰੈਂਕਫਰਟ, 25 ਅਪ੍ਰੈਲ (ਪੀ. ਟੀ.)- ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਾਮ ਸਿੰਘ ਖਾਲਸਾ ਦਮਦਮੀ ਟਕਸਾਲ ਯੂਰਪੀ ਧਰਮ ਪ੍ਰਚਾਰ ਦੌਰੇ  ਦੇ ਪਹਿਲੇ ਪੜਾਅ ’ਤੇ  ਅੱਜ ਜਰਮਨੀ ਦੇ ਸ਼ਹਿਰ ਫਰਂੈਕਫਰਟ ਦੇ ਹਵਾਈ ਅੱਡੇ ’ਤੇ ਪੁੱਜੇ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਚ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਜਰਮਨੀ ਤੇ ਸਿੱਖ ਫੈਡਰੇਸ਼ਨ ਜਰਮਨੀ ਦੇ ਸੀਨੀਅਰ  ਆਗੂ ਭਾਈ ਜਗਤਾਰ ਸਿੰਘ ਮਾਹਲ, ਭਾਈ ਗੁਰਦਿਆਲ ਸਿੰਘ ਲਾਲੀ. ਦਵਿੰਦਰ ਸਿੰਘ ਘਲੋਟੀ ਸਾਬਕਾ ਪ੍ਰਧਾਨ, ਭਾਈ ਸਤਪਾਲ ਸਿੰਘ ਪੱਡਾ, ਭਾਈ ਕ੍ਰਿਪਾਲ ਸਿੰਘ, ਬਲਵਿੰਦਰ ਸਿੰਘ ਪੰਮਾ, ਸੁਖਰਾਜ ਸਿੰਘ ਹੁੰਦਲ, ਹਰਦੀਪ ਸਿੰਘ ਹੈਪੀ, ਹਰਦੀਪ ਸਿੰਘ ਲੇਹਲ, ਅੰਗਰੇਜ਼ ਸਿੰਘ,

  ਗੁਰਵਿੰਦਰ ਸਿੰਘ ਕੋਹਲੀ, ਤੇਜਿੰਦਰ ਸਿੰਘ ਤੇ ਗੁਰਦਿਆਲ ਸਿੰਘ  ਆਦਿ  ਸ਼ਾਮਲ ਸਨ। ਗਿ: ਰਾਮ ਸਿੰਘ ਖਾਲਸਾ   26 ਅਪ੍ਰੈਲ ਨੂੰ ਹਫਤਾਵਾਰੀ ਦੀਵਾਨ ’ਚ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਕਥਾ ਕਰਨਗੇ। ਇਸ ਤੋਂ ਬਾਅਦ ਯੂਰਪ ਦੇ ਦੂਜੇ ਦੇਸ਼ਾਂ ’ਚ ਸੰਗਤਾਂ ਦੇ ਦਰਸ਼ਨ ਕਰਨਗੇ।

Send this to a friend