ਚੰਡੀਗੜ੍ਹ, 24 ਅਪ੍ਰੈਲ (ਪੀ. ਟੀ.)- ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਅੱਠ ਪੀ.ਪੀ.ਐੱਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਤੋਂ ਤਬਾਦਲੇ/ਤਾਇਨਾਤੀਆ ਕੀਤੀਆ ਹਨ। ਇੱਕ ਸਰਕਾਰੀ ਬੁਲਾਰੇ ਅਨੁਸਾਰ ਸੁਖਵਿੰਦਰ ਸਿੰਘ ਨੂੰ ਡੀ.ਐੱਸ.ਪੀ/ਪੀ.ਆਰ.ਟੀ.ਸੀ ਜਹਾਨਖੇਲਾਂ, ਜਸਵਿੰਦਰ ਸਿੰਘ ਨੂੰ ਡੀ.ਐੱਸ.ਪੀ/ਸਿਟੀ, ਬਟਾਲਾ, ਦਵਿੰਦਰ ਸਿੰਘ ਨੂੰ ਡੀ.ਐੱਸ.ਪੀ/ਸਿਟੀ-1, ਬਠਿੰਡਾ, ਵਰਿੰਦਰਜੀਤ ਸਿੰਘ ਨੂੰ ਡੀ.ਐੱਸ.ਪੀ/ਸਾਇਬਰ ਕਰਾਈਮ, ਐੱਸ.ਏ.ਐੱਸ ਨਗਰ, ਪ੍ਰਿਥੀਪਾਲ ਸਿੰਘ ਨੂੰ ਏ.ਸੀ.ਪੀ/ਇਨਵੈਸਟੀਗੇਸ਼ਨ, ਲੁਧਿਆਣਾ, ਧਰਮਵੀਰ ਸਿੰਘ ਨੂੰ ਡੀ.ਐੱਸ.ਪੀ, ਨਗਰ ਨਿਗਮ, ਲੁਧਿਆਣਾ, ਅਮਨਦੀਪ ਕੌਰ ਨੂੰ ਡੀ.ਐੱਸ.ਪੀ/ਸਪੈਸ਼ਲ ਬ੍ਰਾਂਚ, ਅੰਮ੍ਰਿਤਸਰ (ਦਿਹਾਤੀ) ਅਤੇ ਮਨਵਿੰਦਰ ਸਿੰਘ ਨੂੰ ਡੀ.ਐੱਸ.ਪੀ/ਵਿਜੀਲੈਂਸ ਬਿਊਰੋ, ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਜਸਵਿੰਦਰ ਸਿੰਘ, ਰਵਿੰਦਰਪਾਲ ਸਿੰਘ ਅਤੇ ਦਰਸ਼ਨ ਸਿੰਘ ਦੀ ਤਾਇਨਾਤੀ ਸੰਬਧੀ ਆਦੇਸ਼ ਵੱਖਰੇ ਤੌਰ ’ਤੇ ਜਾਰੀ ਕੀਤੇ ਜਾਣਗੇ।