ਮੀਡੀਆ ਮੁੱਦੇ ਦਾ ਚੀਰ-ਫਾੜ ਕਰਨਾ ਬੰਦ ਕਰੇ
ਨਵੀਂ ਦਿੱਲੀ, 24 ਅਪ੍ਰੈਲ (ਪੀ. ਟੀ. ਲਾਇਵ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੰਤਰ-ਮੰਤਰ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਕਿਸਾਨ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਘਟਨਾ ਬਹੁਤ ਦਰਦਨਾਕ ਹੈ।ਇਸ ਮਾਮ ਲੇ ’ਤੇ ਜੋ ਪ੍ਰਸ਼ਨ ਚੁੱਕੇ ਜਾ ਰਹੇ ਹਨ, ਉਹ ਉਨ੍ਹਾਂ ’ਤੇ ਜਵਾਬ ਦੇਣਾ ਚਾਹੁੰਦੇ ਹਨ।ਕੇਜਰੀਵਾਲ ਨੇ ਦੱਸਿਆ ਕਿ ਉਹ ਦਰਖਤ, ਜਿਸ ਉੱਤੇ ਕਿਸਾਨ ਨੇ ਖੁਦਕੁਸ਼ੀ ਕੀਤੀ ਮੰਚ ਤੋਂ ਥੋੜ੍ਹੀ ਦੂਰੀ ’ਤੇ ਸੀ। ਸਟੇਜ ਤੋਂ ਕੁੱਝ ਸਾਫ ਦਿਖਾਈ ਨਹੀਂ ਦੇ ਰਿਹਾ ਸੀ।ਸਟੇਜ ਤੋਂ ਕੋਈ ਐਲਾਨ ਕਰਨਾ ਸੰਭਵ ਨਹੀਂ ਸੀ, ਨਹੀਂ ਤਾਂ ਭਾਜੜ ਪੈ ਜਾਂਦੀ।ਪਰ ਪੁਲਿਸ ਵਾਲਿਆਂ ਨੂੰ
ਉਹ ਲਗਾਤਾਰ ਕਿਸਾਨ ਨੂੰ ਉਤਾਰਨ ਦੀ ਅਪੀਲ ਕਰ ਰਹੇ ਸਨ।ਕੇਜਰੀਵਾਲ ਨੇ ਕਿਹਾ ਕਿ ਪੁਲਿਸ ਨੂੰ ਹੀ ਦੋਸ਼ੀ ਦੱਸਣਾ ਠੀਕ ਨਹੀਂ ਹੈ।ਉਥੇ, ਜਿੰਨੇ ਵੀ ਪੁਲਿਸ ਵਾਲੇ ਸਨ, ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਕਿਸਾਨ ਖੁਦਕੁਸ਼ੀ ਕਰਨ ਵਾਲਾ ਹੈ, ਨਹੀਂ ਤਾਂ ਉਸ ਨੂੰ ਉਤਾਰ ਲਿਆ ਜਾਂਦਾ। ਕੇਜਰੀਵਾਲ ਨੇ ਸਵੀਕਾਰ ਕੀਤਾ ਕਿ ਭਾਸ਼ਣ ਜਾਰੀ ਰੱਖਣਾ ਉਨ੍ਹਾਂ ਦੀ ਗਲਤੀ ਸੀ। ਉਨ੍ਹਾਂ ਨੇ ਕਿਹਾ ਕਿ 1 ਘੰਟੇ ਦੇ ਭਾਸ਼ਣ ਨੂੰ ਉਨ੍ਹਾਂ ਨੇ 10 ਤੋਂ 15 ਮਿੰਟ ’ਚ ਖ਼ਤਮ ਕੀਤਾ।ਕੇਜਰੀਵਾਲ ਨੇ ਕਿਹਾ 1-2 ਦਿਨਾਂ ਤੋਂ ਜੋ ਚੱਲ ਰਿਹਾ ਹੈ, ਉਹ ਠੀਕ ਨਹੀਂ ਹੈ।ਪੁਲਿਸ ਆਪਣੀ ਜਾਂਚ ਕਰ ਰਹੀ ਹੈ, ਜੋ ਵੀ ਦੋਸ਼ੀ ਹੈ, ਉਸ ਨੂੰ ਫਾਂਸੀ ’ਤੇ ਚੜ੍ਹਾ ਦੇਵੋ ਪਰ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰੋ।ਜੋ ਚੱਲ ਰਿਹਾ ਹੈ, ਉਹ ਨਾ ਹੋਵੇ।ਉਨ੍ਹਾਂ ਨੇ ਮੀਡੀਆ ’ਤੇ ਸਵਾਲ ਕਰਦੇ ਹੋਏ ਕਿਹਾ ਕਿ ਇਸ ਮੁੱਦੇ ਦਾ ਚੀਰ-ਫਾੜ ਕਰਨਾ ਬੰਦ ਕਰ ਦਿੱਤਾ ਜਾਵੇ।