April 25, 2026 8:34 am

ਦਿੱਲੀ ਪ੍ਰਸ਼ਾਸਨ ਅਤੇ ਪੁਲਿਸ ਆਹਮੋ-ਸਾਹਮਣੇ

ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਲਾਇਵ)- ਦਿੱਲੀ ਦੇ ਜੰਤਰ-ਮੰਤਰ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਇੱਕ ਕਿਸਾਨ ਗਜੇਂਦਰ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਦਿੱਲੀ ਪ੍ਰਸ਼ਾਸਨ ਅਤੇ ਦਿੱਲੀ ਪੁਲਿਸ ਆਹਮੋ-ਸਾਹਮਣੇ ਆ ਗਈ ਹੈ। ਦਿੱਲੀ ਪੁਲਿਸ ਉੱਤੇ ਜਾਂਚ ਵਿੱਚ ਸਹਿਯੋਗ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਦਿੱਲੀ ਵਿੱਚ ਡੀ ਐਮ ਨੇ ਦਿੱਲੀ ਪੁਲਿਸ ਦੇ ਡੀਸੀਪੀ ਨੂੰ ਪੱਤਰ ਲਿਖ ਕੇ ਜਾਂਚ ਵਿੱਚ ਸਹਿਯੋਗ ਕਰਨ ਅਤੇ ਜਾਣਕਾਰੀ ਸਾਂਝਾ ਕਰਨ ਦੇ ਲਈ ਕਿਹਾ ਹੈ। ਨਾਲ ਹੀ ਡੀਐਮ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਅਜਿਹਾ ਨਾ ਕਰਕੇ ਦਿੱਲੀ ਪੁਲਿਸ ਕ੍ਰਿਮਨਲ ਪੀਸੀ ਦਾ ਉਲੰਘਣ ਕਰ ਰਹੀ ਹੈ। ਡੀਐਮ ਨੇ ਆਪਣੇ ਪੱਤਰ ਵਿੱਚ ਕ੍ਰਿਮਨਲ ਪੀਸੀ ਦੀ ਧਾਰਾ 174 (1) ਅਤੇ ਦਿੱਲੀ ਪੁਲਿਸ ਸਥਾਪਨਾ ਕਾਨੂੰਨ ਦੀ ਧਾਰਾ 122 ਬੀ  ()ਿ ਦਾ ਜ਼ਿਕਰ ਕਰਦੇ ਹੋਏ ਡੀਐਮ ਵੱਲੋਂ ਜਾਂਚ ਅਤੇ ਜਾਣਕਾਰੀ ਲੈਣ ਦੇ ਅਧਿਕਾਰ ਦਾ ਪ੍ਰਾਵਧਾਨ ਦੱਸਿਆ ਹੈ।ਦੂਜੇ ਪਾਸੇ ਇਸ ਮਾਮਲੇ ਵਿੱਚ ਦਿੱਲੀ ਪੁਲਿਸ

ਦੇ ਕਮਿਸ਼ਨਰ ਬੀਐਸ ਬੱਸੀ ਦਾ ਕਹਿਣਾ ਹੈ ਕਿ ਜੋ ਵੀ ਜ਼ਰੂਰੀ ਹੋਇਆ ਉਹ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਈ ਗੁਜ਼ਾਰਿਸ਼ ਅਗਰ ਕਾਨੂੰਨ ਦੇ ਖਿਲਾਫ ਹੋਵੇਗੀ ਤਾਂ ਸਾਫ ਤੌਰ ’ਤੇ ਅਸੀਂ ਉਸ ਨੂੰ ਨਜ਼ਰਅੰਦਾਜ਼ ਕਰਾਂਗੇ।ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਜਿੱਥੇ ਇਸ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਆਦੇਸ਼ ਦਿੱਤੇ ਸਨ ਉੱਥੇ ਕੇਂਦਰ ਸਰਕਾਰ ਨੇ ਦਿੱਲੀ ਪੁਲਿਸ ਨੂੰ ਜਾਂਚ ਕਰਕੇ ਰਿਪੋਰਟ ਜਲਦ ਤੋਂ ਜਲਦ ਸੌਂਪਣ ਲਈ ਕਿਹਾ ਹੈ। ਇਸ ਪੂਰੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਆਪਣੇ ਵੱਲੋਂ ਦਰਜ ਐਫਆਈਆਰ ਵਿੱਚ ਬਿਨਾ ਕਿਸੇ ਦਾ ਨਾਂਅ ਲਏ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਕਿਸਾਨ ਗਜੇਂਦਰ ਸਿੰਘ ਨੂੰ ਖੁਦਕੁਸ਼ੀ ਦੇ ਲਈ ਉਕਸਾਉਣ ਦਾ ਦੋਸ਼ ਲਾਇਆ ਹੈ, ਜਦਕਿ ਦਿੱਲੀ ਸਰਕਾਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ  ਦਿੱਲੀ ਪੁਲਿਸ ਵਾਰਦਾਤ ਦੇ ਲਈ ਜ਼ਿੰਮੇਵਾਰ ਹੈ।

Send this to a friend