ਬਰਨਾਲਾ, 23 ਅਪ੍ਰੈਲ (ਰਾਮ ਧਨੋਲਾ)- ਕੁਲਦੀਪ ਸਿੰਘ-ਭਾਰਤੀ ਕਿਸਾਨ ਯੂਨੀਅਨ ਏਕਤਾਂ ਡਕੌਦਾ ਦੇ ਕਾਰਕੁੰਨਾਂ ਵੱਲੋ ਅੱਜ ਜਿਲਾ ਪ੍ਰਧਾਨ ਦਰਸਨ ਸਿੰਘ ਹੰਡਿਆਇਆ ਦੀ ਅਗਵਾਈ ਵਿੱਚ ਕਿਸਾਨ ਮਸਲਿਆ ਨੂੰ ਲੈ ਕੇ ਸੰਗਰੂਰ-ਬਰਨਾਲਾ ਕੋਮੀ ਮਾਰਗ ਤੇ ਕਰੀਬ ਚਾਰ ਘੰਟਿਆ ਤੋ ਜਾਮ ਲਗਾਈ ਰੱਖਿਆ। ਕਿਸਾਨਾ ਦੇ ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਕੁਲਦੀਪ ਸਿੰਘ,ਦਰਸਨ ਦਾਸ,ਮਹਿੰਦਰ ਸਿੰਘ ਧਨੌਲਾ, ਪਰਮਿੰਦਰ ਸਿੰਘ ਹੰਡਿਆਇਆ,ਕੁਲਵੰਤ ਸਿੰਘ, ਭੋਲਾ ਸਿੰਘ, ਜਸਵੰਤ ਸਿੰਘ, ਆਦਿ ਨੇ ਕਿਹਾ ਕਿ ਕਣਕ ਦਾ ਖਰਾਬਾ ਜੋ ਮੀਹਾਂ ਕਾਰਣ ਹੋਇਆ ਹੈ, ਦੁਸਰਾ ਜਿਹੜਾ ਉਸਦਾ ਦਾਣਾ ਬਦਰੰਗ ਆ ਗਿਆ ਹੈ। ਉਸਨੂੰ ਖਰੀਦਿਆ ਨਹੀਂ ਜਾ ਰਿਹਾ ਹੈ ਅਤੇ ਐਫ ਸੀ ਆਈ ਦੀ ਖ੍ਰੀਦ ਖਤਮ ਕਰਕੇ 20 ਪ੍ਰਤੀਸਤ ਰੱਖ ਦਿੱਤੀ ਹੈ।
ਸਾਡਾ ਕਿਸਾਨ ਮੰਡੀਆ ਚ ਰੁਲ ਰਿਹਾ ਹੈ। ਉਹਨਾ ਕਿਹਾ ਕਿ ਮੁੱਖ-ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ 14.50 ਪੈਸੇ ਕੇਦਰ ਸਰਕਾਰ ਦੇਵੇਗੀ। ਪਰ ਜਦੋ ਧਰਨਾ ਲੱਗਿਆ ਉਦੋ ਮਹਿਕਮਿਆ ਦੇ ਅਧਿਕਾਰੀਆ ਤੇ ਸਰਕਾਰ ਨੂੰ ਭਾਜੜ ਪੈ ਚੁੱਕੀ ਹੈ। ਹੁਣ ਸਰਕਾਰ ਕਿਸਾਨ ਮਜਦੂਰ ਜਥੇਬੰਦੀਆ ਦੇ ਆਗੂਆ ਨਾਲ ਗੱਲ ਕਰਨ ਦੇ ਰਾਉ ਚ ਹੈ। ਪ੍ਰੰਤੂ ਅਸੀ ਉਦੋ ਤੱਕ ਧਰਨਾ ਨਹੀ ਚੁੱਕਾਗੇ ਜਦੋ ਤੱਕ ਕਿਸਾਨਾ ਨੂੰ ਫਸਲ ਦਾ ਪੁਰਾ ਰੇਟ ਨਹੀ ਮਿਲਦਾ ਦੁਸਰਾ ਸਾਡੇ ਬਾਰਦਾਨੇ ਤੇ ਬੋਲੀ ਦਾ ਪ੍ਰਬੰਧ ਨਹੀ ਹੁੰਦਾ। ਉਹਨਾ ਕਿਹਾ ਕਿ ਇਸ ਵਿੱਚ ਸੈਟਰ ਸਰਕਾਰ ਵੀ ਉਨੀ ਹੀ ਜਿੰਮੇਵਾਰ ਹੈ ਜਿੰਨੀ ਕਿ ਬਾਦਲ ਸਰਕਾਰ, ਸੈਟਰ ਸਰਕਾਰ ਚ ਮੋਦੀ ਦੇ ਆਉਣ ਨਾਲ ਲੋਕਾ ਦੇ ਮਨਾ ਚ ਇਹ ਸੀ ਕਿ ਪਤਾ ਨਹੀ ਕਿ ਮੋਦੀ ਸਰਕਾਰ ਕੀ ਲੈ ਕੇ ਆਵੇਗੀ ਪਰ ਚੰਗੇ ਦਿਨ ਮਾੜੇ ਦਿਨਾ ਚ ਬਦਲਣ ਲੱਗ ਪਏ ਹਨ। ਅਮੀਰ ਕਾਰਪੋਰੇਟ ਘਰਾਣਿਆ ਨੂੰ ਛੱਡ ਕੇ ਕਿਸਾਨਾ ਦਾ ਮਜਦੂਰਾ ਦਾ ਅਤੇ ਆਮ ਵਰਗ ਦੇ ਲੋਕਾ ਦਾ ਗਲ ਘੁੱਟਿਆ ਜਾ ਰਿਹਾ ਹੈ। ਨਵੀ ਤੋ ਨਵੀ ਤਕਨੀਕ ਅਤੇ ਨਵੇ ਤੋ ਨਵੇ ਸੰਵਿਧਾਨ ਚ ਸੋਧ ਹੋ ਰਹੀ ਹੈ, ਨਵੇ ਆਰਡੀਨਸ ਜਾਰੀ ਕੀਤੇ ਜਾ ਰਹੇ ਹਨ ਜਿਵੇ ਕਿ ਅੰਮ੍ਰਿਤਸਰ ਤੋ ਬੰਬੇ ਦਾ ਰੂਟ ਹੈ ਉਸ ਸੜਕ ਨੇ ਤਿੰਨ ਕਿੱਲੋ ਮੀਟਰ ਚੌੜੀ ਜਾਣਾ ਹੈ 4500 ਵਰਗ ਕਿੱਲੋ ਮੀਟਰ ਹੋ ਗਿਆ ਜਦੋ ਸਾਡੇ ਕੋਲੋ ਇਹ ਜਮੀਨ ਚਲੀ ਜਾਣੀ ਹੈ ਕਿਸਾਨਾ ਤੇ ਮਜਦੂਰਾ ਕੋਲ ਖਾਣ ਨੂੰ ਦਾਣਾ ਨਹੀ ਰਹਿਣਾ। ਉਹਨਾ ਕਿਹਾ ਕਿ ਪਿਛਲੇ ਸਮੇ ਦੋਰਾਨ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਹੁੰਦਿਆ ਕਿਸਾਨਾ ਨੂੰ ਕਿਸੇ ਵੀ ਤਰਾ ਦੀ ਕੋਈ ਪ੍ਰਸਾਨੀ ਨਹੀ ਆਈ। ਜਦੋ ਕਿ ਹੁਣ ਸੂਬੇ ਅੰਦਰ ਬਾਦਲ ਸਰਕਾਰ ਦੇ ਹੁੰਦਿਆ ਹਰ ਇੱਕ ਵਰਗ ਦੇ ਲੋਕ ਇਸ ਸਰਕਾਰ ਦੀਆ ਲੋਕ ਮਾਰੂ ਨੀਤੀਆ ਤੋ ਤੰਗ ਆ ਚੁੱਕੇ ਹਨ ਜੋ ਕਿ ਦਿਨ ਕਟੀਆ ਕਰ ਰਹੇ ਹਨ। ਉਹਨਾ ਕਿਹਾ ਕਿ ਜੇਕਰ ਸਰਕਾਰਾ ਨੇ ਕਿਸਾਨੀ ਸਮੱਸਿਆਵਾ ਦਾ ਕੋਈ ਹੱਲ ਨਾ ਕੱਢਿਆ ਤਾ ਆਉਣ ਵਾਲਾ ਭਵਿੱਖ ਖਤਰੇ ਚ ਹੋਵੇਗਾ। ਮੌਕੇ ਤੇ ਪਹੁੰਚੀ ਡੀ ਐਫ ਐਸ ਓ ਮੈਡਮ ਐਸ ਦੇਵਗਨ ਨੇ ਧਰਨਾ ਦੇ ਰਹੇ ਕਿਸਾਨਾ ਦੀ ਗੱਲ ਸੁਣ ਕੇ ਸਬੰਧਤ ਅਫਸਰਾਂ ਨੂੰ ਸਖਤ ਤਾੜਨਾ ਕਰਕੇ ਕਿਸਾਨਾ ਨੂੰ ਆ ਰਹੀਆ ਦਰਪੇਸ ਸਮੱਸਿਆਵਾ ਨੂੰ ਹੱਲ ਕਰਵਾਇਆ। ਕੁੱਝ ਸਮੇ ਬਾਅਦ ਇਸ ਮਾਰਗ ਤੋ ਦੀ ਡਿਪਟੀ ਕਮਿਸਨਰ ਬਰਨਾਲਾ ਗੁਰਲਵਲੀਨ ਸਿੰਘ ਸਿੱਧੂ ਕਿਸੇ ਮੀਟਿੰਗ ਲਈ ਗੁਜਰ ਰਹੇ ਸਨ ਪ੍ਰੰਤੂ ਧਰਨਾ ਦੇ ਰਹੇ ਕਿਸਾਨਾ ਮਜਦੂਰਾ ਨੇ ਉਹਨਾ ਨੂੰ ਵੀ ਬਿਨਾ ਗੱਲਬਾਤ ਸੁਣੇ ਨਹੀ ਜਾਣ ਦਿੱਤਾ ਗਿਆ। ਕਰੀਬ 15 ਮਿੰਟ ਡੀ ਸੀ ਸਿੱਧੂ ਇਸ ਧਰਨੇ ਚ ਉਲਝੇ ਰਹੇ। ਦੇਖਣ ਵਾਲੀ ਗੱਲ ਤਾ ਇਹ ਸੀ ਕਿ ਜਦੋ ਧਰਨਾਕਾਰੀਆ ਵੱਲੋ ਡੀ ਸੀ ਸਿੱਧੂ ਨੂੰ ਨਹੀ ¦ਘਣ ਦਿੱਤਾ ਗਿਆ। ਡੀ ਸੀ ਸਾਹਿਬ ਮਿੱਠੀਆ ਗੋਲੀਆ ਦੇ ਇਸ ਜਾਮ ਵਿੱਚੋ ਨਿਕਲਣ ਲਈ ਕਾਮਯਾਬ ਹੋ ਗਏ, ਚਾਰ ਘੰਟੇ ਪਹਿਲਾ ਜਾਮ ਚ ਖੜੇ ਲੋਕਾ ਦਾ ਕੀ ਬਣਿਆ ਹੋਣਾ ਏ। ਜਾਮ ਖੁਲਵਾਉਣ ਲਈ ਪੁਲਸ ਵੀ ਬੜੀ ਜੱਦੋ ਜਹਿਦ ਹੁੰਦੀ ਰਹੀ ਪ੍ਰੰਤੂ ਜਾਮ ਨਾ ਖੁੱਲਿਆ। ਰਾਹੀਗਰਾਂ ਨੂੰ ਹੋਰ ਨਵੇ ਰਸਤੇ ਲੱਭ ਕੇ ਆਪਣੀ ਮੰਜਿਲ ਤੱਕ ਅੱਪੜਨਾ ਪਿਆ। ਧਰਨਾਕਾਰੀਆ ਵੱਲੋ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਦੱਸਣਾ ਬਣਦਾ ਹੈ ਕਿ ਅੱਜ ਬਰਨਾਲਾ ਜਿਲਾ ਅੰਦਰ ਕਿਸਾਨ ਯੂਨੀਅਨ ਦੇ ਆਗੂਆ ਵੱਲੋ ਆਪਣੇ ਕਾਰਕੁੰਨਾ ਸਮੇਤ ਕਈ ਪਿੰਡਾ ਚ ਵੀ ਸਰਕਾਰਾ ਖਿਲਾਫ ਰੋਸ ਧਰਨੇ ਦਿੱਤੇ ਗਏ ਹਨ। ਕਿਸਾਨਾ ਵੱਲੋ ਇਹ ਕਿਹਾ ਜਾ ਰਿਹਾ ਸੀ ਕਿ ਆਉਣ ਵਾਲੇ ਦਿਨਾ ਚ ਸਖਤ ਸੰਘਰਸ ਵਿੱਢੇ ਜਾਣਗੇ।