April 25, 2026 8:21 am

21 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਚੱਕੀ ਪੁਲ ਤੋਂ ਮਾਮੁਨ ਤੱਕ ਫ਼ੋਰ ਲੇਨ ਦਾ ਕੰਮ ਜਲਦ ਹੋਵੇਗਾ ਸ਼ੁਰੂ

ਪਠਾਨਕੋਟ, 23 ਅਪ੍ਰੈਲ (ਅਜੇ)-ਸ਼ਹਿਰ ਵਿੱਚ ਟ੍ਰੈਫਿਕ  ਦੀ ਸਮੱਸਿਆ ਦੇ ਕਾਰਨ ਆਏ ਦਿਨ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ  ਸਾਹਮਣਾ ਕਰਨਾ ਪੈਂਦਾ  ਹੈ ਪ੍ਰੰਤੂ ਹੁਣ ਜਲਦ ਹੀ ਇਸ ਟ੍ਰੈਫ਼ਿਕ ਦੀ ਸਮਸਿਆਂ ਤੋਂ ਸ਼ਹਿਰ ਵਸੀਆਂ ਨੂੰ ਨਿਜ਼ਾਤ ਮਿਲਣ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਡੀਈ ਰਾਜੀਵ ਕੁਮਾਰ ਨੇ ਦੱਸਿਆ ਕਿ ਚੱਕੀ ਪੁਲ ਤੋਂ 5.5 ਕਿ.ਮੀ.। ਲੰਬੇ ਫ਼ੋਰ ਲੇਨ ਰੋਡ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 21 ਕਰੋੜ ਰਖੀ ਗਈ ਹੈ  ਅਤੇ ਜਿਸ ਵਿੱਚ 14.68 ਕਰੋੜ  ਦਾ ਕੰਮ ਕੀਤਾ ਜਾਣਾ ਹੈ।  ਇਸ ਸੜਕ ਦੇ ਕੰਮ ਲਈ ਟੈਂਡਰ  ਅਲਾਟ ਹੋ ਚੁਕੇ ਹਨ।ਇਸ ਫ਼ੋਰ ਲੇਨ ਦਾ ਕੰਮ ਕਰਨ ਲਈ ਇਕ ਪ੍ਰ੍ਰਾਈਵੇਟ  ਕੰਪਨੀ ਨੂੰ ਟੈਂਡਰ ਅਲਾਟ ਕੀਤਾ ਗਿਆ   ਹੈ। ਉਨ੍ਹਾਂ ਦੱਸਿਆ ਕਿ ਅਜੇ ਵਣ ਵਿਭਾਗ ਨੂੰ ਕਲੀਅਰੈਂਸ  ਮਿਲਣਾ ਬਾਕੀ ਹੈ।

ਉਨ੍ਹਾਂ ਵਲੋਂ ਐਨਓਸੀ ਮਿਲਣ ਤੋਂ ਬਾਅਦ ਹੀ ਕੰਮ ਸ਼ੁਰੂ ਕਰ ਦਿੱਤਾ  ਜਾਵੇਗਾ।ਇਸ ਬਾਰੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਜ਼ਿਲ੍ਹੇ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਵਿਚ ਕੋਈ ਕਸਰ ਨਹੀਂ ਛਡਣਗੇ।ਵਿਧਾਇਕ ਨੇ ਕਿਹਾ ਕਿ ਇਸ ਫ਼ੋਰ ਲੇਨ ਤੋਂ ਬਾਅਦ ਟ੍ਰੈਫ਼ਿਕ ਦੀ ਸਮੱਸਿਆ ਕਾਫੀ ਹੱਦ ਤਕ ਘਟੇਗੀ ਕਿਉਂਕਿ ਜਿਹੜੇ ਵਾਹਨ ਸ਼ਹਿਰ  ’ਚੋਂ ਨਿਕਲਦੇ ਸੀ ਇਸ ਫ਼ੋਰ ਲੇਨ ਬਣਨ  ਤੋਂ ਬਾਅਦ ਬਾਈ-ਪਾਸ ਤੋਂ ਹੀ ਨਿਕਲ ਜਾਇਆ ਕਰਨਗੇ।ਜਿਸ ਕਾਰਨ  ਸ਼ਹਿਰ ਵਾਸੀਆਂ ਨੂੰ ਜਾਮ  ਤੋਂ ਨਿਜਾਤ ਮਿਲੇਗੀ।
ਸ਼ਹਿਰ ਦੇ ਵਿਕਾਸ ਲਈ  ਫ਼ੋਰ ਲੇਨ ਜ਼ਰੂਰੀ : ਗੋਲਡੀ ਰਾਮਪਾਲ ਬੀਜੇਪੀ ਮੰਡਲ ਪ੍ਰਧਾਨ- ਬੀਜੇਪੀ ਮੰਡਲ ਪ੍ਰਧਾਨ  ਗੋਲਡੀ  ਰਾਮਪਾਲ ਨੇ ਕਿਹਾ ਫ਼ੋਰ ਲੇਨ  ਬਣਨ ਨਾਲ ਸ਼ਹਿਰ ਦਾ ਹੋਰ ਵਿਕਾਸ ਹੋਵੇਗਾ ਅਤੇ  ਲੋਕਾਂ ਨੂੰ ਜਾਮ  ਤੋ ਰਾਹਤ ਮਿਲੇਗੀ। ਵਾਰਡ  ਨੰਬਰ 27 ਦੇ ਮਿਉਂਸੀਪਲ ਕੌਂਸਲਰ  ਵਿਸ਼ਵ ਨਾਥ (ਲਾਲੀ) ਨੇ ਵਿਧਾਇਕ ਅਸ਼੍ਵਨੀ  ਸ਼ਰਮਾ ਦਾ ਧੰਨਵਾਦ ਕਰਦੇ ਕਿਹਾ ਕੀ ਉਹਨਾਂ ਦੀ ਅਗੁਵਾਈ ਵਿੱਚ  ਜ਼ਿਲੇ ਵਿੱਚ  ਵਿਕਾਸ ਬੜੀ ਤੇਜੀ ਨਾਲ ਹੋ ਰਿਹਾ ਹੈ। ਉਹਨਾਂ ਕਿਹਾਰੋਜ਼ਾਨਾ ਚੱਕੀ ਪੁਲ ਤੇ ਗੱਡੀਆਂ ਦਾ ਜਾਮ ਲੱਗਾ ਰਹਿੰਦਾ ਸੀ ਪ੍ਰੁੰਤੁ ਹੁਣ ਫ਼ੋਰ ਲੇਨ ਬਣਨ ਤੋਂ ਇਹ ਸਮਸਿਆ ਦਾ ਹਾਲ ਹੋਵੇਗਾ।ਵਾਰਡ  ਨੰਬਰ 29 ਦੇ ਮਿਉਂਸੀਪਲ ਕੋਂਸਲਰ  ਅਨੂ ਸ਼ਰਮਾ ਨੇ ਕਿਹਾ ਕੀ ਫ਼ੋਰ ਲੇਨ ਬਣਨ  ਨਾਲ ਸ਼ਹਿਰ ਵਿਚੋਂ ਟ੍ਰੇਫ਼ਿਕ ਦੀ ਸਮਸਿਆ ਦਾ ਹਲ ਨਿਕਲੇਗਾ।  ਵਾਰਡ  ਨੰਬਰ 44 ਦੇ ਮਿਉਂਸੀਪਲ ਕੋਂਸਲਰ   ਚਮਨ ਲਾਲ ਭਗਵਤੀ ਨੇ ਕਿਹਾ ਕੀ ਵਿਧਾਇਕ ਅਸ਼੍ਵਨੀ ਸ਼ਰਮਾ ਨੇ ਕਿਹਾ ਕੀ ਵਿਧਾਇਕ  ਸ਼ਹਿਰ ਦੀ ਜਨਤਾ ਦੀਆਂ ਉਮੀਦਾਂ ਚ ਖਰੇ ਉਤਰੇ ਹਨ।  ਜਿਸ ਦਾ ਨਤੀਜਾ ਪਿਛਲੇ ਚੋਣਾਂ ਵਿੱਚ  ਦੇਖਣ ਨੂੰ ਮਿਲੀਆ। ਜਿਸ ਵਿਚ  ਭਾਜਪਾ ਨੇ ਸਭ ਤੋਂ ਵੱਧ ਕੀਤੀ।

Send this to a friend