April 25, 2026 3:27 am

ਜੇਠ ਅਤੇ ਪੁਲਿਸ ਵੱਲੋਂ ਤੰਗ ਕੀਤੇ ਜਾਣ ’ਤੇ ਪ੍ਰੇਸ਼ਾਨੀ ਦੀ ਹਾਲਤ ਵਿਚ ਜ਼ਹਿਰੀਲੀ ਚੀਜ਼ ਨਿਗਲੀ : ਹਾਲਤ ਗੰਭੀਰ

ਅੰਮ੍ਰਿਤਸਰ 22 ਅਪ੍ਰੈਲ (ਸੁਖਬੀਰ ਸਿੰਘ)- ਜੇਠ ਵੱਲੋਂ ਮਕਾਨ ਤੇ ਜ਼ਬਰਦਸਤੀ ਕਬਜਾ ਕਰਨ ਅਤੇ ਪੁਲਸ ਵਲੋਂ ਉਲਟਾ ਝੂਠਾ ਕੇਸ ਦੱਰਜ ਕਰਵਾਉਣ ਤੇ ਸਰਬਜੀਤ ਕੌਰ  ਵਾਸੀ ਕੋਟ ਹਰਨਾਮ ਦਾਸ ਵਲੋਂ ਪ੍ਰੈਸ਼ਾਨੀ ਦੀ ਹਾਲਤ ਵਿਚ ਜ਼ਰੀਲੀ ਚੀਜ਼ ਨਿਗਲ ਕੇ ਅਪਨੀ ਜੀਵਨ ਲੀਲਾਂ ਖੱਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਘੱਰ ਵਾਲਿਆਂ ਵਲੋਂ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਿਲ ਕਰਵਾ ਦਿਤਾ।ਪਰ ਉਨ੍ਹਾਂ ਨੇ ਦਾਖਿਲ ਕਰਨ ਤੋਂ ਨਾਂ ਕੀਤੇ ਜਾਣ ਤੇ ਗੁਰੂ ਨਾਨਕ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਜਿਥੇ ਉਹ ਹੁਣ ਜੇਰੇ ਇਲਾਜ ਹੈ।ਸਰਬਜੀਤ ਕੌਰ ਦੇ ਪਤੀ ਦਲਜੀਤ ਸਿੰਘ ਵਾਸੀ ਕੋਟ ਹਰਨਾਮ ਦਾਸ, ਸੁਲਤਾਨਵਿੰਡ ਰੋਡ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਤਿੰਨ ਕਮਰਿਆਂ ਦਾ ਮਕਾਨ ਘੁਮਾਣ ਪਿੰਡ ਵਿਚ ਹੈ ਜਿਸ ਦੀ ਰਜਿਸਟਰੀ ਉਨ੍ਹਾਂ ਦੇ ਨਾਮ ਪਰ ਹੈ, ਜਿਸ ਵਿਚੋਂ ਦੋ ਕਮਰੇ ਕਿਰਾਏ ਤੇ ਦਿਤੇ ਹੋਏ ਹਨ ਤੇ ਇਕ ਕਮਰੇ ਨੂੰ ਅਪਨਾਂ ਤਾਲਾ

ਲਗਾਇਆ ਹੋਇਆ ਹੈ ਜਿਸ ਨੂੰ ਉਨ੍ਹਾਂ ਦੇ ਭਰਾ ਤਰਲੋਚਨ ਸਿੰਘ ਵਲੋਂ ਕਬਜਾ ਕਰਨ ਦੀ ਨੀਅਤ ਨਾਲ ਪੁਲਸ ਨਾਲ ਮਿਲੀ ਭੁਗਤ ਕਰਕੇ ਉਨ੍ਹਾਂ ਦਾ ਲਗਾ ਹੋਇਆ ਤਾਲਾ ਤੁੜਵਾ ਦਿਤਾ ਤੇ ਉਸ ਵਿਚ ਪਿਆ ਹੋਇਆ ਸਮਾਨ ਬਾਹਰ ਕੱਢ ਦਿਤਾ ਤੇ ਮੇਰੈ ਭਰਾ ਕੋਲੋਂ ਪੁਲਸ ਦੇ ਏਐਸਆਈ ਦਲਜੀਤ ਸਿੰਘ ਨੇ ਉਸਦਾ ਤਾਲਾ ਲੱਗਵਾ ਦਿਤਾ।ਜਿਸ ਦੇ ਬਾਰੇ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਕਿਰਾਏਦਾਰ ਨੇ ਉਨ੍ਹਾਂ ਨੂੰ ਸੂਚਿਤ ਕੀਤਾ, ਤੇ ਜਦੋਂ ਉਹ ਅਪਨੇ ਮਕਾਨ ਨੂੰ ਦੇਖਣ ਲਈ ਗਏ ਤਾਂ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਦੀ ਪਤਨੀ ਨਾਲ ਗਾਲੀ ਗਲੋਚ ਤੇ ਬੱਦ ਸਲੂਕੀ ਵੀ ਕੀਤੀ ਤੇ ਉਨ੍ਹਾਂ ਦੇ ਸਾਲੇ ਤੇ ਭਣੇਵੇਂ ਤੇ ਉਲਟਾ ਕੇਸ ਦੱਰਜ ਕਰਵਾ ਦਿਤਾ।ਜਿਸ ਦੀ ਉਨ੍ਹਾਂ ਨੇ ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਕੋਲ ਪੇਸ਼ ਹੋਕੇ ਇੰਨਕੁਆਈਰੀ ਰੱਖਵਾਈ ਜੋ ਐਸਪੀ ਹੇਡ ਕਵਾਟਰ ਜਤਿੰਦਰ ਸਿੰਘ ਮੰਡ ਨੂੰ ਭੇਜੀ ਗਈ ।ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਦਿਤੇ ਗਏ ਸਾਡੇ ਡਾਕੁਮੈਂਟਾਂ ਨੂੰ ਪੁਲਸ ਵਲੋਂ ਖੁਰਦ ਬੂਰਦ ਕੱਰਕੇ ਸਾਰਾ ਕੇਸ ਉਨ੍ਹਾਂ ਦੇ ਵਿਰੁਧ ਕੱਰ ਦਿਤਾ।ਉਨ੍ਹਾਂ ਦਸਿਆ ਕਿ ਇਸ ਬਾਬਤ ਉਨ੍ਹਾਂ ਨੇ ਇਕ ਆਰਟੀਆਈ ਪਾਈ ਸੀ ਜਿਸ ਦੀ ਰਿਪੋਰਟ ਉਹ ਲੈਕੇ ਆਏ ਸਨ ਤੇ ਉਸ ਰਿਪੋਰਟ ਨੂੰੇ ਦੇਖਦੇ ਹੀ ਉਨ੍ਹਾਂ ਦੀ ਪਤਨੀ ਦਾ ਦਿਮਾਗੀ ਤਵਾਜ਼ੁਨ ਖੋ ਗਿਆ ਤੇ ਉਸ ਨੇ ਅਪਨੀ ਜੀਵਨ ਲੀਲਾ ਖੱਤਮ ਕਰਨ ਲਈ ਜਰੀਲੀ ਚੀਜ਼ ਨਿਗਲ ਲਈ ਤੇ ਕਹਿਣ ਲੱਗ ਪਈ ਕਿ ਉਨ੍ਹਾਂ ਨੂੰ ਹੁਣ ਪੁਲਸ ਤੇ ਵੀ ਕੋਈ ਇੰਨਸਾਫ ਮਿਲਣ ਲਈ ਯਕੀਨ ਨਹੀਂ ਰਿਹਾ ,ਇਸ ਲਈ ਮੱਰ ਜਾਣਾਂ ਹੀ ਉਚਿਤ ਹੈ।ਉਨ੍ਹਾਂ ਪੁਲਸ ਪ੍ਰਸਾਸ਼ਨ ਸਮੇਤ ਉਚ ਅਧੀਕਾਰੀਆਂ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਸਾਨੂੰ ਇੰਸਾਫ ਦਵਾਇਆ ਜਾਵੇ ।ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਇਸ ਘੱਟਨਾਂ ਸਬੰਧੀ 181 ਤੇ ਰਿਪੋਰਟ ਦੱਰਜ ਕਰਵਾਈ ਸੀ,ਤੇ ਥਾਣਾਂ ਸੁਲਤਾਨਵਿੰਡ ਤੋਂ ੲੈਐਸਆਈ ਹਰਬੰਸ ਸਿੰਘ ਬਿਵਆਨ ਲੈਣ ਲਈ ਆਏ ਸਨ ਪਰ ਉਨ੍ਹਾਂ ਦੀ ਪਤਨੀ ਬੇਹੋਸ਼ੀ ਦੀ ਹਾਲਤ ਵਿਚ ਹੋਣ ਕਾਰਨ ਕੋਈ ਬਿਆਨ ਨਹੀਂ ਦੇ ਸਕੀ ੳੇ ਉਨ੍ਹਾਂ ਕਿਹਾ ਕਿ ਉਹ ਸਵੇਰੇ ਫਿਰ ਆਉਣਗੇ ਪਰ ਸਾਰਾ ਦਿਨ ਬੀਤ ਜਾਣ ਤੇ ਵੀ ਕੋਈ ਨਹੀਂ ਆਇਆ।ਇਸ ਸਬੰਧੀ ਜਦੋਂ ਏਐਸਆਈ ਹਰਬੰਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਕੇਸ ਦੇ ਸਿਲਸਿਲੇ ਵਿਚ ਚੰਡੀਗੱੜ ਗਏ ਹੋਏ ਹਨ ਤੈ ਆਉਣ ਤੇ ਸਰਬਜੀਤ ਕੋਰ ਦੇ ਬਿਆਨ ਲੈਕੈ  ਰਿਪੋਰਟ ਤਿਆਰ ਕੀਤੀ ਜਾਵੇਗੀ,ਉਨ੍ਹਾਂ ਕਿਹਾ ਕਿ ਇੰਨਚਾਰਜ ਸਾਹਬ ਨਾਲ ਗੱਲ ਕੱਰ ਲੈਣਾਂ ਤੇ ਜਦੋਂ ਥਾਣਾਂ ਮੁਖੀ ਪ੍ਰਵੇਸ਼ ਚੋਪੜਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵੀ ਕਿਹਾ ਕਿ ਉਹ ਇਸ ਵੇਲੇ ਚੰਡੀਗੱੜ ਹਾਈ ਕੋਰਟ ਹਨ।

Send this to a friend