April 24, 2026 10:51 pm

ਰਾਜ ਭਾਸ਼ਾ ਪੁਰਸਕਾਰਾਂ ਤੋਂ ਇੰਦਰਾ ਤੇ ਰਾਜੀਵ ਦੇ ਨਾਮ ਹਟਾਏ ਗਏ

ਨਵੀਂ ਦਿੱਲੀ, 21 ਅਪ੍ਰੈਲ (ਪੀ. ਟੀ.)- ਕੇਂਦਰ ਸਰਕਾਰ ਨੇ ਆਪਣੇ ਇਕ ਵੱਡੇ ਫੈਸਲੇ ‘ਚ ਰਾਜ ਭਾਸ਼ਾ ਪੁਰਸਕਾਰਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਨਾਮਾਂ ਨੂੰ ਹਟਾ ਦਿੱਤਾ ਹੈ। ਅਹਿਮ ਇਹ ਹੈ ਕਿ ਇਸ ਸਾਲ ਹਿੰਦੀ ਦਿਵਸ ‘ਤੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਤੋਂ ਇੰਦਰਾ ਤੇ ਰਾਜੀਵ ਦੇ ਨਾਮ ਹਟਾ ਦਿੱਤੇ ਗਏ ਹਨ। ਸਰਕਾਰ ਨੇ ਇਨ੍ਹਾਂ ਪੁਰਸਕਾਰਾਂ ਦਾ ਨਵਾਂ ਨਾਮਕਰਨ ਕਰ ਦਿੱਤਾ ਹੈ। ਸਨਮਾਨ ਦੇ ਤੌਰ ‘ਤੇ ਦਿੱਤੇ ਜਾਣ ਵਾਲੇ ਇਹ ਪੁਰਸਕਾਰ ਹਿੰਦੀ ਦੇ ਪ੍ਰਗਤੀਸ਼ੀਲ ਤਰੀਕੇ ਦੇ ਉਪਯੋਗ ਲਈ ਦਿੱਤੇ ਜਾਂਦੇ ਹਨ। ਰਾਜੀਵ ਗਾਂਧੀ ਰਾਸ਼ਟਰੀ ਗਿਆਨ ਪੁਰਸਕਾਰ ਹੁਣ ਰਾਜ ਭਾਸ਼ਾ ਗੌਰਵ ਪੁਰਸਕਾਰ ਦੇ ਨਾਮ ਤੋਂ ਜਾਣਿਆ ਜਾਵੇਗਾ। ਉਥੇ ਹੀ, ਇੰਦਰਾ ਰਾਜ ਭਾਸ਼ਾ ਪੁਰਸਕਾਰ ਦਾ ਨਾਮ ਬਦਲ ਕੇ ਹੁਣ ਰਾਜ ਭਾਸ਼ਾ ਕੀਰਤੀ ਪੁਰਸਕਾਰ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਹਰ ਸਾਲ ਇਹ ਪੁਰਸਕਾਰ ਦਿੱਤੇ ਜਾਂਦੇ ਹਨ ਤੇ ਚਾਰ ਦੇ ਸਥਾਨਾਂ ‘ਤੇ ਹੁਣ ਇਹ ਦੋ ਸੂਚੀਆਂ ‘ਚ ਇਹ ਪੁਰਸਕਾਰ ਦਿੱਤੇ ਜਾਣਗੇ।

Send this to a friend