ਸੰਗਰੂਰ, 21 ਅਪ੍ਰੈਲ (ਗਰੋਵਰ)- ਅੱਜ ਸਥਾਨਕ ਜੇ.ਪੀ ਕਲੋਨੀ ਵਿਖੇ ‘‘ਪ੍ਰਿਥਵੀ ਦਿਵਸ’’ ਕਲੋਨੀ ਦੇ ਨਵੇਂ ਪਾਰਕ ਦੀ ਸ਼ੁਰੂਆਤ ਦੌਰਾਨ ਰੁੱਖ ਲਗਾ ਕੇ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸੂਬਾਈ ਜਨਰਲ ਸਕੱਤਰ ਭਾਜਪਾ ਸ੍ਰੀ ਜਤਿੰਦਰ ਕਾਲੜਾ ਨੇ ਰੁੱਖ ਲਗਾ ਕੇ ਕੀਤੀ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਪ੍ਰਿਥਵੀ ਨੂੰ ਸੰਭਾਲਣਾ ਸਾਡੇ ਸਭਨਾਂ ਦਾ ਇਖਲਾਕੀ ਫਰਜ਼ ਬਣ ਜਾਂਦਾ ਹੈ। ਇਹ ਮੁੱਦਾ ਵਾਤਾਵਰਣ ਦੀ ਸੰਭਾਲ ਵਿਚ ਇਕ ਅਹਿਮ ਮੁੱਦਾ ਹੈ। ਵੱਧ ਰਿਹਾ ਪ੍ਰਦੂਸ਼ਣ ਸਾਨੂੰ ਇਸ ਗੱਲ ਪਿਛੇ ਮਜਬੂਰ ਕਰਦਾ ਹੈ ਕਿ ਸਾਨੂੰ ਵਾਤਾਵਰਣ ਦੀ ਸੰਭਾਲ ਕਰਨੀ ਪਵੇਗੀ। ਔਜੌਨ ਪਰਤ ਵਿਚ ਹੋ ਰਹੇ ਮਘੌਰਿਆਂ ਦੀ ਵੀ ਫ਼ਿਕਰ ਕਰਨੀ ਪਵੇਗੀ। ਸੋ ਸਾਨੂੰ ਸਭਨਾਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਪਰਿਵਾਰਾਂ ਦੇ ਖਾਸ ਅਤੇ ਸ਼ੁਭ ਮੌਕਿਆਂ ’ਤੇ ਇਕ-ਇਕ ਰੁੱਖ ਜ਼ਰੂਰ ਲਗਾਈਏ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਖੁੱਲੀ ਹਵਾ ਵਿਚ ਆਨੰਦ ਮਾਣਨ ਲਈ ਇਹ ਵਾਤਾਵਰਣ ਸਾਡੇ ਪੂਰਵਜਾਂ ਨੇ ਦਿੱਤਾ, ਉਵੇਂ ਹੀ ਸਾਨੂੰ ਇਹ
ਸਾਡੀ ਅਗਲੀ ਪੀੜ੍ਹੀ ਲਈ ਸੰਭਾਲ ਕਰਨਾ ਪਵੇਗਾ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੁਰਜੀਤ ਸਿੰਘ ਅਤੇ ਹੋਰ ਕਈ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਡਾ. ਓ.ਪੀ ਅਰੋੜਾ, ਡਾ. ਮੁਨੀਸ਼ ਜੈਨ, ਮਨਜੀਤ ਸਿੰਘ ਹਰੀਪੁਰਾ ਚੇਅਰਮੈਨ ਗੁਰੂ ਨਾਨਕ ਨਿਸ਼ਕਾਮ ਸੇਵਾ ਸੰਸਥਾ, ਅਜੈ ਪਰਚੇਤਾ ਪ੍ਰਧਾਨ ਐਸ.ਸੀ ਮੋਰਚਾ, ਕੈਪਟਨ ਰਾਮ ਸਿੰਘ, ਨੀਰਜ ਗੌੜ, ਮੁਕੇਸ਼ ਸ਼ਰਮਾ, ਮਾਨ ਸਿੰਘ ਤਿੰਨੇ ਮੰਡਲ ਸਕੱਤਰ ਭਾਜਪਾ, ਹਰਦੇਵ ਸਿੰਘ ਦੁੱਗਾਂ (ਐਸ.ਸੀ ਮੋਰਚਾ ਭਾਜਪਾ), ਐਸ.ਐਲ ਚਾਵਲਾ, ਸੁਲੇਖ ਸਿੰਘ ਭਾਜਪਾ ਅਗਜੈਕਟਿਵ ਮੈਂਬਰ, ਬਲਜੀਤ ਸਿੰਘ ਸਿਬੀਆ ਰਿਟਾਇਰਡ ਜ਼ਿਲ੍ਹਾ ਸਪੋਰਟਸ ਅਫ਼ਸਰ, ਪ੍ਰੇਮ ਸਾਗਰ, ਵਿਨੋਦ ਕੁਮਾਰ ਸਕੱਤਰ, ਸ਼ਾਮ ਲਾਲ ਅਰੋੜਾ, ਗੋਬਿੰਦ ਓਬਰਾਏ, ਅਮਰਜੀਤ ਸਿੰਘ, ਪ੍ਰੋ. ਇਕਬਾਲ ਸਿੰਘ, ਏ.ਐਸ. ਨਿਆਜ਼ੀ, ਦੇਵਿੰਦਰ ਸਿੰਘ ਬੱਬੂ ਮੰਡਲ ਪ੍ਰਧਾਨ ਦਫ਼ਤਰ ਮੈਨੇਜਮੈਂਟ ਸੈਲ ਅਤੇ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ। ਇਹ ਦਿਹਾੜਾ ਮਨਾਉਂਦੇ ਹੋਏ ਓ.ਪੀ ਅਰੋੜਾ ਅਤੇ ਈ.ਓ ਨਗਰ ਕੌਂਸਲ ਸੁਰਜੀਤ ਸਿੰਘ ਨੇ ਮੌਜੂਦਾ ਇਕੱਠ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਸੰਬੰਧੀ ਜਾਗਰੂਕ ਕੀਤਾ। ਸ੍ਰੀ ਜਤਿੰਦਰ ਕਾਲੜਾ ਨੇ ਇਹ ਸਮਾਗਮ ‘‘ਪ੍ਰਿਥਵੀ ਦਿਵਸ’’ ਨੂੰ ਸਮਰਪਿਤ ਕੀਤਾ।