ਬਠਿੰਡਾ, 20 ਅਪ੍ਰੈਲ (ਅਮਰਜੀਤ ਸਿੰਘ ਸਿੱਧੂ/ ਇੰਦਰਜੀਤ ਨਥਾਣਾ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਭਰ ’ਚ ਸੂਬਾ ਪੱਧਰ ਰੋਸ ਮੁਜਾਹਰਿਆਂ ਦੀ ਕੜੀ ਤਹਿਤ ਅੱਜ ਬਠਿੰਡਾ ਵਿੱਚ ਵੀ ਵਿਦਿਆਰਥੀਆਂ ਦੀ ਇਸ ਜਥੇਬੰਦੀ ਵੱਲੋਂ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਬਠਿੰਡਾ ਪ੍ਰਸ਼ਾਸ਼ਨ ਨੇ ਵਿਦਿਆਰਥੀਆਂ ਦੇ ਰੋਹ ਨੂੂੰ ਭਾਂਪਦਿਆ ਸੈਕੜੇ ਦੀ ਗਿਣਤੀ ਵਿੱਚ ਪੁਲਿਸ ਲਗਾ ਕੇ ਪ੍ਰਦਰਸ਼ਨ ਨੂੰ ਜਬਰੀ ਰੋਕਿਆ ਪਰ ਇਸ ਦੇ ਬਾਵਜੂਦ ਵਿਦਿਆਰਥੀ ਆਪਣੀ ਗੱਲ ਮਨਾਉਣ ਲਈ ਪੂਰੀ ਤਰ੍ਹਾਂ ਸਫ਼ਲ ਰਹੇ। ਬਠਿੰਡਾ ਜਿਲ੍ਹੇ ਦੇ ਪਿੰਡਾਂ ਤੋਂ ਆਏ ਵਿਦਿਆਰਥੀਆਂ ਨੇ ਨਵਾਂ ਸ਼ਹਿਰ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ਼ ਅਤੇ ਲੜਕੀਆਂ ’ਤੇ ਤੇਜਾਬੀ ਕੈਮੀਕਲ ਸੁੱਟਣ ਵਿਰੁੱਧ ਬਾਦਲ ਹਕੂਮਤ ਦਾ ਜਬਰਦਸਤ ਪਿੱਟ ਸਿਆਪਾ ਕੀਤਾ। ਤਿੱਖੜ ਧੁੱਪ ’ਚ ਵੀ ਵਿਦਿਆਰਥੀਆਂ ਦੇ ਹੌਸਲੇ ਬੁ¦ਦ ਰਹੇ।
ਬਠਿੰਡਾ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਪੰਜਾਬ ਸਟੂਡੈਂਟਸ ਯੂਨੀਅਨ ਦੀ ਜੋਨਲ ਪ੍ਰਧਾਨ ਹਰਦੀਪ ਕੋਟਲਾ ਅਤੇ ਕੇਸ਼ਵ ਅਜ਼ਾਦ ਨੇ ਬਾਦਲ ਹਕੂਮਤ ’ਤੇ ਸ਼ਹੀਦ ਭਗਤ ਸਿੰਘ ਨਗਰ ’ਚ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰਨ ਵਾਲੇ ਵਿਦਿਆਰਥੀਆਂ ’ਤੇ ਜ਼ੁਲਮ ਢਾਹੁਣ ਵਾਲੇ ਅਫ਼ਸਰਾਂ ਨੂੰ ਤੁਰੰਤ ਮੁਅੱਤਲ ਕਰਕੇ ਉਹਨਾਂ ਵਿਰੁੱਧ ਐਸ.ਈ, ਐਸ. ਟੀ. ਤਹਿਤ ਮੁਕੱਦਮੇ ਦਰਜ਼ ਕਰਨ ਦੀ ਮੰਗ ਕਰਦਿਆ ਇਸ ਸ਼ਹਿਰ ਦੇ ਤਿੰਨ ਕਾਲਜ਼ਾਂ ਵੱਲੋਂ ਐਸ. ਸੀ. ਵਿਦਿਆਰਥੀਆਂ ਤੋਂ ਗੈਰ-ਕਾਨੂੰਨੀ ਉਗਰਾਹੇ 10 ਕਰੋੜ ਰੁਪਏ ਤੁਰੰਤ ਵਾਪਸ ਕੀਤੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਜੋਨਲ ਪ੍ਰਧਾਨ ਹਰਦੀਪ ਕੋਟਲਾ ਨੇ ਨਵਾਂ ਸ਼ਹਿਰ ’ਚ ਐਸ. ਸੀ. ਵਿਦਿਆਰਥੀਆਂ ਦੀਆਂ ਫ਼ੀਸਾਂ ਦੇ 20 ਕਰੋੜ ਘਪਲੇ ਵਿਰੁੱਧ ਮੁਜ਼ਾਹਰਾ ਕਰਨ ਦੌਰਾਨ ਲਾਠੀਚਾਰਜ਼ ਕਰਨ ਵਾਲੇ ਐਸ. ਐਸ. ਪੀ. ਸਨੇਹਦੀਪ ਸ਼ਰਮਾ, ਡੀ. ਐਸ. ਪੀ. ਡੀ. ਲਖਵਿੰਦਰ ਸਿੰਘ, ਐਸ. ਪੀ. ਗਗਨ ਅਜੀਤ, ਐਸ. ਐਚ. ਓ. ਰਾਜ ਕੁਮਾਰ ਨੂੰ ਮੁਅੱਤਲ ਕਰਨ, ਲੜਕੀਆਂ ’ਤੇ ਤੇਜ਼ਾਬੀ ਹਮਲਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਤੁਰੰਤ ਪਰਚੇ ਦਰਜ਼ ਕਰਨ ਦੀ ਮੰਗ ਕੀਤੀ।
ਵਿਦਿਆਰਥੀ ਆਗੂ ਕੇਸ਼ਵ ਅਜ਼ਾਦ ਨੇ ਨਵਾਂ ਸ਼ਹਿਰ ਵਿੱਚ ਕਾਲਜ਼ ਦੀਆਂ ਵਿਦਿਆਰਥਣਾਂ ’ਤੇ ਪੁਲਿਸ ਵੱਲੋਂ ਰਸਾਇਣਕ ਮਾਰੂ ਤੇਜਾਬੀ ਹਮਲੇ ਵਿਰੁੱਧ ਤਿੱਖੀ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਇਸ ਅਖ਼ੋਤੀ ਪੰਥਕ ਹਕੂਮਤ ਨੇ ਅਜਿਹੀ ਤਜਾਰਬਾ ਫਿਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀ ਰੋਹ ਦੇ ਸੋਅਲੇ ਹਾਕਮਾਂ ਦੇ ਬਨੇਰਿਆਂ ਤੱਕ ਪੁੱਜਣਗੇ ਜਿਸ ਤੋਂ ਨਿਕਲਣ ਵਾਲੇ ਭਿਆਨਕ ਸਿੱਟਿਆਂ ਦੀ ਜਿੰਮੇਵਾਰੀ ਬਾਦਲ ਹਕੂਮਤ ਦੀ ਹੋਵੇਗੀ। ਸ੍ਰੀ ਅਜ਼ਾਦ ਨੇ ਨਵਾਂ ਸ਼ਹਿਰ ਵਿੱਚ ਲਾਠੀਚਾਰਜ਼ ਦੇ ਮਾਮਲੇ ’ਚ ਐਸ. ਡੀ. ਐਮ. ਵੱਲੋਂ ਕੀਤੀ ਤਫ਼ਤੀਸ ਨੂੰ ਝੂਠ ਦੀ ਪੰਡ ਕਰਾਰ ਦਿੰਦਿਆ ਦੱਸਿਆ ਕਿ ਇਹ ਸਾਰੀ ਤਫ਼ਤੀਸ ਐਸ. ਡੀ. ਐਮ. ਨੇ ਇੱਕ ਤਰਫ਼ਾ ਕਰਦਿਆ ਪ੍ਰਸ਼ਾਸ਼ਨ ਦੇ ਪੱਖ ਵਿੱਚ ਭੁਗਤਾਈ ਹੈ, ਜਿਸ ਨੂੰ ਜਥੇਬੰਦੀ ਰੱਦ ਕਰਦੀ ਹੈ।
ਉਹਨਾਂ ਨੇ ਬਠਿੰਡਾ ਜਿਲ੍ਹੇ ਦੇ ਪਿੰਡਾਂ ਦੇ ਸਕੂਲਾਂ ਵਿੱਚ ਦਲਿਤ ਵਿਦਿਆਰਥੀਆਂ ਤੋਂ ਸਕੂਲਾਂ ਦੇ ਪ੍ਰਿਸ਼ੀਪਲਾਂ ’ਤੇ ਐਸ. ਈ. ਵਿਦਿਆਰਥੀਆਂ ਤੋਂ ਜਬਰੀ ਵਸੂਲੀ ਦੇ ਗੰਭੀਰ ਦੋਸ਼ ਲਗਾਉਦਿਆ ਇਸ ਨੂੰ ਤੁਰੰਤ ਬੰਦ ਨਾ ਕਰਨ ’ਤੇ ਹੋਰ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਉਹਨਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦੇ ਅਧਾਰਤ ਅਨੂਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ, ਭਲਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਜ਼ ਨੂੰ ਕੱਢੇ ਸਰਕਾਰੀ ਪੱਤਰ ਦੀਆਂ ਕਾਪੀਆਂ ਵਿਦਿਆਰਥੀਆਂ ਦੇ ਹਵਾਲੇ ਕਰਦਿਆ ਦੱਸਿਆ ਕਿ ਇਸ ਵਿੱਚ ਡੀ. ਸੀਜ਼ ਨੂੰ ਸਾਫ਼ ਹਿਦਾਇਤਾਂ ਦਿੱਤੀਆਂ ਗਈਆਂ ਹਨ ਤੇ ਕਿਸੇ ਵੀ ਸਰਕਾਰੀ, ਗੈਰ ਸਰਕਾਰੀ ਜਾਂ ਅਰਧ ਸਰਕਾਰੀ ਸਿੱਖਿਆ ਸੰਸਥਾ ਵਿੱਚ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਜਰੂਰੀ ਨਾ-ਮੋੜਨ ਯੋਗ ਫ਼ੀਸਾਂ ਬਿਨਾ ਦਾਖਲ ਕਰਨ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਭਲਾਈ ਵਿਭਾਗ ਪੰਜਾਬ ਵੱਲੋਂ ਇਸ ਸਕੀਮ ਤਹਿਤ ਸਾਰੇ ਫ਼ੰਡਜ ਤੇ ਫ਼ੀਸਾਂ ਕਾਲਜ਼ਾਂ ਦੇ ਖ਼ਾਤਿਆਂ ਵਿੱਚ ਜਮਾਂ ਹੁੰਦੀਆਂ ਹਨ ਪਰ ਇਸ ਦੇ ਬਾਵਜੂਦ ਸਰਕਾਰੀ ਤੇ ਖਾਸ ਕਰਕੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿੱਚ ਐਸ. ਸੀ. ਵਿਦਿਆਰਥੀਆਂ ਦੀ ਅੰਨੀ ਆਰਥਿਕ ਲੁੱਟ ਹੋ ਰਹੀ ਹੈ।
ਉਹਨਾਂ ਲੁੱਟ ਦੇ ਅੱਡੇ ਬਣ ਚੁੱਕੇ ਅਖ਼ੋਤੀ ਪਬਲਿਕ ਸਕੂਲਾਂ ਦਾ ਸਰਕਾਰੀਕਰਣ ਕਰਨ ਦੀ ਮੰਗ ਕਰਦਿਆ ਕਿਹਾ ਕਿ ਹਰ ਉਹ ਵਰਗ ਚਾਹੇ ਉਹ ਕਿਸੇ ਵੀ ਜਾਤੀ ਨਾਲ ਸਬੰਧਤ ਰੱਖਦਾ ਹੈ ਜਿਸ ਦੀ ਸਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਘੱਟ ਹੈ, ਉਹਨਾਂ ਦੇ ਬੱਚਿਆਂ ਦੀ ਸਾਰੀ ਉ¤ਚ ਪੱਧਰ ਦੀ ਵਿਦਿਆ ਮੁਫ਼ਤ ਕੀਤੀ ਜਾਵੇ।
ਬਠਿੰਡਾ ਵਿੱਚ ਜਬਰਦਸਤ ਰੋਸ ਮਾਰਚ ਦੌਰਾਨ ਵਿਦਿਆਰਥੀਆਂ ਦੇ ਰੋਹ ਨੂੰ ਵੇਖਦਿਆ ਪੁਲਿਸ ਪ੍ਰਸ਼ਾਸਨ ਨੇ ਹਰਕਤ ’ਚ ਆਉਂਦਿਆ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਤੇ ਡੀ. ਐਸ. ਪੀ. ਨੇ ਵਿਦਿਆਰਥੀ ਆਗੂਆਂ ਤੋਂ ਮੰਗ ਪੱਤਰ ਲੈ ਕੇ ਜਿਲ੍ਹਾ ਦੇ ਡਿਪਟੀ ਕਮਿਸ਼ਨਰ ਤੱਕ ਪੁੱਜਦਾ ਕਰਨ ਦਾ ਵਾਅਦਾ ਵੀ ਕੀਤਾ। ਰੋਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਰਣਦੀਪ ਸਿੰਘ ਬੱਗੀ, ਸੱਤਪਾਲ ਸਿੰਘ ਸੱਤੀ, ਸ਼ਬਨਮ ਕੌਰ ਸਰੂ, ਰੀਨਾ ਕੌਰ, ਗੁਰਬਿੰਦਰ ਸਿੰਘ ਆਦਿ ਵੀ ਹਾਜ਼ਰ ਸਨ।