ਹੁਸ਼ਿਆਰਪੁਰ, 20 ਅਪ੍ਰੈਲ (ਸਤਵਿੰਦਰ ਸਿੰਘ)- ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਵਿਖੇ ਟਿੱਬਾ ਸਾਹਿਬ ਸੇਵਾ ਸਿਮਰਨ ਸਭਾ (ਰਜਿ.) ਹੁਸ਼ਿਆਰਪੁਰ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ, ਦੋਆਬਾ ਯੂਥ ਕਲੱਬ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਜੁੱਗੋ-ਜੁੱਗ ਅੱਟਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਛੱਤਰ-ਛਾਇਆ ਹੇਠ ਲੜੀਵਾਰ ਕੀਰਤਨ ਸੰਪੰਨ ਹੋ ਗਏ। ਇਸ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਗਏ ਦੀਵਾਨ ਵਿੱਚ ਪੰਥ ਪ੍ਰੱਸਿਧ ਕੀਰਤਨੀਏ ਭਾਈ ਸਵਰਨ ਸਿੰਘ ਮਿੱਠਾ ਟਿਵਾਣਾ,ਭਾਈ ਸੁਰਿੰਦਰਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ,ਭਾਈ ਕਰਮਜੀਤ ਸਿੰਘ ਭਾਈ ਜਸਵਿੰਦਰ ਸਿੰਘ ਪਿਪੱਲਾਂਵਾਲਾ,ਭਾਈ ਹਰਭਜਨ ਸਿੰਘ ਸੋਤਲਾ ਅਤੇ ਸਾਥੀਆਂ ਵੱਲੋਂ ਰਸਭਿੰਨਾ
ਕੀਰਤਨ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਗੁਰਮਤਿ ਵਿਚਾਰਾਂ ਕਰਦਿਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਖਾਲਸਾਈ ਰਹਿਤ ਮਰਿਆਦਾ ਸੰਬੰਧੀ ਜਾਣਕਾਰੀ ਦਿੱਤੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਸਿਰਜਣਾ ਦੇ ਪ੍ਰਸੰਗ ਸਾਂਝੇ ਕਰਦਿਆਂ ਖਾਲਸਈ ਵਿਰਾਸਤ ਨੂੰ ਸੰਭਾਲਣ ਅਤੇ ਡੇਰੇਦਾਰਾਂ ,ਦੰਭੀ ਤੇ ਪਾਖੰਡੀ ਗੁਰੂਡੰਮ ਤੋਂ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ। ਪ੍ਰਸਿੱਧ ਗਜ਼ਲਗੋ ਤੇ ਕਵੀ ਕੁਲਤਾਰ ਸਿੰਘ ‘ਕੁਲਤਾਰ’ ਨੇ ਸਮਾਗਮ ਦੌਰਾਨ ‘ਰਹਿਤ ਪਿਆਰੀ ਮੁਝ ਕੋ ਸਿ¤ਖ ਪਿਆਰਾ ਨਾਹਿ’ਵਿਸ਼ੇ ਅਧੀਨ ਰਚਨਾ ਸੁਣਾ ਕੇ ਰਹਿਤ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ। ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਅਤੇ ਦਰਸ਼ਨ ਸਿੰਘ ਪਲਾਹਾ ਪ੍ਰਧਾਨ ਨੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਪੋਗਰਾਮਾਂ ਸੰਬੰਧੀ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਜੋੜਿਆਂ ਦੀ ਨਿਰੰਤਰ ਸੇਵਾ ਨਿਭਾਉਣ ਵਾਲੇ ਦਸ਼ਮੇਸ਼ ਯੂਥ ਕਲੱਬ ਹੁਸ਼ਿਆਰਪੁਰ ਦੇ ਪ੍ਰਧਾਨ ਚਰਨਦੀਪ ਸਿੰਘ ਅਤੇ ਸਾਥੀਆਂ ਦਾ ਉਚੇਚਾ ਸਨਮਾਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਦਰਸ਼ਨ ਸਿੰਘ ਪਲਾਹਾ ਪ੍ਰਧਾਨ,ਗੁਰਚਰਨ ਸਿੰਘ ਜਿੰਦ,ਮਾਸਟਰ ਲਾਲ ਚੰਦ ਬੱਗਾ,ਸ਼ਿਵਦਰਸ਼ਨ ਸਿੰਘ ਪਰਮਾਰ,ਸੰਤੋਸ਼ ਕੌਰ ਪਰਮਾਰ,ਭਾਈ ਅਵਤਾਰ ਸਿੰਘ ਹੈੱਡ ਗ੍ਰੰਥੀ,ਗੁਰਬਚਨ ਸਿੰਘ ਚੀਮਾ,ਸਰਬਜੀਤ ਇੰਦਰਜੀਤ ਸਿੰਘ ਬਡਵਾਲ,ਗੁਰਦੇਵ ਸਿੰਘ,ਬੀਬੀ ਲਵਲੀਨ ਕੌਰ ਯੂ.ਕੇ.,ਬੀਬੀ ਗੁਰਮੀਤ ਕੌਰ,ਬੀਬੀ ਜਸਵੀਰ ਕੌਰ ਚੀਮਾ ਗੁਰਦੀਪ ਕੌਰ ਰੇਲਵੇ ਵਾਲੇ,ਬੀਬੀ ਸਤਨਾਮ ਕੌਰ,ਬੀਬੀ ਹਰਦੀਪ ਕੌਰ, ਬੀਬੀ ਕੁਲਵਿੰਦਰ ਕੌਰ ਪਰਮਾਰ, ਬੀਬੀ ਦਲਬੀਰ ਕੌਰ ਟੈਗੋਰ ਨਗਰ,ਬੀਬੀ ਲਵਲੀਨ ਕੌਰ ਪਰਮਾਰ ਆਦਿ ਸੰਗਤਾਂ ਵ¤ਡੀ ਗਿਣਤੀ ਵਿੱਚ ਮੌਜੂਦ ਸਨ।ਦੌਰਾਨ ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਨੇ ਆਈ ਸੰਗਤ ਦਾ ਧੰਨਵਾਦ ਕੀਤਾ।ਸਮਾਗਮ ਦੌਰਾਨ ਗੁਰੂ ਕੇ ਲੰਗਰ ਅੱਤੁਟ ਵਰਤਾਏ ਗਏੇ।