April 24, 2026 12:28 pm

ਭਾਜਪਾ 10 ਕਰੋੜ ਤੋਂ ਵੱਧ ਮੈਂਬਰਸ਼ਿਪ ਵਾਲੀ ਸੰਸਾਰ ਦੀ ਪਹਿਲੀ ਪਾਰਟੀ ਬਣੀ : ਜਤਿੰਦਰ ਕਾਲੜਾ

ਸੰਗਰੂਰ, 18 ਅਪ੍ਰੈਲ (ਗਰੋਵਰ)– ਭਾਰਤੀ ਜਨਤਾ ਪਾਰਟੀ ਸੰਸਾਰ ਦੀ ਪਹਿਲੀ ਅਜਿਹੀ ਪਾਰਟੀ ਬਣ ਗਈ ਹੈ ਜਿਸਦੇ ਕਿ ਪੂਰੇ ਭਾਰਤ ਵਿਚ 10 ਕਰੋੜ ਮੈਂਬਰ ਬਣ ਚੁੱਕੇ ਹਨ। ਮੋਦੀ ਸਰਕਾਰ ਦੇ ਆਉਣ ਤੋਂ ਪਹਿਲਾਂ ਪੰਜਾਬ ਭਾਜਪਾ ਵਿਚ 3.5 ਲੱਖ ਮੈਂਬਰ ਸਨ ਪ੍ਰੰਤੂ ਇਸ ਸਰਕਾਰ ਦੇ ਆਉਣ ਤੋਂ ਬਾਅਦ ਇਹ ਆਂਕੜਾ 20 ਲੱਖ ਪਾਰ ਕਰ ਚੁੱਕਿਆ ਹੈ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਸ੍ਰੀ ਜਤਿੰਦਰ ਕਾਲੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਉਸਾਰੂ ਸੋਚ ਅਨੁਸਾਰ ਅਸੀਂ ਇਹ ਟੀਚਾ ਮਿਥਿਆ ਹੈ ਕਿ ‘‘ਮਤਦਾਤਾ’’ ਨੂੰ ‘‘ਮਨਦਾਤਾ’’ ਵਿਚ ਬਦਲਣਾ ਹੈ। ਇਸ ਦਾ ਮਤਲਬ ਇਹ ਹੈ ਕਿ ਉਸ ਨੂੰ ਪਾਰਟੀ ਦਾ ਇਕ ਜਿੰਮੇਵਾਰ ਕਾਰਜ ਕਰਤਾ ਬਣਾਉਣਾ ਹੈ। ਇਸ ਲਈ ਇਕ ਮੁਹਿੰਮ ਜਿਸ ਦਾ ਨਾਂ ‘‘ਮਹਾਂ ਸੰਪਰਕ ਅਭਿਆਨ’’ ਰਾਸ਼ਟਰੀ ਪ੍ਰਧਾਨ ਭਾਜਪਾ ਸ੍ਰੀ ਅਮਿਤ ਸ਼ਾਹ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ , ਮਈ ਤੋਂ

ਸ਼ੁਰੂ ਹੋ ਕੇ ਜੁਲਾਈ ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗੀ। ਇਸ ਮੁਹਿੰਮ ਵਿਚ ਸੂਬਾ ਜਨਰਲ ਸਕੱਤਰ ਪੰਜਾਬ ਸ੍ਰੀ ਰਾਕੇਸ਼ ਰਾਠੋਰ ਪੰਜਾਬ ਦੇ ਇੰਚਾਰਜ ਬਣਾਏ ਗਏ ਹਨ ਅਤੇ ਸਹਿ ਇੰਚਾਰਜ ਸ੍ਰੀ ਜਤਿੰਦਰ ਕਾਲੜਾ ਨੂੰ ਬਣਾਇਆ ਗਿਆ ਹੈ। ਇਸ ਸੰਪਰਕ ਅਭਿਆਨ ਦੌਰਾਨ ਪੰਜਾਬ ਨੂੰ 33 ਜ਼ਿਲ੍ਹਿਆਂ ਵਿਚ ਵੰਡਿਆ ਗਿਆ ਹੈ ਅਤੇ ਹਰ ਜ਼ਿਲ੍ਹੇ ਨੂੰ ਇਕ ਸੰਪਰਕ ਮੁੱਖੀ ਅਤੇ ਇਕ ਸਹਿ ਸੰਪਰਕ ਮੁੱਖੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਗਲੇ ਹਫ਼ਤੇ ਪੰਜਾਬ ਵਿਚ ਇਕ ਸੰਪਰਕ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਵਿਚ ਇਸ ਅਭਿਆਨ ਨੂੰ ਸਫ਼ਲ ਕਰਨ ਲਈ ਨੁਕਤੇ ਸਾਂਝੇ ਕੀਤੇ ਜਾਣਗੇ। ਇਸ ਵਿਚ ਪਾਰਟੀ ਦੇ ਪੰਜ ਸਿਧਾਂਤ, ਲੀਡਰਸ਼ਿੱਪ ਕੁਆਲਟੀਆਂ ਅਤੇ ਦੇਸ਼ ਨੂੰ ਹੋਰ ਤਰੱਕੀ ਦੀ ਰਾਹ ’ਤੇ ਚਲਾਉਣ ਲਈ ਲੋਕਤੰਤਰ ਦੀ ਸਫ਼ਲਤਾ ਸੰਬੰਧੀ ਵਿਚਾਰ ਦਿੱਤੇ ਜਾਣਗੇ ਅਤੇ ਜਾਤ-ਪਾਤ ਤੋਂ ਉਪਰ ਉਠ ਕੇ ਸਮਾਜ਼ਿਕ ਸਦਭਾਵਨਾ ਨੂੰ ਪਹਿਲ ਦਿੱਤੀ ਜਾਵੇਗੀ।

Send this to a friend