April 24, 2026 2:49 am

ਨਵਜਿੰਦਰ ਸਿੰਘ ਡੇਲੂਆਣਾ ਬਲਾਕ ਯੂਥ ਕਾਂਗਰਸ ਮਾਨਸਾ ਦੇਹਾਤੀ ਦੇ ਪ੍ਰਧਾਨ ਬਣੇ

ਮਾਨਸਾ, 16 ਅਪ੍ਰੈਲ (ਪੀ.ਟੀ.)- ਸ਼ਹਿਰ ਤੋਂ 11 ਕਿਲੋਮੀਟਰ ਦੂਰ ਪੈਂਦੇ ਪਿੰਡ ਡੇਲੂਆਣਾ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਸ. ਦਵਿੰਦਰ ਸਿੰਘ ਡੇਲੂਆਣਾ ਦੇ ਸਪੁੱਤਰ ਕਾਕਾ ਨਵਜਿੰਦਰ ਸਿੰਘ ਨੂੰ ਬਲਾਕ ਯੂਥ ਕਾਂਗਰਸ ਮਾਨਸਾ ਦੇਹਾਤੀ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਇਲਾਕੇ ਵਿਚ ਭਾਰੀ ਉਤਸ਼ਾਹ ਹੈ। ਕਾਂਗਰਸ ਦੇ ਸੀਨੀਅਰ ਆਗੂਆਂ ਸ. ਦਵਿੰਦਰ ਸਿੰਘ, ਬਲਾਕ ਦੇ ਸਾਬਕਾ ਪ੍ਰਧਾਨ ਸ. ਜਗਮੇਲ ਸਿੰਘ ਨੰਗਲ ਕਲਾਂ, ਸ. ਗੁਰਤੇਜ ਸਿੰਘ ਘਰਾਂਗਣਾ, ਸ੍ਰੀ ਸੰਦੀਪ ਭੀਖੀ, ਸ੍ਰੀ ਗੁਰਜੰਟ ਅਲੀਸ਼ੇਰ, ਸ੍ਰੀ ਤਰਸੇਮ ਲੱਲੂਆਣਾ, ਸ੍ਰੀ ਵਿਨੋਦ ਭੀਖੀ, ਸ੍ਰੀ ਬਰਸ਼ਨ ਹੀਰੇਵਾਲਾ ਅਤੇ ਸ੍ਰੀ ਸ਼ਾਮ ਲਾਲ ਖਾਰਾ ਨੇ ਇਸ ਨਿਯੁਕਤੀ ਦਾ ਨਿੱਘਾ ਸਵਾਗਤ ਕੀਤਾ ਹੈ ਅਤੇ ਉਮੀਦ ਕੀਤੀ ਹੈ ਕਿ ਨਵੇਂ ਪ੍ਰਧਾਨ ਦੀ ਅਗਵਾਈ ’ਚ ਯੂਥ ਕਾਂਗਰਸ ਹੋਰ ਮਜ਼ਬੂਤ ਹੋਵੇਗੀ।

Send this to a friend