ਨਵੀਂ ਦਿ¤ਲੀ, 16 ਅਪ੍ਰੈਲ (ਪੀ.ਟੀ.)- ਸਾਬਕਾ ਕ੍ਰਿਕਟ ਖਿਡਾਰੀ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਬਣ ਸਕਦੇ ਹਨ। ਸੌਰਵ ਗਾਂਗੁਲੀ ਮੌਜੂਦਾ ਭਾਰਤੀ ਟੀਮ ਦੇ ਕੋਚ ਡੰਕਨ ਫਲੈਚਰ ਦਾ ਸਥਾਨ ਲੈ ਸਕਦੇ ਹਨ। ਗੌਰਤਲਬ ਹੈ ਕਿ ਉਨ੍ਹਾਂ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਜਗਮੋਹਨ ਡਾਲਮੀਆ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ। 26 ਅਪ੍ਰੈਲ ਨੂੰ ਬੀ.ਸੀ.ਸੀ.ਆਈ. ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਡੰਕਨ ਫਲੈਚਰ ਦਾ ਕਾਰਜਕਾਲ ਖਤਮ ਹੋ ਚੁ¤ਕਾ ਹੈ।