ਨਵੀਂ ਦਿ¤ਲੀ, 16 ਅਪ੍ਰੈਲ (ਪੀ.ਟੀ.)- ਕੇਂਦਰ ਸਰਕਾਰ ਨੇ ਪਾਕਿਸਤਾਨ ਦੇ ਸਮਰਥਨ ’ਚ ਨਾਅਰੇਬਾਜ਼ੀ ਕਰਨ ਵਾਲੇ ਵ¤ਖਵਾਦੀ ਨੇਤਾ ਮਸਰਤ ਆਲਮ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿ¤ਤੇ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਸਬੰਧ ’ਚ ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਮੁਫਤੀ ਮੁਹੰਮਦ ਸਈਦ ਨਾਲ ਗ¤ਲ ਕੀਤੀ ਅਤੇ ਆਲਮ ਨੂੰ ਗ੍ਰਿਫਤਾਰ ਕਰਨ ਨੂੰ ਕਿਹਾ ਹੈ। ਹਾਲਾਂਕਿ ਮੁ¤ਖ ਮੰਤਰੀ ਮੁਫਤੀ ਮਸਰਤ ਆਲਮ ਦੀ ਗ੍ਰਿਫਤਾਰੀ ਦੇ ਪ¤ਖ ’ਚ ਨਹੀਂ ਹੈ। ਇਸ ਤੋਂ ਪਹਿਲਾ ਬੜਗਾਮ ’ਚ ਅਲਗਵਾਦੀ ਨੇਤਾ ਮਸਰਤ ਆਲਮ, ਸਈਦ ਅਲੀ ਸ਼ਾਹ ਗਿਲਾਨੀ, ਬਸ਼ੀਰ ਅਹਿਮਦ ਭ¤ਟ ਅਤੇ ਹੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਖਿਲਾਫ ਭੜਕਾਓ ਭਾਸ਼ਣ ਦੇਣ ਅਤੇ ਪਾਕਿਸਤਾਨੀ ਝੰਡਾ ਲਹਿਰਾਉਣ ’ਤੇ ਅਧਿਕਾਰੀਆਂ ਨੇ
ਅਣਚਾਹੀਆਂ ਗਤੀਵਿਧੀਆਂ ਰੋਕਣ ਦੇ ਐਕਟ ਤਹਿਤ ਐਫ.ਆਈ.ਆਰ. ਦਰਜ ਕਰਵਾਈ ਹੈ। ਆਲਮ ਨੇ ਬੁ¤ਧਵਾਰ ਨੂੰ ਸ੍ਰੀਨਗਰ ਦੀ ਇਕ ਰੈਲੀ ਦੌਰਾਨ ਪਾਕਿਸਤਾਨ ਦਾ ਝੰਡਾ ਲਹਿਰਾਇਆ ਸੀ।