April 23, 2026 5:06 pm

ਟਰੱਕ ਹੇਠ ਆਉਣ ਨਾਲ ਬੱਚੀ ਦੀ ਮੌਤ, ਚਾਲਕ ਫ਼ਰਾਰ

ਪਠਾਨਕੋਟ, 14 ਅਪ੍ਰੈਲ (ਅੱਜੇ ਕੁਮਾਰ)- ਅੱਜ ਸਵੇਰੇ ਪਠਾਨਕੋਟ ਦੀ ਸਬਜ਼ੀ  ਮੰਡੀ  ਵਿੱਚ ਇੱਕ ਅੱਠ ਸਾਲ ਦੀ ਬੱਚੀ ਦੀ ਟਰੱਕ ਹੇਠ ਆਉਣ ਨਾਲ ਮੌਤ ਹੋ ਗਈ। ਟਰੱਕ  ਚਾਲਕ ਮੌਕੇ ’ਤੇ ਫ਼ਰਾਰ ਹੋ ਗਿਆ। ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਪਤਾ ਲਗਾ ਤਾਂ ਉਨ੍ਹਾਂ ਟਰੱਕ ਨੂੰ ਆਪਣੇ ਕਬਜ਼ੇ  ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ। ਇਸ ਸੰਬੰਧੀ ਏ ਐਸ ਆਈ ਹਰਪ੍ਰੀਤ ਸਿੰਘ ਨੇ ਦੱਸਿਆ ਕੀ ਬੱਚੀ (8) ਆਪਣੇ ਪਰਿਵਾਰ ਦੇ ਨਾਲ ਸਬਜ਼ੀ ਮੰਡੀ ਵਿਚ ਹੀ ਰਹਿੰਦੀ ਸੀ, ਉਸਦਾ ਪਿਤਾ ਵਿਕਾਸ ਮੰਡੀ ਵਿਚ ਦਿਹਾੜੀ ਦਾ ਕੰਮ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਬੱਚੀ ਸਬਜ਼ੀ ਲੈਣ ਵਾਸਤੇ ਮੰਡੀ ਵਿੱਚ ਜਾ ਰਹੀ ਸੀ ਕਿ ਉਸੇ ਥਾਂ ਟਰੱਕ ਨੰਬਰ ਪੀ ਬੀ 06 ਐਚ 2877 ਦਾ ਚਾਲਕ ਬੇਕ ਕਰ ਰਿਹਾ ਸੀ। ਟਰੱਕ  ਚਲਾਕ ਨੂੰ ਪੱਤਾ ਨਹੀਂ ਲੱਗਿਆ ਕਿ ਪਿੱਛੇ ਬੱਚੀ ਵੀ ਹੈ, ਜਿਸ ਕਾਰਨ  ਬੱਚੀ ਟਰੱਕ  ਹੇਠਾਂ ਆ ਗਈ ਅਤੇ ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਟਰੱਕ  ਚਾਲਕ ਦੇ

ਖਿਲਾਫ਼ 304(ਅ), 279 ਦੇ ਤਹਿਤ ਮਾਮਲਾ ਦਰਜ ਕਰ ਚਾਲਕ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Send this to a friend