April 23, 2026 5:05 pm

ਅੱਜ ਆਵੇਗਾ ਧੂਰੀ ਜ਼ਿਮਨੀ ਚੋਣ ਦਾ ਨਤੀਜਾ

‘ਸੰਗਰੂਰ, 14 ਅਪ੍ਰੈਲ  (ਗਰੋਵਰ, ਗੁਰਜੰਟ ਸਿੰਘ ਚਾਹਲ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਹਲਕਾ ਧੂਰੀ-107 ਦੀਆਂ  ਵੋਟਾਂ ਦੀ ਗਿਣਤੀ ਦੀ ਤਿਆਰੀ ਮੁਕਮਲ ਕਰ ਲਈ ਗਈ ਹੈ ਅਤੇ ਵੋਟਾਂ ਦੀ ਗਿਣਤੀ  ਦੇਸ਼ ਭਗਤ ਕਾਲਜ ਬਰੜਵਾਲ ਵਿਖੇ 15 ਅਪ੍ਰੈਲ ਨੂੰ ਸਖ਼ਤ ਸੁੱਰਖਿਆ ਪ੍ਰਬੰਧਾਂ ਹੇਠ ਕਰਵਾਈ ਜਾਵੇਗੀ। ਇਹ ਜਾਣਕਾਰੀ ਅੱਜ ਸ੍ਰੀ ਰਾਜੇਸ਼ ਧੀਮਾਨ ਰਿਟਰਨਿੰਗ ਅਫ਼ਸਰ-ਕਮ –ਐਸ ਡੀ ਐਮ ਧੂਰੀ ਨੇ ਅੱਜ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਧੂਰੀ ਵਿਧਾਨ ਸਭਾ ਹਲਕੇ ਲਈ ਬਣਾਏ ਗਏ ਗਿਣਤੀ ਕੇਂਦਰ ਦੇ ਪ੍ਰਬੰਧਾ ਦਾ ਜਾਇਜਾ ਲੈਣ ਉਪਰੰਤ ਦਿੱਤੀ।ਸ੍ਰੀ ਧੀਮਾਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਆਬਜ਼ਰਵਰ ਸ੍ਰੀ ਐਸ.ਐਮ. ਸਰਕੁੰਡੇ ਆਈ.ਏ.ਐਸ ਵੀ ਗਿਣਤੀ ਵਾਲੇ ਦਿਨ ਹਾਜ਼ਰ ਰਹਿਣਗੇ। ਉਹਨਾਂ ਕਿਹਾ ਕਿ  ਗਿਣਤੀ ਸੈਂਟਰ ਵਿੱਚ 14 ਟੇਬਲ ਲਗਾਏ ਗਏ ਹਨ ਅਤੇ ਹਰੇਕ ਟੇਬਲ ਤੇ ਇੱਕ ਗਿਣਤੀ ਸੁਪਰਵਾਈਜਰ, ਇੱਕ ਗਿਣਤੀ ਸਹਾਇਕ ਅਤੇ ਇੱਕ ਮਾਈਕਰੋ ਅਬਜਰਵਰ ਤਾਇਨਾਤ ਕੀਤੇ ਜਾਣਗੇ ।

Send this to a friend