April 23, 2026 5:05 pm

ਸਮਾਜਿਕ ਚੇਤਨਾ ਲਈ ਮੀਡੀਆ ਦੀ ਭੂਮਿਕਾ ਅਹਿਮ : ਡਾ. ਸੁੱਖੀ

hqdefault ਬੰਗਾ, 14 ਅਪ੍ਰੈਲ (ਹਰਮਿੰਦਰ ਸਿੰਘ)- ‘ ਸਮਾਜ ਅੰਦਰ ਚੇਤਨਾ ਫੈਲਾਉਣ ਲਈ ਮੀਡੀਆ ਦੀ ਭੂਮਿਕਾ ਤਾਂ ਮੁੱਢ ਕਦੀਮ ਤੋਂ ਹੀ ਸਤਿਕਾਰਤ ਰਹੀ ਹੈ ਇਸ ਦੇ ਨਾਲ ਲੋਕ ਮੁੱਦਿਆਂ ’ਤੇ ਵੀ ਮੀਡੀਆ ਨੇ ਹੀ ਮੋਹਰੀ ਭੂਮਿਕਾ ਨਿਭਾਈ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਸੁੱਖਵਿੰਦਰ ਕੁਮਾਰ ਸੁੱਖੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਬੰਗਾ ਹਲਕੇ ਦੇ ਇੰਚਾਰਜ ਨੇ ਇੱਥੇ ਕੀਤੀ। ਉਹ ਸਥਾਨ ਮੁਹੱਲਾ ਮੁਕਤਪੁਰਾ ਵਿਖੇ ਵਿਸਾਖੀ ਦੇ ਪਵਿੱਤਰ ਤਿਉਹਾਰ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਰੋਜ਼ਾਨਾ ਪੰਜਾਬ ਟਾਇਮਜ਼ ਵਲੋਂ ਬੰਗਾ ਵਿਸ਼ੇਸ਼ ਸਪਲੀਮੈਂਟ ਰਿਲੀਜ਼ ਕਰਨ ਮੌਕੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹਨਾਂ ਉਕਤ ਸਥਾਨ ’ਤੇ

ਸੁਸ਼ੋਭਿਤ ਬਾਬਾ ਸਾਹਿਬ ਜੀ ਦੇ ਆਦਮ ਕੱਦ ਬੁੱਤ ’ਤੇ ਸਰਧਾ ਦੇ ਹਾਰ ਪਹਿਨਾ ਕੇ ਅਕੀਕਦ ਪੇਸ਼ ਕੀਤੀ। ਉਹਨਾਂ ਕਿਹਾ ਕਿ ਸਾਨੂੰ ਸਮੇਂ ਦੇ ਹਾਣੀ ਬਣਨ ਲਈ ਬਾਬਾ ਸਾਹਿਬ ਵਲੋਂ ਬੁ¦ਦ ਕੀਤੇ ਪੜ੍ਹੋ, ਜੁੜ੍ਹੋ ਸੰਘਰਸ਼ ਕਰੋ ਦੇ ਨਾਅਰੇ ਨੂੰ ਅਮਲੀ ਤੌਰ ’ਤੇ  ਅਪਣਾਉਣ ਦੀ ਲੋੜ ਹੈ। ਉਹਨਾਂ ਵਿਸਾਖੀ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਸਾਨੂੰ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਜੀ ਵਲੋਂ ਖਾਸਲਾ ਕੌਮ ਸਾਜਨ ਦੇ ਉਦੇਸ਼ ਜਬਰ ਜੁਲਮ ਦਾ ਵਿਰੋਧ ਕਰਨ ’ਤੇ ਪਹਿਰਾ ਦਿੰਦਿਆਂ ਭਾਈਚਾਰਕ ਸਾਂਝ ਵਾਲੀ ਲਹਿਰ ਸਿਰਜਨ ਦੀ ਲੋੜ ਹੈ। ਇਸ ਮੌਕੇ ਸੇਠ ਜਗਜੀਤ ਸਿੰਘ ਲਾਲੀ ਪ੍ਰਧਾਨ ਟਰੱਕ ਯੂਨੀਅਨ ਨਵਾਂ ਸ਼ਹਿਰ, ਭਾਜਪਾ ਦੇ ਸੂਬਾਈ ਆਗੂ ਮੈਡਮ ਸੁਦੇਸ਼ ਸ਼ਰਮਾਂ, ਸੰਜੀਵ ਭਾਰਦਵਾਜ ਜ਼ਿਲ੍ਹਾ ਪ੍ਰਧਾਨ ਭਾਜਪਾ, ਸੁਰਜੀਤ ਸਿੰਘ ਝਿੰਗੜ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨਵਾਂ ਸ਼ਹਿਰ, ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਸਿਕਾਇਤ ਨਿਵਾਰਣ ਕਮੇਟੀ, ਯੂਥ ਅਕਾਲੀ ਆਗੂ ਸੁਖਦੀਪ ਸਿੰਘ ਸ਼ੁਕਾਰ,ਸਤਨਾਮ ਸਿੰਘ ਲਾਦੀਆਂ ਮੈਂਬਰ ਮਾਰਕੀਟ ਕਮੇਟੀ ਬੰਗਾ, ਜਸਵਰਿੰਦਰ ਸਿੰਘ ਜੱਸਾ ਮੈਂਬਰ ਬਲਾਕ ਸੰਮਤੀ ਬੰਗਾ,ਬਹਾਦਰ ਸਿੰਘ ਭੋਗਲ ਉਪ ਪ੍ਰਧਾਨ ਨਗਰ ਕੌਂਸ਼ਲ ਬੰਗਾ, ਜੀਤ ਸਿੰਘ ਭਾਟੀਆ ਐਮਸੀ, ਕੁਲਵਿੰਦਰ ਸਿੰਘ ਢਾਹਾਂ,ਇੰਦਰਜੀਤ ਸਿੰਘ ਮਾਨ ਆਦਿ ਵੀ ਹਾਜ਼ਰ ਸਨ।

Send this to a friend