ਨਵੀਂ ਦਿੱਲੀ, 14 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)- ਬੱਬਰ ਖਾਲਸਾ ਦੇ ਮੁੱਖੀ ਜੱਥੇਦਾਰ ਵਧਾਵਾ ਸਿੰਘ ਨੇ ਖਾਲਸਾ ਪੰਥ ਦੇ ਸਿਰਜਨਾ ਦਿਹਾੜੇ ’ਤੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ
ਖਾਲਸੇ ਦਾ ਸਾਜਨਾ ਦਿਵਸ ਮਨਾ ਰਹੇ ਗੁਰੂ ਰੂਪ ਖਾਲਸਾ ਜੀਓ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰਿਸ਼ਟੀ ’ਤੇ ਆਗਮਨ ਨਾਲ ਖਾਲਸਾ ਪੰਥ ਦੀ ਸਾਜਨਾ ਦਾ ਪ੍ਰਾਰੰਭ ਹੋ ਗਿਆ ਸੀ। ਗੁਰੂ ਸਾਹਿਬ ਨੇ ਮਨੁੱਖਤਾ ਨੂੰ ਬ੍ਰਾਹਮਣਾਂ ਵੱਲੋਂ ਫੈਲਾਏ ਕਰਮ ਕਾਂਡਾਂ ਤੇ ਪਖੰਡਵਾਦ ਤੋਂ ਨਿਜ਼ਾਤ ਦਵਾ ਕੇ ਇੱਕ ਪ੍ਰਮਾਤਮਾ ਦੀ ਭਗਤੀ ਕਰਨ ਦਾ ਰਾਹ ਦਰਸਾਇਆ। ਗੁਰੂ ਸਾਹਿਬ ਨੇ ਫੁਰਮਾਇਆ : ਠਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ੂ ਗੁਰੂ ਸਾਹਿਬਾਨ ਨੇ ਸਮਾਜਿਕ ਨਾ ਬਰਾਬਰੀ ਨੂੰ ਦੂਰ ਕਰਨ ਲਈ ਠਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋੂ ਦਾ ਹੋਕਾ ਦਿੱਤਾ । ਜ਼ਾਲਮ ਰਾਜਿਆਂ ਅਤੇ ਉਨ੍ਹਾਂ ਦੇ ਕਾਰਿੰਦਿਆਂ ਨੂੰ
ਠਰਾਜੇ ਸ਼ੀਂਹ ਮੁਕਦਮ ਕੁਤੇੂ ਕਹਿ ਕੇ ਵੰਗਾਰਿਆ। ਗੁਰੂ ਸਾਹਿਬ ਨੇ ਆਪਣੇ ਸਿੱਖਾ- ਨੂੰ ਗੁਰੂ ਨਾਲ ਪ੍ਰੇਮ ਪਾਉਣ ਲਈ ਸੀਸ ਤਲੀ ਤੇ ਧਰ ਕੇ ਆਉਣ ਦਾ ਸੰਕਲਪ ਬਖਸ਼ਿਸ਼ ਕੀਤਾ । ਗੁਰਬਾਣੀ ਦਾ ਫੁਰਮਾਨ ਹੈ: ਠਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ੂ । ਗੁਰਬਾਣੀ ਵਿੱਚ ਖਾਲਸੇ ਦੇ ਸੰਕਲਪ ਦਾ ਇਸ ਤਰ੍ਹਾਂ ਵੀ ਵਰਨਣ ਹੈ : ਠਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥ੂ ਭਾਵ ਖਾਲਸੇ ਉਹ ਪ੍ਰਾਣੀ ਹੀ ਬਣਦੇ ਹਨ ਜੋ ਗੁਰੂ ਨਾਲ ਪ੍ਰੇਮ ਪਾਉਂਦੇ ਹਨ।
ਗੁਰੂ ਸਾਹਿਬਾਨ ਨੇ ਦਸ ਜਾਮਿਆਂ ਵਿੱਚ ਵਿਚਰ ਕੇ ਖਾਲਸੇ ਦੀ ਸਾਜਨਾ ਦੇ ਪਵਿੱਤਰ ਕਾਰਜ ਨੂੰ ਪੂਰਾ ਕੀਤਾ । ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਪੰਜ ਸੀਸਾਂ ਦੀ ਮੰਗ ਕਰਕੇ ਸਿੱਖਾਂ ਦੀ ਪਰਖ ਕੀਤੀ ਜਿਸ ਵਿੱਚੋਂ ਸਿੱਖ ਪਾਸ ਹੋਏ ਤੇ ਗੁਰੂ ਸਾਹਿਬ ਜੀ ਨੇ ਇੱਕ ਆਦਰਸ਼ਕ ਮਨੁੱਖ ਠਖਾਲਸਾੂ ਸੰਸਾਰ ਨੂੰ ਪ੍ਰਦਾਨ ਕੀਤਾ ਜੋ ਕਿ ਗੁਰਮਤਿ ਦੇ ਅਸੂਲਾਂ ਵਿੱਚ ਪੂਰਨ ਤੌਰ ’ਤੇ ਪ੍ਰਪੱਕ ਹੋ ਚੁੱਕਾ ਸੀ ।
ਖਾਲਸਾ ਜੀ, 13 ਅਪ੍ਰੈਲ 1978 ਦੀ ਵਿਸਾਖੀ ਨੂੰ ਜਦੋਂ ਨਿਰੰਕਾਰੀਆਂ ਵੱਲੋਂ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਜਾ ਰਹੀ ਸੀ ਤਾਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਹੁਕਮਾਂ ਤੋਂ ਸੁਚੇਤ ਗੁਰੂ ਕੇ ਸਿੱਖ ਇਸ ਬੇਅਦਬੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਭਾਈ ਫੌਜਾ ਸਿੰਘ ਜੀ ਦੀ ਅਗਵਾਈ ਵਿੱਚ ਬੇਅਦਬੀ ਨੂੰ ਰੋਕਣ ਗਏ। ਅੱਗੋਂ ਸਰਕਾਰ ਦੀ ਮਿਲੀਭੁਗਤ ਨਾਲ ਅਖੌਤੀ ਗੁਰੂਡੰਮ ਦੇ ਚੇਲਿਆਂ ਤੇ ਪੁਲਿਸ ਨੇ ਉਨ੍ਹਾਂ ਉ¤ਤੇ ਹੱਲਾ ਬੋਲ ਦਿੱਤਾ। ਇਸ ਹਮਲੇ ਵਿੱਚ ਭਾਈ ਫੌਜਾ ਸਿੰਘ ਜੀ ਸਮੇਤ 13 ਸਿੰਘ ਸ਼ਹੀਦ ਹੋਏ । ਇਹ ਖਾਲਸਾ ਪੰਥ ਦੀ ਬ੍ਰਾਹਮਣਵਾਦੀ ਤਾਕਤ ਖਿਲਾਫ ਸੰਘਰਸ਼ ਦੀ ਇੱਕ ਨਵੀਂ ਕੜੀ ਦੀ ਸ਼ੁਰੂਆਤ ਸੀ। ਜਿੱਥੇ ਪਹਿਲਾਂ ਧਾਰਮਿਕ ਤੌਰ ’ਤੇ ਸਿੱਖ ਗੁਰੂਆਂ ਦੇ ਚਿੱਤਰ ਬਣਾ ਕੇ ਗੁਰੂ ਡੰਮ ਫੈਲਾਇਆ ਜਾ ਰਿਹਾ ਸੀ ਉ¤ਥੇ ਹੁਣ ਫਿਲਮਾਂ ਨਾਲ ਸਿੱਖ ਧਰਮ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਜਾਰੀ ਹੈ। ਆਰਥਿਕ ਤੌਰ ’ਤੇ ਸਿੱਖਾਂ ਨੂੰ ਘਸਿਆਰੇ ਬਣਾਇਆ ਜਾ ਰਿਹਾ ਹੈ। ਸਿੱਖ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਗਲਤਾਨ ਕਰਕੇ ਸਰੀਰਕ ਤੌਰ ’ਤੇ ਨਕਾਰਾ ਬਣਾਇਆ ਜਾ ਰਿਹਾ ਹੈ। ਰਾਜਨੀਤਿਕ ਤੌਰ ਤੇ ਸਿੱਖਾਂ ਨੂੰ ਹਿੰਦੁਸਤਾਨ ਵਿੱਚ ਪਹਿਲਾਂ ਵੀ ਕੋਈ ਅਧਿਕਾਰ ਨਹੀਂ ਸਨ। ਹੁਣ ਤਾਂ ਹਾਲਾਤ ਹੋਰ ਵੀ ਨੀਵਾਣ ਵੱਲ ਵਧ ਗਏ ਹਨ।
ਦਸਮ ਪਾਤਿਸ਼ਾਹ ਵੱਲੋਂ ਜਿਸ ਤਰ੍ਹਾਂ 1699 ਵਿੱਚ ਸਿੱਖਾਂ ਕੋਲੋਂ ਸਿਰਾਂ ਦੀ ਮੰਗ ਕੀਤੀ ਗਈ ਸੀ ਅਤੇ ਸਿੱਖਾਂ ਵੱਲੋਂ ਗੁਰੂ ਸਾਹਿਬ ਦੇ ਬਚਨਾਂ ਉ¤ਤੇ ਪੂਰੇ ਉ¤ਤਰਦਿਆਂ ਜੋ ਸੀਸ ਅਰਪਣ ਕੀਤੇ ਗਏ ਸਨ ਅੱਜ ਫਿਰ ਸਮਾਂ ਆ ਗਿਆ ਹੈ ਕਿ ਅਸੀਂ ਗੁਰੂ ਸਾਹਿਬ ਦੇ ਬਚਨਾਂ ’ਤੇ ਸਿਰ ਝੁਕਾ ਕੇ ਸੀਸ ਗੁਰੂ ਨੂੰ ਅਰਪਣ ਕਰੀਏ। ਇਹੀ ਇੱਕੋ ਤਰੀਕਾ ਹੈ ਜਿਸ ਨਾਲ ਅਸੀ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਦੇ ਹੱਕਦਾਰ ਹੋਵਾਂਗੇ ਤੇ ਅਜਿਹਾ ਕਰਕੇ ਹੀ ਅਸੀਂ 13 ਅਪ੍ਰੈਲ 1978 ਦੇ ਸ਼ਹੀਦਾਂ ਨੂੰ ਸਹੀ ਤੇ ਸੱਚੀ ਸ਼ਰਧਾਂਜਲੀ ਦੇ ਸਕਾਂਗੇ।