April 22, 2026 12:01 pm

ਪੰਜਗਰਾਈਂ ਕਲਾਂ ’ਚ ਕਣਕ ਦੀ ਵਾਢੀ ਸ਼ੁਰੂ

ਪੰਜਗਰਾਈਂ ਕਲਾਂ, 12  ਅਪ੍ਰੈਲ (ਬਲਕਾਰ ਸਿੰਘ )-ਮੌਸਮੀ ਦੀ ਬੇਰੁਖ਼ੀ ਕਾਰਨ ਇਸ ਵਾਰ ਕਣਕ ਦੀ ਵਾਢੀ ਪਿਛਲੇ ਸਾਲਾਂ ਦੀ ਨਿਸਬਤ ਦੇਰ ਨਾਲ਼ ਸ਼ੁਰੂ ਹੋਈ ਹੈ। ਕੁਝ ਦਿਨਾਂ ਤੋਂ ਮੌਸਮ ’ਚ ਆਏ ਸੁਧਾਰ ਕਾਰਨ ਕਣਕਾਂ ਦਾ ਹਰਾ ਰੰਗ ਇਕਦਮ ਸੁਨਹਿਰੀ ਰੰਗ ’ਚ ਤਬਦੀਲ ਹੋ ਗਿਆ ਹੈ। ਜਿਸਨੂੰ ਦੇਖਦਿਆਂ ਕਿਸਾਨਾਂ ਵੱਲੋਂ ਵਾਢੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪੰਜਗਰਾਈਂ ਕਲਾਂ ’ਚ ਅਗਾਂਹਵਧੂ ਕਿਸਾਨ ਪਰਗਟ ਸਿੰਘ ਰੋਸਾ ਨੇ ਅੱਜ ਆਪਣੀ ਕਣਕ ਦੀ 10 ਏਕੜ ਫ਼ਸਲ ਦੀ ਕਟਾਈ ਕੰਬਾਇਨ ਨਾਲ਼ ਕਰਕੇ ਵਾਢੀ ਦੀ ਰਸਮੀ ਸ਼ੁਰੂਆਤ ਕੀਤੀ । ਕਣਕ ਦੇ ਝਾੜ ਸੰਬਧੀ ਗੱਲ ਕਰਦਿਆਂ ਉਕਤ ਕਿਸਾਨ ਦਾ ਕਹਿਣਾ ਹੈ ਬੇਮੌਸਮੀ ਹੋਈ ਬਰਸਾਤ ਤੇ ਝਖੇੜੇ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਣਕ ਦਾ ਝਾੜ ਘੱਟ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਅੰਗਰੇਜ਼ ਸਿੰਘ ਰੋਸਾ, ਮਨਤਾਰ ਸਿੰਘ ਮੰਤਰੀ ਅਤੇ ਹੋਰ ਕਿਸਾਨ ਹਾਜ਼ਰ ਸਨ।

Send this to a friend