ਗੁਰਦਾਸਪੁਰ, 12 ਅਪ੍ਰੈਲ (ਪੀ.ਟੀ. ਲਾਇਵ)- ਸ਼ਿਵ ਸੈਨਾ ਦੇ ਇ¤ਕ ਸਥਾਨਿਕ ਆਗੂ ਹਰਵਿੰਦਰ ਸੋਨੀ ’ਤੇ ਇ¤ਕ ਹਥਿਆਰਬੰਦ ਹਮਲਾਵਰ ਨੇ ਅ¤ਜ ਸਵੇਰੇ ਇ¤ਥੋਂ ਦੇ ਇ¤ਕ ਪਾਰਕ ’ਚ ਕਥਿਤ ਤੌਰ ’ਤੇ ਗੋਲੀ ਮਾਰ ਦਿ¤ਤੀ ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪੁਲਿਸ ਮੁਤਾਬਿਕ ਸ਼ਿਵ ਸੈਨਾ ਆਗੂ ਆਪਣੇ ਸੁਰ¤ਖਿਆ ਕਰਮੀਆਂ ਦੇ ਨਾਲ ਇ¤ਥੋਂ ਦੇ ਫਿ¤ਸ ਪਾਰਕ ’ਚ ਸਵੇਰ ਦੀ ਸੈਰ ’ਤੇ ਗਿਆ ਸੀ। ਮੌਕੇ ’ਤੇ ਹਾਜ਼ਰ ਸੁਰੱਖਿਆ ਕਰਮੀਆਂ ਨੇ ਲੋਕਾਂ ਦੀ ਮਦਦ ਨਾਲ ਹਮਲਾਵਰ ਕਸ਼ਮੀਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸਤੋਂ ਪੁ¤ਛਗਿਛ ਦੌਰਾਨ ਪਤਾ ਲੱਗਾ ਕਿ ਉਹ ਫਤਿਹਗੜ੍ਹ ਸਾਹਿਬ ਦੇ ਇਕ ਪਿੰਡ ਨਾਲ ਸੰਬੰਧਿਤ ਹੈ। ਜ਼ਖਮੀ ਹਾਲਤ ਵਿਚ ਸੋਨੀ ਨੂੰ ਅੰਮ੍ਰਿਤਸਰ ਦੇ ਇ¤ਕ ਹਸਪਤਾਲ ’ਚ ਭਰਤੀ
ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਦ¤ਸਿਆ ਕਿ ਸੋਨੀ ਦੀ ਹਾਲਤ ਗੰਭੀਰ ਹੈ ਤੇ ਗੋਲੀ ਬਾਹਰ ਕ¤ਢਣ ਲਈ ਅਪਰੇਸ਼ਨ ਕੀਤਾ ਗਿਆ। ਪੁਲਿਸ ਨੇ ਇਸ ਸੰਬੰਧ ’ਚ ਇ¤ਕ ਮਾਮਲਾ ਦਰਜ ਕਰ ਲਿਆ ਹੈ ਤੇ ਅ¤ਗੇ ਦੀ ਜਾਂਚ ਜਾਰੀ ਹੈ।
ਇਸ ਘਟਨਾ ਦੌਰਾਨ ਹਮਲਾਵਰ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਦੱਸੇ ਜਾਂਦੇ ਹਨ। ਇਸ ਘਟਨਾ ਨੂੰ ਪੁਲਿਸ ਸਿੱਖ ਅਤਵਾਦ ਨਾਲ ਜੋੜ ਕੇ ਦੇਖ ਰਹੀ ਹੈ, ਪਰ ਕੁਝ ਹੋਰ ਸੂਤਰਾਂ ਮੁਤਾਬਿਕ ਇਹ ਨਿੱਜੀ ਦੁਸ਼ਮਣੀ ਦਾ ਮਾਮਲਾ ਹੈ।
ਸ੍ਰੀ ਸੋਨੀ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਦੇ ਰਾਜ ਜਨਰਲ ਸਕ¤ਤਰ ਹਨ। ਗੋਲੀ ਉਨ੍ਹਾਂ ਦੇ ਪੇਟ ਵਿਚ ਲੱਗੀ ਹੈ। ਇਸ ਘਟਨਾ ਦੇ ਰੋਸ ਵਜੋਂ ਸ਼ਿਵ ਸੈਨਾ ਅਤੇ ਹੋਰ ਹਿੰਦੂ ਜਥੇਬੰਦੀਆਂ ਨੇ ਸੋਮਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਅੱਜ ਲੁਧਿਆਣਾ ਵਿਖੇ ਜੀਟੀ ਰੋਡ ਉਪਰ ਸ਼ਿਵ ਸੈਨਾ ਵੱਲੋਂ ਜਾਮ ਵੀ ਲਗਾਇਆ ਗਿਆ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪਈ।
ਹਰਵਿੰਦਰ ਸੋਨੀ ਲੰਬੇ ਸਮੇਂ ਤੋਂ ਸਿੱਖ ਖਾੜਕੂਆਂ ਦੀ ਹਿ¤ਟ ਲਿਸਟ ਵਿਚ ਸੀ ਅਤੇ ਸਰਕਾਰ ਨੇ ਉਸ ਨੂੰ ਪੁਲਸ ਸੁਰ¤ਖਿਆ ਮੁਹ¤ਈਆਂ ਕਰਵਾ ਰ¤ਖੀ ਸੀ।
ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਸ ਮੁਖੀ ਸ. ਗੁਰਪ੍ਰੀਤ ਸਿੰਘ ਤੂਰ ਸਮੇਤ ਹੋਰ ਸਾਰੇ ਪੁਲਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਫਿਸ ਪਾਰਕ ਵਿਚ 200 ਤੋਂ ਜਿਆਦਾ ਮਰਦ, ਔਰਤਾਂ ਤੇ ਬ¤ਚੇ ਸੈਰ ਕਰ ਰਹੇ ਸੀ। ਹਰਵਿੰਦਰ ਸੋਨੀ ਵਾਸੀ ਗੁਰਦਾਸਪੁਰ ਹਰ ਐਤਵਾਰ ਸਥਾਨਕ ਫਿਸ ਪਾਰਕ ਵਿਚ ਸੈਰ ਕਰਨ ਦੇ ਲਈ ਜਾਂਦੇ ਸੀ ਅਤੇ ਉਥੇ ਹੀ ਹੋਰ ਲੋਕਾਂ ਤੇ ਸਾਥੀਆਂ ਦੇ ਨਾਲ ਵਾਲੀਬਾਲ ਵੀ ਖੇਡਦੇ ਸੀ।
ਅ¤ਜ ਵੀ ਉਹ ਸਵੇਰੇ ਆਪਣੇ ਦੋ ਗੰਨਮੈਨਾਂ ਦੇ ਨਾਲ ਫਿਸ ਪਾਰਕ ਵਿਚ ਗਏ ਅਤੇ ਉਥੇ ਹੀ ਵਾਲੀਬਾਲ ਖੇਡ ਰਹੇ ਸੀ। ਇਸ ਵਿਚ ਜਦ ਖੇਡ ਰੁਕਿਆ ਤਾਂ ਇਕ ਸਿ¤ਖ ਨੌਜਵਾਨ ਨੇ ਹਰਵਿੰਦਰ ਸੋਨੀ ਦੇ ਕੋਲ ਆ ਕੇ ਪੁ¤੍ਯਛਿਆ ਕਿ ਤੁਸੀ ਸੋਨੀ ਹੋ, ਜਿਸ ਤਰ੍ਹਾਂ ਹੀ ਸੋਨੀ ਨੇ ਕਿਹਾ ਕਿ ਹਾਂ ਮੈਂ ਹੀ ਸੋਨੀ ਹਾਂ, ਤਾਂ ਸਿ¤ਖ ਨੌਜਵਾਨ ਨੇ ਆਪਣੇ ਦੇਸੀ ਰਿਵਾਲਵਰ ਨਾਲ ਗੋਲੀ ਚਲਾ ਦਿ¤ਤੀ। ਗੋਲੀ ਹਰਵਿੰਦਰ ਸੋਨੀ ਦੇ ਪੇਟ ਵਿਚ ਲ¤ਗੀ। ਗੋਲੀ ਦੀ ਆਵਾਜ ਸੁਣਦੇ ਹੀ ਫਿਸ ਪਾਰਕ ਵਿਚ ਅਫਰਾ ਤਫਰੀ ਫੈਲ ਗਈ। ਹਰਵਿੰਦਰ ਸੋਨੀ ਦੇ ਗੰਨਮੈਨਾਂ ਨੇ ਕੁ¤ਝ ਨੌਜਵਾਨਾਂ ਦੀ ਮਦਦ ਨਾਲ ਸਿ¤ਖ ਨੌਜਵਾਨ ਨੂੰ ਘੇਰ ਲਿਆ। ਦ¤ਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਵਿਅਕਤੀ ਫਤਿਹਗੜ ਸਾਹਿਬ ਤੰਦੋਲੀ ਦਾ ਰਹਿਣ ਵਾਲਾ ਹੈ ਅਤੇ ਗੁਰਦਾਸਪੁਰ ਵਿਚ ਹਰਵਿੰਦਰ ਸੋਨੀ ਦੀ ਹ¤ਤਿਆ ਕਰਨ ਦੇ ਟੀਚੇ ਵਿਚ ਹੀ ਆਇਆ ਹੋਇਆ ਸੀ। ਘਟਨਾ ਤੋਂ ਬਾਅਦ ਪੁਲਸ ਨੇ ਫਲੈਗ ਮਾਰਚ ਕੀਤਾ ਅਤੇ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਪੁਲਸ ਛਾਉਣੀ ਵਿਚ ਤਬਦੀਲ ਕੀਤਾ।