ਗਾਜ਼ੀਆਬਾਦ, 12 ਅਪ੍ਰੈਲ (ਪੀ.ਟੀ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਨਕਸਲੀਆਂ ਦੇ ਖ਼ਿਲਾਫ਼ ਕੜੀ ਕਾਰਵਾਈ ਕਰੇਗਾ ਜਿਨ੍ਹਾਂ ਨੇ ਛ¤ਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਸ¤ਤ ਪੁਲਿਸ ਕਰਮੀਆਂ ਨੂੰ ਮਾਰਿਆ ਸੀ। ਗ੍ਰਹਿ ਮੰਤਰੀ ਨੇ ਪ¤ਤਰਕਾਰਾਂ ਨੂੰ ਕਿਹਾ ਕਿ ਛ¤ਤੀਸਗੜ੍ਹ ਦੇ ਮੁ¤ਖ ਮੰਤਰੀ ਰਮਨ ਸਿੰਘ ਨੇ ਉਨ੍ਹਾਂ ਨੂੰ ਨਕਸਲੀਆਂ ਵ¤ਲੋਂ ਘਾਤ ਲਗਾਕੇ ਕੀਤੇ ਗਏ ਹਮਲੇ ਤੇ ਉਸ ‘ਚ ਸੁਰ¤ਖਿਆ ਬਲਾਂ ਦੇ ਸ਼ਹੀਦ ਹੋਣ ਬਾਰੇ ਦ¤ਸਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਨੇ ਉਸ ਖੇਤਰ ’ਚ ਨਕਸਲੀਆਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਕਮਾ ਦੇ ਘਣੇ ਜੰਗਲ ’ਚ ਨਕਸਲੀਆਂ ਨੇ ਸੁਰ¤ਖਿਆ ਬਲਾਂ ’ਤੇ ਘਾਤ ਲਗਾਕੇ ਹਮਲਾ ਕੀਤਾ ਤੇ ਦੋਵਾਂ ਪ¤ਖਾਂ ’ਚ ਮੁ¤ਠਭੇੜ ਹੋਈ। ਇਸ
ਮੁ¤ਠਭੇੜ ’ਚ ਸ¤ਤ ਪੁਲਿਸਕਰਮੀ ਸ਼ਹੀਦ ਹੋ ਗਏ ਤੇ ਇ¤ਕ ਦਰਜਨ ਹੋਰ ਜ਼ਖ਼ਮੀ ਹੋਏ।