April 22, 2026 9:29 pm

ਲਾਹੌਰ ਹਾਈ ਕੋਰਟ ਵੱਲੋਂ ਲਖਵੀ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼

ggg ਲਾਹੌਰ, 9 ਅਪ੍ਰੈਲ (ਪੀ.ਟੀ.)- ਮੁੰਬਈ ਅੱਤਵਾਦੀ ਹਮਲੇ ਦੇ ਅਹਿਮ ਦੋਸ਼ੀ ਜ਼ਕੀ-ਉਰ- ਰਹਿਮਾਨ ਲਖਵੀ ਨੂੰ ਲਾਹੌਰ ਹਾਈ ਕੋਰਟ ਨੇ ਜ਼ਮਾਨਤ ’ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਵੀਰਵਾਰ ਨੂੰ ਕੋਰਟ ਨੇ 10 ਲੱਖ ਰੁਪਏ ਦੇ ਨਿੱਜੀ ਮੁਚੱਲਕੇ ’ਤੇ ਲਖਵੀ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਇਸ ਆਦੇਸ਼ ਤੋਂ ਬਾਅਦ ਲਖਵੀ ਦੀ ਰਿਹਾਈ ਕਿਸੇ ਵੀ ਵੇਲੇ ਹੋ ਸਕਦੀ ਹੈ। ਇਸ ਤੋਂ ਪਹਿਲਾਂ ਲਾਹੌਰ ਹਾਈਕੋਰਟ ਨੇ 26/11 ਦੇ ਮਾਸਟਰਮਾਈਂਡ ਜ਼ਕੀ-ਉਰ-ਰਹਿਮਾਨ ਲਖਵੀ ਦੀ ਉਸ ਅਰਜ਼ੀ ਨੂੰ ਇੱਕ ਵਾਰ ਖ਼ਾਰਜ ਕਰ ਦਿੱਤਾ ਸੀ, ਜਿਸ ’ਚ ਉਸ ਨੇ ਆਪਣੇ ਖ਼ਿਲਾਫ਼ ਹਿਰਾਸਤ ਆਦੇਸ਼ ਨੂੰ ਚੁਨੌਤੀ ਦਿੱਤੀ ਸੀ। ਲਾਹੌਰ ਹਾਈਕੋਰਟ ’ਚ ਲਖਵੀ ਨੇ ਪੰਜਾਬ ਦੇ ਗ੍ਰਹਿ ਵਿਭਾਗ ਦੇ ਆਪਣੇ ਖਿਲਾਫ ਜਾਰੀ ਹਿਰਾਸਤ ਦੇ ਆਦੇਸ਼ ਨੂੰ ਚੁਨੌਤੀ ਦਿੰਦੇ ਹੋਏ ਇੱਕ

ਅਰਜ਼ੀ ਦਾਖਲ ਕੀਤੀ ਸੀ। ਜ਼ਿਕਰਯੋਗ ਹੈ ਕਿ ਲਖਵੀ ਦਾ ਨਾਂਅ ਉਨ੍ਹਾਂ ਸੱਤ ਲੋਕਾਂ ’ਚ ਸ਼ਾਮਿਲ ਹੈ, ਜਿਨ੍ਹਾਂ ਨੇ ਸਾਲ 2008 ’ਚ ਮੁੰਬਈ ਹਮਲਿਆਂ ਨੂੰ ਅੰਜਾਮ ਦਿੱਤਾ ਸੀ।

Send this to a friend