ਅਸੀਂ ਇਕ ਹੋਰ ਇਜ਼ਰਾਇਲ ਨਹੀਂ ਬਣਾਉਣਾ ਚਾਹੁੰਦੇ
ਜੰਮੂ-ਕਸ਼ਮੀਰ, 9 ਅਪ੍ਰੈਲ (ਪੀ.ਟੀ. ਲਾਇਵ)- ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਨੇ ਵਿਧਾਨਸਭਾ ’ਚ ਕਿਹਾ ਹੈ ਕਿ ਕਸ਼ਮੀਰੀ ਪੰਡਿਤਾਂ ਦੇ ਘਾਟੀ ’ਚ ਪੁਨਰਵਾਸ ਲਈ ਵ¤ਖ ਤੋਂ ਕਾਲੋਨੀਆਂ ਨਹੀਂ ਬਣਾਈਆਂ ਜਾਣਗੀਆਂ। ਉਨ੍ਹਾਂ ਨੇ ਆਪਣੇ ਬਿਆਨ ’ਚ ਕਿਹਾ ਕਿ ਮੈਂ ਕੇਂਦਰੀ ਗ੍ਰਹਿ ਮੰਤਰੀ ਨੂੰ ਦ¤ਸ ਦਿ¤ਤਾ ਹੈ ਕਿ ਕਸ਼ਮੀਰੀ ਪੰਡਿਤ ਘਾਟੀ ’ਚ ਵ¤ਖ ਤੋਂ ਨਹੀਂ ਰਹਿ ਸਕਦੇ ਤੇ ਉਨ੍ਹਾਂ ਨੂੰ ਸਮਾਜ ’ਚ ਨਾਲ ਰਹਿਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਇ¤ਕ ਮਾਨਵੀ ਮੁ¤ਦਾ ਹੈ ਤੇ ਇਸ ਨੂੰ ਲੈ ਕੇ ਵਿਵਾਦ ਨਹੀਂ ਪੈਦਾ ਕਰਨਾ ਚਾਹੀਦਾ ਹੈ, ਅਸੀਂ ਇ¤ਕ ਹੋਰ ਇਜ਼ਰਾਇਲ ਨਹੀਂ ਬਣਾਉਣਾ ਚਾਹੁੰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਧਰਮਾਂ ਦੇ ਲੋਕ ਨਾਲ-ਨਾਲ ਰਹਿਣ। ਮੁਫ਼ਤੀ ਨੇ ਕਿਹਾ ਕਿ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਘਾਟੀ
’ਚ ਧਰਮ ਨਿਰਪ¤ਖ ਮਾਹੌਲ ਕਾਇਮ ਹੋਵੇ ਤੇ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਹੈ। ਮੁਫ਼ਤੀ ਦੇ ਬਿਆਨ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਭਾਜਪਾ ਬੁਲਾਰੇ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਇਸ ਮੁ¤ਦੇ ’ਤੇ ਫ਼ੈਸਲਾ ਲੈਣ ਲਈ ਜੰਮੂ – ਕਸ਼ਮੀਰ ਤੇ ਕੇਂਦਰ ਦੋਵਾਂ ਸਥਾਨਾਂ ’ਤੇ ਚੁਣੀ ਹੋਈ ਸਰਕਾਰ ਹੈ ਤੇ ਮੈਨੂੰ ਅਜਿਹਾ ਲ¤ਗਦਾ ਹੈ ਕਿ ਦੋਵੇਂ ਸਰਕਾਰਾਂ ਫ਼ੈਸਲਾ ਲੈਣ ’ਚ ਸਮਰ¤ਥ ਹਨ।