April 22, 2026 9:20 pm

ਧਾਰਮਿਕ ਜਥੇਬੰਦੀਆਂ ਵਲੋਂ ਕੱਢਿਆ ਗਿਆ ਖ਼ਾਲਸਾਈ ਦਸਤਾਰ ਚੇਤਨਾ ਮਾਰਚ

ਫਿਰੋਜ਼ਪੁਰ, 9 ਅਪ੍ਰੈਲ (ਮਨੋਹਰ ਲਾਲ)– ਦਮਦਮੀ ਟਕਸਾਲ ਮਹਿਤਾ ਦੀ ਬਰਾਂਚ ਗੁ. ਗੁਰੂ ਨਾਨਕ ਸੰਗਤਸਰ ਸਾਹਿਬ ਝੋਕ ਮੋਹੜੇ ਤੋਂ ਖਾਲਸਾ ਦਸਤਾਰ ਚੇਤਨਾ ਮਾਰਚ ਅਤੇ ਨਸ਼ਿਆਂ ਦੇ ਵਿਰੁਧ ਗੁਰੂ ਗੋਬਿੰਦ ਸਿੰਘ ਜੀ ਸ¤ਟਡੀ ਸਰਕਲ, ਦਲ ਬਾਬਾ ਬਿੰਧੀ ਚੰਦ ਜੀ, ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ, ਸੰਤ ਕਰਤਾਰ ਸਿੰਘ ਜੀ ਖਾਲਸਾ ਸਕੂਲ ਦੇ ਸਹਿਯੋਗ ਨਾਲ ਇਹ ਮਾਰਚ 16 ਪਿੰਡਾਂ ਦੇ ਵਿਚੋਂ ਮਾਰਚ ਕਰਦਾ ਹੋਇਆ ਵਾਪਿਸ ਗੁਰਦੁਆਰਾ ਗੁਰੂ ਨਾਨਕ ਸੰਗਤਸਰ ਸਾਹਿਬ ਵਿਖੇ ਪਹੁੰਚਿਆ। ਮਾਰਚ ਦੌਰਾਨ ਪਤਿਤ ਹੋ ਚੁੱਕੇ ਬ¤ਚਿਆਂ ਅਤੇ ਨੌਜਵਾਨਾਂ ਨੂੰ ਬੁਲਾਰਿਆਂ ਨੇ ਆਪਣੇ ਵਿਚਾਰਾਂ ਰਾਹੀਂ ਉਨ੍ਹਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਦਸਤਾਰ ਕੇਸਾਂ ਦੇ ਸੰਭਾਲ ਬਾਰੇ ਪ੍ਰੇਰਿਤ ਕੀਤਾ। ਇਸ ਦਸਤਾਰ ਚੇਤਨਾ ਮਾਰਚ ਵਿਚ ਹਜ਼ਾਰਾਂ ਦੇ ਕਰੀਬ ਨੌਜਵਾਨਾਂ ਨੇ ਕੇਸਰੀ, ਨੀਲੀਆਂ, ਕਾਲੀਆਂ ਅਤੇ ਚਿ¤ਟੀਆਂ ਦਸਤਾਰਾਂ ਬੰਨ੍ਹਕੇ ਇਸ

ਖਾਲਸਾਈ ਮਾਰਚ ਦੀ ਸ਼ੋਭਾ ਨੂੰ ਵਧਾਇਆ। ਦਸਤਾਰ ਮਾਰਚ ਦੇ ਨਾਲ ਬਾਬਾ ਬੋਹੜ ਸਿੰਘ ਜੀ ਤੂਤਾਂ ਵਾਲੇ, ਭਾਈ ਲਖਬੀਰ ਸਿੰਘ ਚੰਨੀਆਂ, ਡਾ. ਸੁਖਦੇਵ ਸਿੰਘ ਮਹਿਮਾ, ਗੁਰਚੇਤ ਸਿੰਘ, ਕੁਲਵਿੰਦਰ ਸਿੰਘ, ਜਗਪ੍ਰੀਤ ਸਿੰਘ, ਗੁਰਮੀਤ ਸਿੰਘ, ਜੰਗੀਰ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਖਾਲਸਾ ਸਕੂਲ ਦੇ ਪਿੰ੍ਰਸੀਪਲ ਵੀਰਪਾਲ ਸਿੰਘ, ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਰਛਪਾਲ ਸਿੰਘ ਆਦਿ ਸ਼ਾਮਿਲ ਸਨ।

Send this to a friend