April 22, 2026 4:44 am

ਭਗਵਾਨ ਵਾਲਮੀਕਿ ਸਤਿਸੰਗ ’ਚ ਢੀਂਡਸਾ, ਬੀਬੀ ਜਗੀਰ ਕੌਰ ਤੇ ਲੌਂਗੋਵਾਲ ਸਣੇ ਕਈ ਆਗੂਆਂ ਨੇ ਲਵਾਈ ਹਾਜ਼ਰੀ

ਧੂਰੀ, 6 ਅਪ੍ਰੈਲ (ਹਰਜੀਤ ਹਸਨਪੁਰੀ)- ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਵੱਲੋਂ ਕੌਮੀ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ 6ਵਾਂ ਵਿਸ਼ਾਲ ਵਾਲਮੀਕਿ ਸਤਿਸੰਗ ਸਨਾਤਨ ਧਰਮ ਸਭਾ ਆਰਸ਼ਮ ਧੂਰੀ ਵਿਖੇ ਕਰਵਾਇਆ ਗਿਆ। ਸਤਿਸੰਗ ਮੌਕੇ ਵਿੱਤ ਮੰਤਰੀ ਪੰਜਾਬ ਪਰਮਿੰਦਰ ਢੀਂਡਸਾ, ਇਸਤਰੀ ਅਕਾਲੀ ਦਲ ਪੰਜਾਬ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਧੂਰੀ ਜ਼ਿਮਨੀ ਚੋਣ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿੱਤ ਮੰਤਰੀ ਪੰਜਾਬ ਦੇ ਓ.ਐਸ.ਡੀ. ਅਮਨਵੀਰ ਸਿੰਘ ਚੈਰੀ, ਮਾਲਵਾ ਜ਼ੋਨ 2 ਦੇ ਪ੍ਰਧਾਨ ਹਰਪਾਲ ਜਨੇਜਾ, ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਤੋਂ ਇਲਾਵਾ ਹੋਰ ਕਈ ਅਕਾਲੀ ਆਗੂਆਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਪਰੋਕਤ ਆਗੂਆਂ ਨੇ ਡਾ.ਭੀਮ ਰਾਓ ਅੰਬੇਦਕਰ ਦੇ ਜੀਵਨ ਤੇ ਸਿੱਖਿਆ ਸੰਬੰਧੀ

ਵਿਸਤਾਰ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸੰਸਥਾ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਇਸ ਸੰਸਥਾ ਵੱਲੋਂ ਨਸ਼ਿਆਂ ਤੋਂ ਰਹਿਤ ਹੋ ਕੇ ਅਜਿਹੇ ਧਾਰਮਿਕ ਸਮਾਗਮ ਕਰਵਾਉਣਾ ਨੌਜਵਾਨਾਂ ਲਈ ਇਕ ਸੇਧ ਹੈ। ਇਸ ਮੌਕੇ ਅਜੈ ਪਰੋਚਾ ਕੌਂਸਲਰ, ਜੋਗਿੰਦਰ ਸਿੰਘ, ਦਪਿੰਦਰ ਟਿਵਾਣਾ, ਕਿਰਨ ਬੈਂਸ, ਹੰਸਰਾਜ ਗਰਗ, ਹੈਪੀ ਲੰਕੇਸ਼, ਰੋਹਿਤ ਵਾਲੀਆ, ਸੰਜੀਵ ਕੁਮਾਰ, ਗੋਗੀ ਸਹੋਤਾ, ਰੋਹਿਤ ਧਾਲੀਵਾਲ, ਰਾਕੇਸ਼ ਕੁਮਾਰ, ਪਾਲਾ ਰਾਮ, ਮਨਜੀਤ ਸਿੰਘ, ਸੋਨੀ ਤੇ ਹੋਰ ਵੀ ਹਾਜ਼ਰ ਸਨ।

Send this to a friend