ਪਟਿਆਲਾ, 21 ਮਾਰਚ (ਅਮਨਦੀਪ ਸਿੰਘ ਬਰਨ)- ਵੈਲਫੇਅਰ ਯੂਥ ਕਲੱਬ ਦੀਪ ਨਗਰ ਵਲੋ ਜ਼ਿਲ੍ਹਾਂ ਪ੍ਰਸ਼ਾਸ਼ਨ ਅਤੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਭਰੂਣ ਹੱਤਿਆ ਵਿਰੋਧੀ ‘‘ ਬੇਟੀ ਬਚਾਓ ਬੇਟੀ ਪੜਾਓੂ ਨਾਟਕ ਰੰਗ ਕਲਾ ਮੰਚ ਵੈਲਫੇਆਰ ਸੁਸਾਇਟੀ (ਰਜਿ)ਪਟਿਆਲਾ ਵਲੋ ਜਸਬੀਰ ਕੋਰ ਸੰਧੂ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ।ਜਿਸ ਵਿਚ 250 ਕਰੀਬ ਮਹਿਲਾਵਾ ਅਤੇ ਨੋਜਵਾਨਾ ਨੇ ਸ਼ਿਰਕਤ ਕੀਤੀ।ਬੇਤੋਰ ਮੁਖ ਮਹਿਮਾਨ ਵਜੋ ਐਡਵੋਕੇਟ ਹਰਵਿੰਦਰ ਸ੍ਰੁਕਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਉਦਘਾਟਨ ਕੌਸਲਰ ਵਾਰਡ ਨੰਬਰ ਚਾਰ ਰੁੂਲਦਾ ਖੁਸ਼ਦਿਲ ਨੇ ਕੀਤਾ। ਇਸ ਮੋਕੇ ਰੰਗ ਕਲਾ ਮੰਚ ਪਟਿਆਲਾ ਵਲੋ ਦਿਲਾਂ ਟੂੰਬ ਦਾ ਨਾਟਕ ਪੇਸ਼ ਕੀਤਾ ਗਿਆ। ਜਿਸ ਵਿਚ ਸਟੇਟ ਐਵਰਡੀ ਜਸਬੀਰ ਕੋਰ ਸੰਧੂ, ਸਟੇਟ ਐਵਰਡੀ ਪਰਮਜੀਤ ਸਿੰਘ ਬਾਦਸ਼ਾਹਪੁਰ, ਅਵਤਾਰ ਭਾਨਰਾ, ਜਸਵਿੰਦਰ ਪਸਿਆਣਾ,ਕਾਕਾ ਸਿਧੂਵਾਲ , ਗੁਰਧਿਆਨ ਢਿਲੋ, ਬਿਲਾ
ਸਿਧੂਵਾਲ ਅਤੇ ਰੁਪਿੰਦਰ ਕੋਰ ਨੇ ਆਪੋ ਆਪਣੀ ਭੁੂਮਿਕਾ ਬਹੁਤ ਵਧੀਆ ਨਿਭਾਂਏ । ਇਸ ਮੋਕੇ ਵਿਸ਼ੇਸ਼ ਮਹਿਮਾਨ ਵਜੋ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਰੀਠਖੇੜੀ , ਦਰਬਾਰਾ ਸਿੰਘ ਸਾਬਕਾ ਸਰਪੰਚ ਪਹੀੜ, ਹਰਦੀਪ ਕੌਰ ਏ ਐਨ ਐਮ ਮਲਕੀਤ ਕੌਰ ਅੰਗਵਾੜੀ ਵਰਕਰ , ਹਰਜੀਤ ਕੌਰ ਆਸ਼ਾ ਵਰਕਰ ,ਬਖਸ਼ੀਸ਼ ਸਿੰਘ ਪ੍ਰਧਾਨ ਦੀਪ ਨਗਰ ਦਰਸ਼ਨ ਸਿੰਘ , ਲਖਵਿੰਦਰ ਸਿੰਘ, ਮਹਿੰਦਰ ਸਿੰਘ ਪੰਚਾਇਤ ਸੈਕਟਰੀ , ਜਗਤਾਰ ਸਿੰਘ ਪੰਚਾਇਤ ਸੈਕਟਰੀ ਪਹੁੰਚੇ । ਇਸ ਮੋਕੇ ਬੋਲਦਿਆ ਐਡਵੋਕੇਟ ਹਰਵਿੰਦਰ ਸ੍ਰੁਕਲਾ ਨੇ ਆਖਿਆ ਕਿ ਕਲੱਬਾ ਵਲੋ ਨਹਿਰੂ ਯੁਵਾ ਕੇਂਦਰ ਅਤੇ ਪ੍ਰਸ਼ਾਸ਼ ਦੇ ਸਹਿਯੋਗ ਨਾਲ ਭਰੂਣ ਹੱ੍ਯਤਿਆ ਵਿਰੁਧ ਲੋਕਾਂ ਨੂੰ ਜਾਗਰੂਕ ਕਰਨਾ ਸ਼ਲਾਘਾਯੋਗ ਕਦਮ ਹੈ। ਉਹਨਾ ਕਿਹਾ ਕਿ ਹੁਣ ਭਰੂਣ ਹਤਿਆ ਅਤੇ ਅਰੌਤਾ ਤੇ ਹੋਣ ਵਾਲੇ ਸਾਰੇ ਅਪਰਾਧਾ ਲਈ ਸਖਤ ਕਾਨੂੰਨ ਬਣ ਚੁਕੇ ਹਨ। ਇਸ ਲਈ ਸਾਨੂੰ ਸਾਰਿਆਂ ਜਾਗਰੂਕ ਹੋਣਾ ਅਤੇ ਦੂਸਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਸਾਰੇ ਪਾਤਰਾਂ ਨੇ ਨਾਟਕ ਨੂੰ ਰੂਹ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ। ਕਲੱਬ ਪ੍ਰਧਾਨ ਪਰਮਿੰਦਰ ਸਿੰਘ ਨੇ ਬੀਬੀਆਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ।