April 21, 2026 3:47 pm

ਗੋਬਿੰਦ ਸਿੰਘ ਲੋਂਗੋਵਾਲ ਧੁੂਰੀ ਜ਼ਿਮਨੀ ਚੋਣ ਲਈ ਅਕਾਲੀ-ਭਾਜਪਾ ਉਮੀਦਵਾਰ ਹੋਣਗੇ

Page-1_17 ਚੰਡੀਗੜ੍ਹ 20 ਮਾਰਚ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ 11 ਅਪ੍ਰੈਲ ਨੂੰ ਹੋਣ ਜਾ ਰਹੀ ਵਿਧਾਨ ਸਭਾ ਹਲਕਾ ਧੂਰੀ ਦੀ ਉਪ ਚੋਣ ਲਈ ਸ. ਗੋਬਿੰਦ ਸਿੰਘ ਲੋਂਗੋਵਾਲ ਨੂੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਦਾ ਸਾਂਝਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇੱਕ ਪ੍ਰੈਸ ਬਿਆਨ ਰਾਹੀਂ ਉਹਨਾਂ ਨੇ ਦਿੱਤੀ। ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ. ਗੋਬਿੰਦ ਸਿੰਘ ਲੋਂੋਗੋਵਾਲ 1985 ਵਿੱਚ ਵਿਧਾਨ ਸਭਾ ਹਲਕਾ ਧਨੌਲਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਅਤੇ ਮਾਰਕਫੈਡ ਪੰਜਾਬ ਦੇ ਚੇਅਰਮੈਨ ਵੀ ਰਹੇ। 1997 ਵਿੱਚ ਦੂੁਜੀ ਵਾਰੀ ਹਲਕਾ ਧਨੌਲਾ ਤੋਂ ਵਿਧਾਇਕ ਬਣੇ ਅਤੇ ਪੰਜਾਬ ਸਰਕਾਰ ਵਿੱਚ ਰਾਜ ਮੰਤਰੀ ਰਹੇ। 2002 ਵਿੱਚ ਤੀਜੀ ਵਾਰ ਹਲਕਾ ਧਨੌਲਾ ਤੋਂ ਵਿਧਾਇਕ ਬਣੇ। ਸ. ਗੋਬਿੰਦ ਸਿੰਘ ਲੋਂੋਗੋਵਾਲ ਸਾਦਗੀ, ਸ਼ਰਾਫਤ ਅਤੇ ਮਿਹਨਤੀ ਸੁਭਾਅ ਲਈ ਜਾਣੇ ਜਾਂਦੇ ਹਨ।

Send this to a friend