ਨਵੀਂ ਦਿੱਲੀ, 20 ਮਾਰਚ (ਪੀ. ਟੀ.)- ਸਰਕਾਰ ਨੇ ਸ਼ੁੱਕਰਵਾਰ ਨੂੰ ਕਾਲੇ ਧਨ ਨਾਲ ਸਬੰਧਤ ਬਿਲ ਲੋਕਸਭਾ ‘ਚ ਪੇਸ਼ ਕਰ ਦਿੱਤਾ ਜਿਸ ‘ਚ ਵਿਦੇਸ਼ਾਂ ‘ਚ ਗ਼ੈਰਕਾਨੂੰਨੀ ਪੈਸਾ ਰੱਖਣ ਵਾਲਿਆਂ ਲਈ 10 ਸਾਲ ਤੱਕ ਦੀ ਕੜੀ ਸਜ਼ਾ ਦਾ ਪ੍ਰਾਵਧਾਨ ਹੋਣ ਦੇ ਨਾਲ ਹੀ ਅਣਐਲਾਨੀ ਜਾਇਦਾਦ ਦੀ ਘੋਸ਼ਣਾ ਕਰਨ ਵਾਲਿਆਂ ਨੂੰ ਇੱਕ ਰਸਤਾ ਪ੍ਰਦਾਨ ਕਰਨ ਦਾ ਵੀ ਪ੍ਰਾਵਧਾਨ ਹੈ। ਬਿਲ ‘ਚ ਵਿਦੇਸ਼ੀ ਕਮਾਈ ਦੇ ਸੰਬੰਧ ‘ਚ ਕਰ ਚੋਰੀ ਦੀ ਕੋਸ਼ਿਸ਼ ਕਰਨ ‘ਤੇ 3 ਤੋਂ 10 ਸਾਲ ਤੱਕ ਦੀ ਕੈਦ ਦੇ ਨਾਲ ਜੁਰਮਾਨੇ ਦਾ ਵੀ ਪ੍ਰਾਵਧਾਨ ਹੈ। ਦੂਜੀ ਵਾਰ ਅਪਰਾਧ ਕਰਨ ’ਤੇ 3 ਤੋਂ 10 ਸਾਲ ਤੱਕ ਦੀ ਕੈਦ ਦੇ ਨਾਲ 25 ਲੱਖ ਰੁਪਏ ਤੋਂ ਲੈ ਕੇ ਇੱਕ ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।