April 20, 2026 3:54 am

ਗਡਕਰੀ ਵੱਲੋਂ ਜ਼ਮੀਨ ਪ੍ਰਾਪਤੀ ਬਿੱਲ ’ਤੇ ਖੁੱਲ੍ਹੀ ਬਹਿਸ ਦਾ ਸੱਦਾ

ਸੋਨੀਆ ਤੇ ਅੰਨਾ ਹਜ਼ਾਰੇ ਸਮੇਤ ਵੱਖ-ਵੱਖ ਆਗੂਆਂ ਨੂੰ ਲਿਖੇ ਪੱਤਰ
Page-1_06 ਨਵੀਂ ਦਿ¤ਲੀ, 19 ਮਾਰਚ (ਪੀ. ਟੀ. ਲਾਇਵ)- ਜ਼ਮੀਨ ਪ੍ਰਾਪਤੀ ਬਿੱਲ ਨੂੰ ਰਾਜਨੀਤਕ ਰੰਗ ਨਾ ਦੇਣ ਦੀ ਅਪੀਲ ਕਰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਅੰਨਾ ਹਜ਼ਾਰੇ ਸਮੇਤ ਵ¤ਖ-ਵ¤ਖ ਨੇਤਾਵਾਂ ਨੂੰ ਕਿਸੇ ਵੀ ਮੰਚ ’ਤੇ ਖੁ¤ਲ੍ਹੀ ਚਰਚਾ ਲਈ ਪ¤ਤਰ ਲਿਖਿਆ ਹੈ ਤੇ ਰਾਸ਼ਟਰ ਹਿਤ ’ਚ ਇਸਨੂੰ ਪਾਸ ਕਰਵਾਉਣ ’ਚ ਸਹਿਯੋਗ ਮੰਗਿਆ ਹੈ। ਗਡਕਰੀ ਨੇ ਪ¤ਤਰਕਾਰਾਂ ਨੂੰ ਕਿਹਾ ਕਿ ਇਸ ਵਿਸ਼ੇ ‘ਤੇ ਸੋਨੀਆ ਗਾਂਧੀ, ਅੰਨ੍ਹਾ ਹਜ਼ਾਰੇ ਸਮੇਤ ਵ¤ਖ ਵ¤ਖ ਨੇਤਾਵਾਂ ਤੇ ਸਮਾਜ ਸੇਵੀਆਂ ਨੂੰ ਕਿਸੇ ਵੀ ਮੰਚ ‘ਤੇ ਖੁ¤ਲ੍ਹੀ ਚਰਚਾ ਲਈ ਪ¤ਤਰ ਲਿਖਿਆ ਹੈ।ਕਿਉਂਕਿ ਇਸ ਬਿਲ ਦੇ ਬਾਰੇ ’ਚ ਜੋ ਗ¤ਲਾਂ ਕਹੀਆਂ ਜਾ ਰਹੀ ਹਨ ਉਹ ਜ਼ਮੀਨੀ ਹਕੀਕਤ ਤੋਂ ਪਰੇ ਹਨ ਤੇ ਇਸਨੂੰ ਰਾਜਨੀਤਕ ਰੰਗ ਦੇਣ ਦੀ ਕੋਸ਼ਿਸ਼

ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਬਿੱਲ ਦੇ ਪਾਸ ਹੋਣ ’ਤੇ  ਜ਼ਿਆਦਾ ਰੁਜ਼ਗਾਰ ਪੈਦਾ ਕੀਤਾ ਜਾ ਸਕੇਗਾ, ਸਿੰਚਾਈ ਦੇ ਸਾਧਨ ਵਿਕਸਿਤ ਹੋਣਗੇ, ਸੜਕ ਸੰਪਰਕ ਵਧੇਗਾ, ਸਕੂਲ ਤੇ ਹਸਪਤਾਲ ਖੁ¤ਲ ਸਕਣਗੇ।ਉਨ੍ਹਾਂ ਨੇ ਕਿਹਾ ਕਿ ਇਸ ਲਈ ਇਹ ਕਹਿਣਾ ਗ਼ਲਤ ਹੈ ਕਿ ਇਹ ਕਿਸਾਨ ਵਿਰੋਧੀ ਹੈ ਸਗੋਂ ਇਸ ’ਚ ਤਾਂ ਕਿਸਾਨਾਂ ਦੇ ਹਿੱਤਾਂ ਦੀ ਸੁਰ¤ਖਿਆ ਲਈ ਵਿਸ਼ੇਸ਼ ਧਿਆਨ ਰ¤ਖਿਆ ਗਿਆ ਹੈ ਤੇ ਜ਼ਮੀਨ ਪ੍ਰਾਪਤੀ ਦਾ ਮੁਆਵਜ਼ਾ ਵਧਾ ਕੇ ਚਾਰ ਗੁਣਾ ਕੀਤਾ ਗਿਆ ਹੈ। ਗਡਕਰੀ ਨੇ ਕਿਹਾ ਕਿ ਅਸੀਂ ਵਿਰੋਧੀ ਪ¤ਖ ਤੇ ਅੰਨ੍ਹਾ ਹਜ਼ਾਰੇ ਤੇ ਹੋਰ ਲੋਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਕਿਸੇ ਵੀ ਮੰਚ ’ਤੇ ਆਓ, ਚਾਹੇ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਜਾਂ ਕੋਈ ਹੋਰ ਮੰਚ ਹੋਵੇ, ਅਸੀਂ ਖੁ¤ਲ੍ਹੀ ਚਰਚਾ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਰਕਾਰ ਨੂੰ ਗਲਤ ਸਾਬਿਤ ਕਰ ਦਿੰਦੇ ਹਨ ਤਾਂ ਕੇਂਦਰ ਸਰਕਾਰ ਬਿੱਲ ਵਿੱਚ ਬਦਲਾਅ ਕਰਨ ਲਈ ਤਿਆਰ ਹੈ। ਗਡਕਰੀ ਨੇ ਕਿਹਾ ਕਿ ਸਰਕਾਰ ਆਪੋਜੀਸ਼ਨ ਵੱਲੋਂ ਦੱਸੇ ਗਏ ਸੁਧਾਰਾਂ ਨੂੰ ਸਵਿਕਾਰ ਕਰ ਲਵੇਗੀ, ਪਰ ਕੇਵਲ ਇਸ ਹਾਲਤ ਵਿੱਚ ਹੀ ਜੇਕਰ ਉਹ ਕੇਂਦਰ ਨੂੰ ਗਲਤ ਸਾਬਿਤ ਕਰ ਦਿੰਦੇ ਹਨ।
ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਮੀਨ ਪ੍ਰਾਪਤੀ ਬਿੱਲ ਉ¤ਤੇ ਮਤਭੇਦ ਦੂਰ ਕਰਨ ਦੀ ਜ਼ਿੰਮੇਵਾਰੀ ਸ੍ਰੀ ਗਡਕਰੀ ਨੂੰ ਸੌਂਪੀ ਹੈ। ਸ੍ਰੀ ਗਡਕਰੀ ਨੇ ਕਿਹਾ ਕਿ ਅਨੁਮਾਨਾਂ ਦੇ ਉਲਟ ਪ੍ਰਸਤਾਵਿਤ ਜ਼ਮੀਨ ਪ੍ਰਾਪਤੀ ਕਾਨੂੰਨ ਕਿਸਾਨਾਂ ਦੇ ਵਿਰੁੱਧ ਨਹੀਂ ਹੈ। ਅਸਲ ਵਿੱਚ ਇਹ ਪੇਂਡੂ ਬੁਨਿਆਦੀ ਸਹੂਲਤਾਂ, ਸਿੰਚਾਈ ਅਤੇ ਸੜਕ ਮਾਰਗਾਂ ਦੇ ਲਈ ਸਹਾਇਕ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਆਪੋਜੀਸ਼ਨ ਇਸ ਮੁੱਦੇ ਨੂੰ ਐਵੇਂ ਹੀ ਸਿਆਸੀ ਰੰਗਤ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਅੰਨਾ ਹਜ਼ਾਰੇ ਨੇ 14 ਮਾਰਚ ਨੂੰ 3 ਸਫਿਆਂ ਦਾ ਇੱਕ ਪੱਤਰ ਸੋਨੀਆ ਗਾਂਧੀ ਨੂੰ ਲਿਖਿਆ ਸੀ ਅਤੇ ਜ਼ਮੀਨ ਪ੍ਰਾਪਤੀ ਬਿੱਲ ਦਾ ਵਿਰੋਧ ਕਰਨ ਵਿੱਚ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਮੰਗਿਆ ਸੀ।

Send this to a friend