ਚੰਡੀਗੜ੍ਹ, 18 ਮਾਰਚ (ਪੀ. ਟੀ.)- ਪੰਜਾਬ ਸਰਕਾਰ ਪੰਜਾਬ ਰਾਜ ਦੇ ਸਮੂਹ ਜਿਲ੍ਹਾ ਹਸਪਤਾਲਾਂ ਅਤੇ ਸਬ-ਡਿਵੀਜਨਲ ਹਸਪਤਾਲਾਂ ਵਿਚ ਮਿਤੀ 9 ਤੋਂ 13 ਮਾਰਚ ਤੱਕ ਕਾਲੇ ਮੋਤੀਏ ਦੇ ਅ¤ਖਾਂ ਦੇ ਸਕਰੀਨਿੰਗ ਕੈਂਪ ਆਯੋਜਿਤ ਕੀਤੇ ਗਏ ਸੀ। ਸਿਹਤ ਮੰਤਰੀ-ਸ਼੍ਰੀ ਸੁਰਜੀਤ ਕੁਮਾਰ ਜਿਆਣੀ ਜੀ ਨੇ ਕਿਹਾ ਕਿ ਇਹ ਕੈਂਪ ਨੈਸ਼ਨਲ ਪ੍ਰੋਗਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਵੱਲੋਂ ਆਯੋਜਿਤ ਕੀਤੇ ਗਏ।ਇਸ ਕੈਂਪ ਦੌਰਾਨ ਜਿਲ੍ਹਿਆਂ ਵਿਚੋਂ ਪ੍ਰਾਪਤ ਰਿਪੋਰਟਾਂ ਦੇ ਅਧਾਰ ਤੇ ਪੰਜਾਬ ਵਿਚ 25000 ਤੋਂ ਵੱਧ ਮਰੀਜਾਂ ਦੀਆਂ ਅ¤ਖਾਂ ਦਾ ਮੁਆਇਨਾ ਕੀਤਾ ਗਿਆ, ਜਿਹਨਾਂ ਵਿੱਚੋਂ 600 ਤੋਂ ਵੱਧ ਮਰੀਜ ਜੋ ਕਿ ਕਾਲਾ ਮੋਤੀਆ ਤੋਂ ਪੀੜਿਤ ਸਨ ਦਾ ਯੋਗ ਇਲਾਜ ਕੀਤਾ ਗਿਆ। ਸਿਹਤ ਮੰਤਰੀ ਜੀ ਵੱਲੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਆਈ ਸਰਜਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਅ¤ਖਾਂ ਦੇ ਕੈਂਪ ਆਯੋਜਿਤ ਕਰਨ ਲਈ ਨੈਸ਼ਨਲ ਪ੍ਰੋਗਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਅਧੀਨ ਜੋ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਉਹਨਾਂ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣ, ਤਾਂ ਜੋ ਭਵਿੱਖ ਵਿਚ ਕਿਸੇ ਵੀ
ਅਣਸੁਖਾਵੀਂ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਕੈਂਪ ਅ¤ਖਾਂ ਦੇ ਮਾਹਿਰ ਡਾਕਟਰਾਂ, ਟ੍ਰੇਂਡ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਦੀ ਸਖਤ ਨਿਗਰਾਨੀ ਹੇਠ ਆਯੋਜਿਤ ਕੀਤੇ ਜਾਣਗੇ। ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ-ਸ਼੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਕਿ ਪੰਜਾਬ ਰਾਜ ਵਿਚ ਅੰਨ੍ਹੇਪਣ ਨੂੰ ਰੋਕਣ ਲਈ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ। 60% ਲੋਕਾਂ ਨੂੰ ਅੰਨ੍ਹਾਪਣ ਚਿੱਟੇ ਮੋਤੀਏ ਦੇ ਕਾਰਨ ਹੈ। ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਜੀ ਨੇ ਕਿਹਾ ਕਿ ਸਮੂਹ ਜਿਲ੍ਹਾ ਹਸਪਤਾਲਾਂ ਅਤੇ ਸਬ-ਡਿਵੀਜਨਲ ਹਸਪਤਾਲਾਂ ਵਿਚ ਓਪਥਾਲਮਿਕ ਰਿਫਰੈਕਸ਼ਨ ਯੂਨਿਟ ਮੁਹੱਈਆ ਕੀਤੇ ਜਾ ਰਹੇ ਹਨ। ਜਿਲ੍ਹਾ ਹਸਪਤਾਲਾਂ ਵਿਚ ਹੁਣ ਤੱਕ 20 ਆਟੋ ਰਿਫਰੈਕਟੋਮੀਟਰ ਪ੍ਰਦਾਨ ਕੀਤੇ ਜਾ ਚੁੱਕੇ ਹਨ ਅਤੇ ਬਾਕੀਆਂ ਦੀ ਖਰੀਦ ਪ੍ਰਕਿਰਿਆ ਚੱਲ ਰਹੀ ਹੈ। ਉਹਨਾਂ ਅਨੁਸਾਰ ਹਾਈਡ੍ਰੋਲਿਕ ਓ.ਟੀ-ਟੇਬਲਜ਼, ਰੈਟੀਨੋਸਕੋਪਸ, ਓਪਥਾਲਮੋਸਕੋਪ, ਸਲਿਟ ਲੈਂਪ, ਫੇਕੋ ਮਸ਼ੀਨ ਦੀ ਖਰੀਦ ਪ੍ਰਕਿਰਿਆ ਇਸ ਵਿੱਤੀ ਸਾਲ ਵਿਚ ਪੂਰੀ ਕਰ ਲਈ ਜਾਵੇਗੀ। ਜਿਲ੍ਹਾ ਹਸਪਤਾਲ, ਫਿਰੋਜਪੁਰ ਵਿਖੇ ਅ¤ਖਾਂ ਦਾ ਨਵਾਂ ਹਸਪਤਾਲ ਸਥਾਪਿਤ ਕੀਤਾ ਗਿਆ ਹੈ।ਲੋਕਾਂ ਨੂੰ ਅ¤ਖਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਵਰਲਡ ਸਾਈਟ ਡੇਅ, ਆਈ ਡੋਨੇਸ਼ਨ ਫੋਰਟਨਾਈਟ ਅਤੇ ਵਰਲਡ ਗਲੂਕੋਮਾ ਵੀਕ ਮਨਾਇਆ ਜਾਂਦਾ ਹੈ।