April 19, 2026 9:21 pm

ਖੱਜਲ-ਖੁਆਰੀ ਤੋਂ ਬਚਾਉਣ ਲਈ ਲਗਾਏ ਕੈਂਪ ਦੀ ਆੜ ’ਚ ਅਪਾਹਜ ਲੋਕਾਂ ਦੀ ਲੁੱਟ, ਏਜੰਟਾਂ ਨੂੰ ਕੀਤੀ ਤਾੜਨਾ : ਈਸ਼ਾ ਕਾਲੀਆ

ਬੁਢਲਾਡਾ, 18 ਮਾਰਚ (ਅਮਨ ਮਹਿਤਾ/ਅਮਿਤ ਜਿੰਦਲ)- ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਬੁਢਲਾਡਾ ਹਲਕੇ ਨਾਲ ਸਬੰਧਤ ਪਿੰਡਾਂ ਦੇ ਅਪਾਹਜ ਲੋਕਾਂ ਨੂੰ ਅੰਗਹੀਣਤਾ ਸਰਟੀਫਿਕੇਟ ਜਾਰੀ ਕਰਨ ਅਤੇ ਲੋੜਵੰਦ ਪਰਿਵਾਰਾਂ ਨਾਲ ਸਬੰਧਤ ਯੋਗ ਅਪਾਹਜ ਵਿਆਕਤੀਆਂ ਨੂੰ ਬਣਾਉਟੀ ਅੰਗ ਮੁਫਤ ਮੁਹਈਆ ਕਰਾਉਣ ਦੇ ਹੋਕੇ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਬੁਢਲਾਡਾ ਦੇ ਆਹਤੇ ਚ ਆਯੋਜਿਤ ਕੀਤੇ ਵਿਸ਼ੇਸ਼ ਕੈਪ ਚ ਪੁੱਜੇ ਅਪਾਹਜ ਲੋਕਾਂ ਅਤੇ ਉਨਾਂ ਦੇ ਵਾਰਸਾਂ ਨੂੰ ਪੂਰਾ ਦਿਨ ਖੱਜਲ-ਖੁਆਰ ਹੁੰਦੇ ਦੇਖਿਆ ਗਿਆ।ਉਝ ਇਸ ਕੈਪ ਦਾ ਮਕਸਦ ਸਿਵਲ ਹਸਪਤਾਲ ਚ ਅਪੰਗਤਾ ਸਰਟੀਫਿਕੇਟ ਲਈ ਨਿੱਤ ਦਿਨ ਪੁੱਜਣ ਵਾਲੇ ਅਪਾਹਜ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਨੂੰ ਮੱਦੇਨਜਰ ‘ਪ੍ਰੇਸ਼ਾਨੀ ਮੁਕਤ’ ਅ ‘ਉਨਾਂ’ ਦੀ ਪਹੁੰਚ ਚ ਸਰਟੀਫੀਕੇਟ ਜਾਰੀ ਕਰਨਾਂ ਦੱਸਿਆ ਗਿਆ ਹੈ। ਪਰੰਤੂ ਇਸ ਕੈ-ਪ ਸਿਹਤ ਵਿਭਾਗ ਦੇ ਅਮਲੇ ਦੀ ਬੋਲ-ਚਾਲ ਅਤੇ ਦੇਖਣੀ ‘ਚ ਕਾਫੀ ਅੰਤਰ ਨਜਰ ਆ ਰਿਹਾ ਸੀ ਕਿਉਕਿ ਇਹ

ਕੈ-ਪ ਭਾਰਤ ਸਰਕਾਰ ਵੱਲੋ- ਅੰਗਹੀਣਾ- ਨੂੰ ਮੌਕੇ ਤੇ ਸਹੂਲਤਾ ਦੇਣ ਲਈ ਸੰਸਦ ਮੈ-ਬਰ ਅਤੇ ਕੇ-ਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਪਹਿਲ ਕਦਮੀ ਤੇ ਕੇ-ਦਰ ਸਰਕਾਰ ਅਧੀਨ ਆਉ-ਦੀ ਇੱਕ ਪ੍ਰਾਈਵੇਟ ਕੰਪਨੀ ਏਲੈਮਕੋ ਵੱਲੋ- ਲਗਾਇਆ ਗਿਆ ਸੀ। ਜਿਸ ਵਿੱਚ ਇਸ ਤਹਿਸੀਲ ਦੇ 84 ਪਿੰਡਾ- ਵਿੱਚੋ- ਹਜਾਰਾ- ਦੀ ਗਿਣਤੀ ਵਿੱਚ ਅੰਗਹੀਣ ਬੱਚੇ ,ਬੁੱਢੇ, ਨੌਜਵਾਨ, ਲੜਕੇ ਲੜਕੀਆ- ਆਪਣੇ ਆਪਣੇ ਦੁੱਖ ਦਾ ਪ੍ਰਗਟਾਵਾ  ਅਫਸਰਾ- ਅਤੇ ਡਾਕਟਰਾ- ਅੱਗੇ ਕਰ ਰਹੇ ਸਨ। ਅੱਜ ਆਯੋਜਿਤ ਕੀਤੇ ਇਸ ਕੈਪ ਚ ਹਲਕੇ ਨਾਲ ਸਬੰਧਤ 84 ਪਿੰਡਾਂ ਦੇ 1000 ਤੋ ਵੱਧ ਲੋਕ ਸ਼ਾਮਲ ਹੋਏ। ਕੈਪ ’ਚ ਪੁੱਜੀਆਂ ਹਲਕੇ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨੇ ਜਿੱਥੇ ਪ੍ਰਬੰਧਾਂ ਦੀ ਕਮੀ ਉਪਰ ਉਗਲ ਚੁੱਕੀ ਉਥੇ ਸਰਟੀਫਿਕੇਟਾਂ ਲਈ ਕਾਗਜ ਤਿਆਰ ਕਰਨ ਵਾਲਿਆਂ ਦੀ ਵੀ ਚਾਂਦੀ ਬਣਦੀ ਦੇਖੀ ਗਈ ਜਿਥੇ 1 ਕਾਪੀ ਫੋਟੋ ਸਟੇਟ ਦੇ ਪੰਜ ਰੁਪਏ, 3 ਰੰਗਦਾਰ ਪਾਸਪੋਰਟ ਸਾਈਜ ਤਸਵੀਰਾਂ ਦੇ 50 ਰੁਪਏ, ਫਾਰਮ ਭਰਨ ਦੇ 50 ਰੁਪਏ ਅਤੇ ਘੋਸਣਾ ਪੱਤਰ ਲਿਖਣ ਦੇ 50 ਰੁਪਏ ਆਦਿ ਵਟੋਰੇ ਜਾਂਦੇ ਰਹੇ।ਜਿਸ ਸਭ ਨੂੰ ਉਥੇ ਮੋਜੂਦ ਪ੍ਰਸ਼ਾਸਨਿਕ ਅਮਲੇ ਨੇ ਨੰਗੀਆਂ ਅੱਖਾਂ ਨਾਲ ਦੇਖਣ ਦੇ ਬਾਵਜੂਦ ‘ਚੁੱਪੀ’ ਵੱਟੀ ਰੱਖੀ।ਭਾਂਵੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਮੈਡਮ ਈਸ਼ਾ ਕਾਲੀਆ ਵੀ ਕੈਪ ਚ ਵਿਸ਼ੇਸ਼ ਤੌਰ ਤੇ ਹਾਜਰ ਰਹੇ ਤੇ ਐਸ.ਡੀ.ਐਮ ਬੁਢਲਾਡਾ ਸ੍ਰ.ਅਨਮੋਲ ਸਿੰਘ ਧਾਲੀਵਾਲ ਨਿਗਰਾਨ ਅਫਸਰ ਵਜੋ ਤੈਨਾਇਤ ਰਹੇ ਫਿਰ ਵੀ ਵੱਡੀ ਗਿਣਤੀ ਲੋਕ ਏਜੰਟਾਂ ਤੋ ਆਪਣੀ ਆਰਥਿਕ ਤੇ ਮਾਨਸਿਕ ਲੁੱਟ ਕਰਾਉਣ ਉਪਰੰਤ ਨਿਰਾਸ਼ ਘਰਾਂ ਨੂੰ ਪਰਤੇ।

Send this to a friend