ਚੰਡੀਗੜ੍ਹ, 18 ਮਾਰਚ (ਨਾਗਪਾਲ)– ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵਿਚ ਪਿਛਲੇ 10 ਸਾਲ ਦੌਰਾਨ ਹੋਏ ਸਾਰੇ ਵਿਕਾਸ ਕੰਮਾਂ ਅਤੇ ਉਨ੍ਹਾਂ ’ਤੇ ਖਰਚੇ ਹੋਏ ਪੂਰੇ ਪੈਸੇ ਦਾ ਲੇਖਾ-ਜੋਖਾ ਤਿਆਰ ਕੀਤਾ ਜਾਵੇਗਾ ਤਾਂ ਕਿ ਪੈਸੇ ਦੇ ਸਹੀ ਖਰਚ ਦਾ ਮੁ¦ਕਣ ਲਗਾਇਆ ਜਾ ਸਕੇ। ਸ੍ਰੀ ਵਿਜ ਅੱਜ ਹਰਿਆਣਾ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਦਲ ਦੇ ਆਗੂ ਸ੍ਰੀ ਅਭੈ ਚੌਟਾਲਾ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਆਪਣੇ ਅੰਦਰ ਆਉਣ ਵਾਲੇ ਸਾਰੇ ਵਿਭਾਗਾਂ ਵਿਚ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਖਰਚੇ ਹੋਏ ਪੈਸੇ ਦਾ ਹਿਸਾਬ
ਕੱਢਣਗੇ ਤਾਂ ਕਿ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ ਕਿ ਕੀ ਵਾਸਤਵ ਵਿਚ 10 ਸਾਲ ਦੇ ਦੌਰਾਨ ਇੰਨੀ ਵੱਡੀ ਰਕਮ ਖਰਚ ਹੋਈ ਵੀ ਹੈ ਜਾਂ ਨਹੀਂ। ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੀ ਜਨਤਾ ਦਾ ਮੰਨਣਾ ਹੈ ਕਿ ਪਿਛਲੀ ਸਰਕਾਰ ਨੇ ਬਜਟ ਦਾ ਜ਼ਿਆਦਾਤਰ ਪੈਸਾ ਰਾਜ ਦੇ ਕੇਵਲ ਤਿੰਨ ਜ਼ਿਲ੍ਹਿਆਂ ਵਿਚ ਖਰਚ ਕੀਤਾ, ਪ੍ਰੰਤੂ ਇੰਨ੍ਰਾਂ ਜ਼ਿਲ੍ਹਿਆਂ ਤੋਂ ਆਏ ਕਾਂਗਰਸ ਦੇ ਵਿਧਾਇਕ ਤੇ ਰਘੁਬੀਰ ਕਾਦੀਆਨ ਵਰਗੇ ਕਾਂਗਰੀ ਆਗੂ ਅੱਜ ਵੀ ਆਪਣੇ ਖੇਤਰਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਵਿਸਥਾਰ ਨਾਲ ਸਦਨ ਵਿਚ ਦੇ ਰਹੇ ਹਨ, ਜਿਸ ਨਾਲ ਪਿਛਲੇ 10 ਸਾਲ ਦੇ ਦੌਰਾਨ ਉਨ੍ਹਾਂ ਦੇ ਖੇਤਰਾਂ ਵਿਚ ਪੈਸੇ ਖਰਚ ਹੋਣ ’ਤੇ ਸਵਾਲੀਆਂ ਨਿਸ਼ਾਨ ਲਗਦਾ ਹੈ।