ਫ਼ਰੀਦਕੋਟ 18 ਮਾਰਚ -(ਜਸਬੀਰ ਜੱਸੀ)- ਸਥਾਨਕ ਫ਼ਰੀਦਕੋਟ ਦੇ ਲਾਗਲੇ ਪਿੰਡ ਸੰਗਰਾਹੂਰ ਦਾ ਕਿਸਾਨ ਤਲਵੰਡੀ ਬਾਈਪਾਸ ਤੇ ਬਣੇ ਸਟੋਰ ਵਿੱਚ ਆਲੂ ਸਟੋਰ ਕਰਨ ਲਈ ਜਾ ਹੀ ਰਿਹਾ ਸੀ ਕਿ ਰਸਤੇ ਵਿੱਚ ਖੜ੍ਹੇ ਡੀਟੀਓ ਨੇ 5000 ਰੁਪਏ ਦਾ ਚਲਾਨ ਕੱਟ ਦਿੱਤਾ,ਜਿਸ ’ਤੇ ਬੀਕੇਯੂ ਰਾਜੇਵਾਲ ਭੱੜਕ ਉਠੀ ’ਤੇ ਉਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪ ਕੇ ਇਨਸਾਫ਼ ਦੀ ਗੁਹਾਰ ਲਗਾਈ। ਉਕਤ ਮੌਕੇ ਜਾਣਕਾਰੀ ਦਿੰਦੇ ਹੋਏ ਜਗਮੀਤ ਸਿੰਘ ਵਾਸੀ ਸੰਗਰਾਹੂਰ ਨੇ ਕਿਹਾ ਕਿ ਹਰ ਰੋਜ਼ ਦੀ ਤਰ੍ਹਾ ਉਹ ਆਪਣੇ ਖੇਤਾਂ ਵਿੱਚੋਂ ਆਲੂ ਦੀ ਫਸਲ ਪੱਟ ਕੇ ਤਿੰਨ ਟਰੈਕਟਰ ਟਰਾਲੀਆਂ ’ਤੇ ਫ਼ਰੀਦਕੋਟ ਬਣੇ ਸਟੋਰ ਵਿੱਚ ਰੱਖਣ ਲਈ ਜਾ ਹੀ ਰਿਹਾ ਸੀ ਕਿ ਅਚਾਨਕ ਪੁਰਾਣੀ ਜੇਲ ਸਾਦਿਕ ਰੋਡ ਨਜ਼ਦੀਕ ਉਵਰਲੋਡ ਵਹੀਕਲਾਂ ਦਾ ਚਲਾਨ ਕੱਟ ਰਹੇ ਡੀਟੀਓ ਸਾਹਿਬ ਨੇ ਬਿਨਾਂ ਕੋਈ ਗੱਲ ਸੁਣੇ ਧੱਕੇ ਨਾਲ 5000 ਰੁਪਏ ਦਾ ਚਲਾਨ ਕੱਟਦੇ ਹੋਏ ਰਸੀਦ ਦੇ ਦਿੱਤੀ। ਉਨਾਂ ਕਿਹਾ ਕਿ ਉਹ ਵਾਰ-ਵਾਰ ਚਲਾਨ ਦਾ ਕਾਰਨ
ਪੁੱਛਦੇ ਰਹੇ ਪ੍ਰੰਤੂ ਡੀਟੀਓ ਸਾਹਿਬ ਨੇ ਇਕ ਨਾ ਸੁਣੀ। ਜਿਸ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ,ਗਮਦੂਰ ਸਿੰਘ ਸੰਗਰਾਹੂਰ, ਗੁਰਮੀਤ ਸਿੰਘ,ਬਲਜਿੰਦਰ ਸਿੰਘ,ਜੋਰਾ ਸਿੰਘ ਨੇ ਕਿਹਾ ਕਿ ਜਗਮੀਤ ਸਿੰਘ ਆਲੂ ਵੇਚਣ ਜਾ ਮੰਡੀ ਵਿੱਚ ਨਹੀ ਲਿਜਾ ਰਿਹਾ ਸੀ ਬਲਕਿ ਉਹ ਤਾਂ ਆਪਣੇ ਹੀ ਸਟੋਰ ਵਿੱਚ ਰੱਖਣ ਲਈ ਲਿਜ਼ਾ ਰਿਹਾ ਹੋਣ ਦੇ ਨਾਲ਼ ਨਾਲ਼ ਟਰਾਲੀਆ ਉਵਰਲੋਡ ਵੀ ਨਹੀ ਸਨ ’ਤੇ ਨਾ ਹੀ ਵਜਣ ਵੱਧ ਸੀ,ਫਿਰ ਵੀ ਕਿਸਾਨ ਨਾਲ ਧੱਕੇਸ਼ਾਹੀ ਕਰਦੇ ਹੋਏ ਡੀਟੀਓ ਨੇ ਚਲਾਨ ਕੱਟ ਕੇ ਮਾਨਸਿਕ ਪ੍ਰੇਸ਼ਾਨ ਕੀਤਾ। ਉਨਾਂ ਇਸ ਧੱਕੇਸ਼ਾਹੀ ਦੇ ਖਿਲਾਫ ਤਰੁੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪ ਕੇ ਇਨਸਾਫ਼ ਦੀ ਗੁਹਾਰ ਲਗਾਈ ਤਾਂ ਜੋ ਆ ਰਹੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਸਕੇ । ਉਨਾਂ ਕਿਹਾ ਕਿ ਜੇਕਰ ਜਗਮੀਤ ਸਿੰਘ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਇਨਸਾਫ਼ ਦੇਣ ਵਿਚ ਦੇਰੀ ਕੀਤੀ ਤਾਂ ਉਹ ਜੱਲਦ ਹੀ ਬੀਕੇਯੂ ਰਾਜੇਵਾਲ ਦੇ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਮਿਲ ਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੇ ਤਾ ਜੋ ਆ ਰਹੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਸਕੇ।