June 18, 2026 10:28 pm

ਸਿਮਰਨਜੀਤ ਸਿੰਘ ਮਾਨ ਪਹੁੰਚੇ ਪੰਜਾਬ ਟਾਇਮਜ਼ ਅਖ਼ਬਾਰ ਦੇ ਸਬ ਆਫਿਸ ਸੰਗਰੂਰ

ਸੰਗਰੂਰ, 3 ਅਗਸਤ (ਹਰਿੰਦਰ ਖਾਲਸਾ, ਰਾਜ ਵਰਮਾ, ਦੀਪਕ ਗਰੋਵਰ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਪੰਜਾਬ ਟਾਇਮਜ਼ ਦੇ ਸਬ ਆਫਿਸ ਸੰਗਰੂਰ ਵਿਖੇ ਆਪਣੇ ਸਾਥੀਆਂ ਸਮੇਤ ਪਹੁੰਚੇ।
simranjitsinghmaan
ਉਨ੍ਹਾਂ ਨੇ ਸਬ ਆਫਿਸ ਖੋਲ੍ਹਣ ‘ਤੇ ਜ਼ਿਲ੍ਹਾ ਇੰਚਾਰਜ ਹਰਿੰਦਰਪਾਲ ਸਿੰਘ ਖਾਲਸਾ ਅਤੇ ਪੱਤਰਕਾਰ ਦੀਪਕ ਗਰੋਵਰ, ਰਾਜ ਵਰਮਾ ਅਤੇ ਕੰਪਿਊਟਰ ਆਪ੍ਰੇਟਰ ਜਤਿੰਦਰ ਕੌਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਦਘਾਟਨ ‘ਤੇ ਆਉਣਾ ਸੀ ਪਰ ਕਸ਼ਮੀਰ ਦੇ ਦੌਰੇ ‘ਤੇ ਜਾਣ ਕਾਰਨ ਉਹ ਨਹੀਂ ਆ ਸਕੇ। ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਪੰਥਕ ਅਖ਼ਬਾਰ ਨੂੰ ਸ਼ੁਭ ਕਾਮਨਾ ਦੇ ਨਾਲ ਨਾਲ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਇਹ ਅਖਬਾਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਨਿਡਰ ਹੋ ਕੇ ਸੱਚ ਹੱਕ ਤੇ ਪਹਿਰਾ ਦੇ ਕੇ ਲੋਕਾਂ ਦੀ ਅਵਾਜ ਬਣੇ। ÎਿÂਸ ਸਮੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਜੂਮਾ, ਗੁਰਨੈਬ ਸਿੰਘ ਰਾਮਪੁਰਾ ਜ਼ਿਲ੍ਹਾ ਯੂਥ ਪ੍ਰਧਾਨ, ਹਰਦੇਵ ਸਿੰਘ ਗੱਗੜਪੁਰ, ਵਜੀਰ ਖਾਨ ਜ਼ਿਲ੍ਹਾ ਪ੍ਰਧਾਨ ਮੁਸਲਿਮ ਵਿੰਗ ਅਤੇ ਹੋਰ ਕਾਫੀ ਜਥੇਬੰਧਕ ਆਗੂ ਹਾਜ਼ਰ ਸਨ।

Send this to a friend