April 20, 2026 12:34 am

ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ’ਤੇ ਮਹਾਨ ਨਗਰ ਕੀਰਤਨ ਸਜਾਇਆ

Page-1_14 ਮੂਨਕ, 13 ਮਾਰਚ (ਕੁਲਵੰਤ ਦੇਹਲਾ)- ਸਿ¤ਖ ਇਤਿਹਾਸ ਵਿ¤ਚ ਜ¤ਥੇਦਾਰ ਬੁੱਢਾ ਦਲ ਦੇ ਮੁਖੀ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ’ਤੇ ਮਹਾਨ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛ¤ਤਰ ਛਾਇਆ ਹੇਠ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਮਹਾਨ ਯੋਧੇ ਦੀ ਮਿ¤ਠੀ ਯਾਦ ਵਿ¤ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਮੌਜੂਦ ਸੀ। ਇਸ ਮੌਕੇ ਪੰਥਕ ਢਾਡੀ ਜੱਥਿਆਂ, ਕਵੀਸ਼ਰਾਂ ਅਤੇ ਪ੍ਰਚਾਰਕਾਂ ਨੇ ਵੀ ਹਾਜ਼ਰੀ ਭਰੀ। ਇਸ ਸਮੇਂ ਸਟੇਜ ਦੀ ਸੇਵਾ ਭਾਈ ਗੁਰਸੇਵ ਸਿੰਘ ਘਰਾਚੋਂ ਨੇ ਨਿਭਾਈ। ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਅਤੇ ਭਾਈ ਜਸਪਾਲ ਸਿੰਘ ਵੱਲੋਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਨਗਰ ਕੀਰਤਨ ਵਿੱਚ ਵਧ ਚੜ੍ਹ ਕੇ

ਸ਼ਾਮਿਲ ਹੋਣ ’ਤੇ ਧੰਨਵਾਦ ਕੀਤਾ। ਇਸ ਸਮੇਂ ਗੁਰੂ ਕਾ ਲੰਗਰ ਵੀ ਸਜਾਏ ਗਏ। ਸੰਗਤ ਲਈ ਵ¤ਖ-ਵੱਖ ਪਕਵਾਨ, ਜਲੇਬੀ, ਪਕੌੜੇ ਅਤੇ ਫ਼ਲਾਂ ਦੇ ਲੰਗਰ ਉਚੇਚੇ ਤੌਰ ’ਤੇ ਲਗਾਏ ਗਏ। ਸੰਗਤਾਂ ਦੇ ਇਕੱਠ ਨੂੰ ਦੇਖ ਕੇ ਲੰਗਰ ਲਾਉਣ ਵਾਲਿਆਂ ਦੀ ਸ਼ਰਧਾ ਨਜ਼ਰ ਆ ਰਹੀ ਸੀ। ਸੰਗਤਾਂ ਵੱਲੋਂ ਮਾਇਆ ਦੇ ਦਾਨ ਨਾਲ ਕਾਰ ਸੇਵਾ ਵਾਲੇ ਬਾਬਾ ਕਿਰਪਾਲ ਸਿੰਘ ਜੀ ਭਵਾਨੀਗੜ ਵਾਲੇ, ਬਾਬਾ ਛਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਤਹਿ ਦਿਲੋਂ ਧਨਵਾਦ ਵੀ ਕੀਤਾ। ਇਸ ਮੌਕੇ ਸੰਗਤਾਂ ਵੱਲੋਂ ਕੀਤੀ ਗਈ ਵਿਸ਼ੇਸ਼ ਸਜਾਵਟ ਖਿਚ ਦਾ ਕੇਂਦਰ ਸੀ। ਇਸ ਸਮੇਂ ਸੰਗਤਾਂ ਨੂੰ ਅਮ੍ਰਿਤ ਛਕਣ ਲਈ ਗੁਰਦੁਆਰਾ ਕਮੇਟੀ ਵੱਲੋਂ ਅਪੀਲ ਕੀਤੀ ਗਈ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਗੁਰਤੇਜ ਸਿੰਘ, ਮੀਤ ਪ੍ਰਧਾਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਖਜ਼ਾਨਚੀ, ਸੁਖਪਾਲ, ਗਿਆਨੀ  ਗੁਰਤੇਜ ਸਿੰਘ, ਚਰਨਾ ਸਿੰਘ, ਗੋਰਾ ਸਿੰਘ, ਦੀਦਾਰ ਸਿੰਘ ਵੀ ਹਾਜ਼ਰ ਸਨ।

Send this to a friend