April 22, 2026 10:09 am

ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਕਰਵਾਇਆ ਸੱਭਿਆਚਾਰਕ ਮੇਲਾ

Page-1_33 ਸਾਦਿਕ, 12 ਮਾਰਚ (ਗੁਲਜ਼ਾਰ ਮਦੀਨਾ)- ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਭਗਵਾਨ ਵਾਲਮੀਕ ਮੇਲਾ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 8ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਬੀਬੀ ਬਲਜੀਤ ਕੌਰ ਚੇਅਰਮੈਨ ਪੰਚਾਇਤ ਸੰਮਤੀ ਸਾਦਿਕ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਕੋਆਰਡੀਨੇਟਰ,ਐਸ. ਉ.ਆਈ ਪੰਜਾਬ ਸਨ। ਇਸ ਮੇਲੇ ਵਿੱਚ ਵੱਖ ਵੱਖ ਕਲਾਕਾਰਾਂ ਜਿਵੇ ਕਿ ਗਾਇਕ ਅਨੰਦਪਾਲ ਬਿੱਲਾ ਵੱਲੋ ਆਪਣੀ ਗਾਇਕੀ ਰਾਹੀ ਸਰੋਤਿਆਂ ਦਾ ਭਰਭੂਰ ਮੰਨੋਰੰਜਨ ਕੀਤਾ ਅਤੇ ਫਿਰ ਵਾਰੀ ਆਈ ਪੰਜਾਬ ਦੀ ਉਹ ਸੁਪਰ ਸਟਾਰ ਗਾਇਕ ਜੋੜੀ ਸੁਰਿੰਦਰ ਮਾਨ ਮਿਸ ਕਰਮਜੀਤ ਕੰਮੋ ਦੀ ਜਿੰਨਾ ਨੇ ਆਪਣੇ ਨਵੇਂ ਪੁਰਾਣੇ ਗੀਤ ਜਿਵੇ

ਕਿ ਹੋਰ ਫਿਰ ਕਿਵੇ ਆਂ ਸੁਣਾ ਸੋਹਣੀਆਂ ਵੇ ਬੜੇ ਵਧੀਆਂ ਸੌਕੀਨਾਂ, ਲਾਦੇ ਲਾਦੇ ਨੀ ਬਿੱਲੋ ਪੱਬਾਂ ਵਾਲਾ ਜੋਰ, ਜੱਟ ਐਵੈ ਨੀ ਕਬੱਡੀ ਦਾ ਸਟਾਰ, ਆਖੂ ਕੌਣ ਮੋਗੇ ਵਾਲਾ ਬਣਿਆਂ ਨਾ ਰਾਂਝਾ ਨੀ, ਅੱਜ ਕੱਲ੍ਹ ਤੇਰੀਆਂ ਚੜਾਈਆਂ ਪੂਰੀਆਂ ਟੀਵੀ ਚੈਨਲਾਂ ’ਤੇ ਤੇਰੇ ਫੱੁਲ  ਚਰਚੇ ਆਦਿ ਗੀਤ ਗਾ ਕੇ ਆਪਣੀਆਂ ਮਸਤ ਅਦਾਵਾਂ ਨਾਲ ਮਾਹੌਲ ਨੂੰ ਚਾਰ ਚੰਨ ਲਾ ਦਿੱਤੇ ਅਤੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਅਤੇ ਨੱਚਣ ਲਈ ਮਜਬੂਰ ਕਰ ਦਿੱਤਾ ਮੰਚ ਸੰਚਾਲਿਕ ਦੀ ਭੁਮਿਕਾ ਨਾਮਵਰ ਮੰਦਰ ਬੀਹਲੇਵਾਲੀਆ ਵੱਲੋਂ ਆਪਣੀ ਸ਼ੇਅਰੋ ਸਾਇਰੀ ਅਤੇ ਹਾਸਰਸ ਟੋਟਕਿਆਂ ਨਾਲ ਦਰਸ਼ਕਾਂ ਦੇ ਢਿਡੀ ਪੀੜਾਂ ਪਾਈ ਰੱਖੀਆਂ। ਇਸ ਮੌਕੇ ਵਧੀਆ ਸੇਵਾਵਾਂ ਦੇਣ ਬਦਲੇ ਨੌਜਵਾਨ ਗੀਤਕਾਰ ਰਜਿੰਦਰ ਨਾਗੀ ਠਨਾਗੀ ਢੁੱਡੀ ਵਾਲੇ’’ ਦਾ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਮੇਲਾ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ। ਗਿਆ ਇਸ ਮੌਕੇ ਚੰਨੀ ਘੁੱਦੂਵਾਲੀਆ, ਗੁਰਜੰਟ ਸਿੰਘ ਬਰਾੜ ਮੈਂਬਰ ਬਲਾਕ ਸੰਮਤੀ ਘੁੱਦੂਵਾਲਾ, ਸ ਬੋਹੜ ਸਿੰਘ ਥਿੰਦ ਚੇਅਰਮੈਨ ਐਸ ਬੀ ਆਰ ਐਸ ਕਾਲਜ ਘੁੱਦੂਵਾਲਾ, ਗੁਰਸੇਵਕ ਸਿੰਘ ਅਹਿਲ ਬਲਾਕ ਪ੍ਰਧਾਨ ਦਿਹਾਤੀ, ਗੁਰਜੰਟ ਸਿੰਘ ਚੰਨੀਆਂ, ਜੱਗਾ ਸਿਮਰੇ ਵਾਲਾ ਅਤੇ ਰੂਪ ਸਿੰਘ ਢਿਲੋਂ ਤੋਂ ਇਲਾਵਾ ਹੋਰ ਵੀ ਮੋਹਤਬਰ ਮੌਜੂਦ ਸਨ।

Send this to a friend