April 22, 2026 1:40 pm

ਪ੍ਰਸ਼ਾਂਤ ਭੂਸ਼ਣ, ਸ਼ਾਂਤੀ ਭੂਸ਼ਣ ਤੇ ਯੋਗੇਂਦਰ ਯਾਦਵ ਨੇ ਪਾਰਟੀ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ : ਆਪ

Page-1_03 ਨਵੀਂ ਦਿੱਲੀ, 10 ਮਾਰਚ (ਪੀ. ਟੀ.)- ਆਮ ਆਦਮੀ ਪਾਰਟੀ ਨੇ ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਆਪ ਉੱਚ ਨੇਤਾਵਾਂ ਨੇ ਕਿਹਾ ਹੈ ਕਿ ਜਦੋਂ ਆਪ ਦੀ ਜਿੱਤ ਲਈ ਵਰਕਰ ਮਸ਼ੱਕਤ ਕਰ ਰਹੇ ਸਨ ਤਦ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ ਪਾਰਟੀ ਦੀ ਹਾਰ ਲਈ ਕੰਮ ਕਰ ਰਹੇ ਸਨ। ਆਮ ਆਦਮੀ ਪਾਰਟੀ ਦੇ ਚਾਰ ਨੇਤਾਵਾਂ ਦੇ ਸਾਂਝੇ ਬਿਆਨ ‘ਚ ਇਹ ਕਿਹਾ ਗਿਆ ਹੈ। ਇਨ੍ਹਾਂ ‘ਚ ਮਨੀਸ਼ ਸਿਸੋਦੀਆ, ਗੋਪਾਲ ਰਾਏ, ਪੰਕਜ ਗੁਪਤਾ ਤੇ ਸੰਜੇ ਸਿੰਘ ਦੇ ਬਿਆਨ ਸ਼ਾਮਿਲ ਹਨ। ਇਲਜ਼ਾਮ ‘ਚ ਇਹ ਵੀ ਕਿਹਾ ਗਿਆ ਹੈ ਕਿ ਦੋਵਾਂ ਨੇ ਅਵਾਮ ਸੰਗਠਨ ਨੂੰ ਵੀ ਮਦਦ ਪਹੁੰਚਾਈ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ ਤਿੰਨਾਂ ਨੂੰ ਪਾਰਟੀ ਦੀ ਰਾਸ਼ਟਰੀ ਕਾਰਜ ਕਾਰਨੀ ਦੀ ਬੈਠਕ ‘ਚ ਪਾਰਟੀ ਤੋਂ ਹਟਾਉਣ ‘ਤੇ ਫ਼ੈਸਲਾ ਕੀਤਾ ਜਾ ਸਕਦਾ ਹੈ।

Send this to a friend