April 22, 2026 3:06 pm

ਨਗਰ ਕੌਂਸਲ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਿਪੁਦਮਨ ਸਿੰਘ ਢਿੱਲੋਂ ਸਰਬਸਮੰਤੀ ਨਾਲ ਪ੍ਰਧਾਨ ਚੁਣੇ ਗਏ

ਸੰਗਰੂਰ,10 ਮਾਰਚ- ਸਥਾਨਕ ਨਗਰ ਕੌਂਸਲ ਚੋਣਾਂ ਦੌਰਾਨ ਜੇਤੂ ਕਰਾਰ ਦਿੱਤੇ ਗਏ ਉਮੀਦਵਾਰਾਂ ਵੱਲੋਂ ਅੱਜ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਰਬਸਮੰਤੀ ਨਾਲ ਕੀਤੀ ਗਈ। ਇਸ ਮੌਕੇ ਕਨਵੀਨਰ ਗਗਨਦੀਪ ਡੀ. ਆਰ. ਓ ਸੰਗਰੂਰ ਨੇ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁਕਾਈ ,ਇਸ ਤੋਂ ਬਾਅਦ ਕਾਰਜਸਾਧਕ ਅਫਸਰ ਸ. ਸੁਰਜੀਤ ਸਿੰਘ ਨੇ ਪ੍ਰਧਾਨਗੀ ਦੀ ਚੋਣ ਪ੍ਰਕ੍ਰਿਆ ਸ੍ਰੁਰੂ ਕਰਦਿਆਂ ਪ੍ਰਧਾਨਗੀ ਦੇ ਅਹੁਦੇ ਦੇ ਨਾਮ ਦੀ ਤਜ਼ਵੀਜ਼ ਮੰਗੀ। ਪ੍ਰਧਾਨਗੀ ਦੇ ਅਹੁਦੇ ਲਈ ਵਾਰਡ ਨੰਬਰ 21 ਤੋਂ ਜੇਤੂ ਸ੍ਰੀ ਜਗਦੇਵ ਸਿੰਘ ਕਾਕੂ ਨੇ ਰਿਪੂਦਮਨ ਸਿੰਘ ਢਿਲੋਂ ਦੇ ਨਾਮ ਦੀ ਤਜ਼ਵੀਜ ਰੱਖੀ ਅਤੇ ਇਸ ਦੀ ਤਾਈਦ ਵਾਰਡ ਨੰਬਰ 14 ਤੋਂ ਭਾਜਪਾ ਦੇ ਜੋਤੂ ਉਮੀਦਵਾਰ ਸ੍ਰੀ ਵਿਨੋਦ ਕੁਮਾਰ ਬੋਦੀ ਨੇ ਕੀਤੀ । ਇਸਤੋਂ ਬਾਅਦ ਸੀਨੀਅਰ ਅਕਾਲੀ ਆਗੂ ਅਤੇ ਵਾਰਡ ਨੰਬਰ 27 ਤੋਂ ਚੋਣ ਜਿੱਤੇ ਸ. ਰਿਪੁਦਮਨ ਸਿੰਘ ਢਿਲੋਂ ਨੂੰ ਸਰਬਸਮੰਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਵਾਰਡ ਨੰਬਰ 20 ਤੋਂ ਚੋਣ ਜਿੱਤੇ ਸ੍ਰੀ

ਸਰਜੀਵਨ ਜਿੰਦਲ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਚੁਣਿਆ ਗਿਆ ਜਿਸਦੀ ਤਜ਼ਵੀਜ਼ ਵਾਰਡ ਨੰਬਰ 17 ਤੋਂ ਸ੍ਰੋਮਣੀ ਅਕਾਲੀ ਦਲ ਦੇ ਮੋਤੀ ਲਾਲ ਮਨਚੰਦਾ ਨੇ ਰੱਖੀ ਅਤੇ ਇਸ ਦੀ ਤਾਈਦ ਵਾਰਡ ਨੰਬਰ 6 ਤੋਂ ਅਕਾਲੀ ਦੱਲ ਦੇ ਸ. ਇੰਦਰਪਾਲ ਸੀਬੀਆ ਨੇ ਕੀਤੀ। ਇਸ ਦੇ ਨਾਲ ਹੀ ਨੰਬਰ 12  ਤੋਂ ਸ੍ਰੋਮਣੀ ਅਕਾਲੀ ਪਾਰਟੀ ਦੇ ਜੇਤੂ ਉਮੀਦਵਾਰ ਸ੍ਰੀ ਵਿਜੇ ¦ਕੇਸ਼ ਨੂੰ ਜੁਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਸ੍ਰੀ ਗਰਗ ਹਲਕਾ ਵਿਧਾਇਕ ਜੋ ਕਿ ਨਗਰ ਕੌਂਸਲ ਦੇ ਐਸੋਸਿਏਟ ਮੈਂਬਰ ਹਨ ਨੇ ਕਿਹਾ ਕਿ ਅਹੁਦੇਦਾਰਾਂ ਦੀ ਚੋਣ ਬਹੁਤ ਹੀ ਸੁਖਦ ਮਾਹੌਲ ਅਤੇ ਸਰਬਸਮੰਤੀ  ਨਾਲ ਹੋਈ ਹੈ ਅਤੇ ਇਹ ਚੋਣ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਏਕਤਾ ਦਾ ਸਬੂਤ ਹੈ। ਇਸ ਮੌਕੇ ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਸ੍ਰੀ ਢਿਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਦਾ ਪੂਰਾ ਵਿਕਾਸ ਕਰਵਾਇਆ ਜਾਵੇਗਾ ਅਤੇ ਸ਼ਹਿਰ ਦੀ ਤਰੱਕੀ ਵਿਚ ਕੋਈ ਵੀ ਕਸਰ ਵੀ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਪਤੱਰਕਾਰਾਂ ਦੇ ਭ੍ਰਿਸ਼ਟਾਚਾਰ ਸਬੰਧੀ ਪੁਛੇ ਗਏ ਸਵਾਲ ਦੇ ਸਬੰਧ ਵਿਚ ਉਹਨਾਂ ਕਿਹਾ ਕਿ ਕਮੇਟੀ ਵਿਚ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਜਾਂ ਕਮੀਸ਼ਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਚੋਣ ਮੌਕੇ ਸ਼ਹਿਰ ਦੇ ਸਾਰੇ ਵਾਰਡਾਂ ਵਿਚੋਂ ਚੁਣੇ ਗਏ ਸਾਰੇ ਐਮ.ਸੀਜ਼ ਹਾਜ਼ਰ ਸਨ।  ਇਸ ਚੋਣ ਤੋਂ ਤੁਰੰਤ ਬਾਅਦ ਪ੍ਰਧਾਨ ਸ. ਢਿਲੋਂ ਅਤੇ ਸ੍ਰੋਮਣੀ ਅਕਾਲੀ ਦਲ ਦੇ ਭਾਜਪਾ ਦੇ ਸਾਰੇ ਐਮ. ਸੀਜ਼ ਨੇ ਖੁਲੀ ਜੀਪ ਰਾਹੀਂ ਸਾਰੇ ਸ਼ਹਿਰ ਵਿਚ ਮਾਰਚ ਕਰਕੇ ਲੋਕਾਂ ਦਾ ਧੰਨਵਾਦ ਕੀਤਾ।

Send this to a friend