April 22, 2026 3:05 pm

ਤਿੰਨ ਕਿਲੋ ਹੈਰੋਇਨ ਤੇ ਪਿਸਤੌਲ ਸਮੇਤ ਇੱਕ ਕਾਬੂ

ਅੰਮ੍ਰਿਤਸਰ, 10 ਮਾਰਚ   (ਸੁਖਬੀਰ ਸਿੰਘ/ਰਾਜੇਸ਼ ਡੈਨੀ)- ਸ. ਜਤਿੰਦਰ ਸਿੰਘ ਔਲਖ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਦੌਰਾਨ ਇੱਕ ਮਹੱਤਵਪੂਰਨ ਸੂਚਨਾ ਮਿਲਣ ’ਤੇ ਉਨ੍ਹਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-1, ਸ. ਪਰਮਪਾਲ ਸਿੰਘ, ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਸੈਂਟ੍ਰਲ, ਅੰਮ੍ਰਿਤਸਰ ਸ. ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ. ਦੀ ਜੇਰੇ ਨਿਗਰਾਨੀ ਹੇਠ ਥਾਣਾ ਸੀ ਡਵੀਜ਼ਨ ਅਤੇ ਸੀ.ਆਈ.ਏ ਸਟਾਫ ਕਮਿਸ਼ਨਰੇਟ, ਅੰਮ੍ਰਿਤਸਰ ਦੀ ਇਕ ਟੀਮ ਬਣਾਈ ਗਈ ਜਿਸਦੀ ਅਗਵਾਈ ਮੁੱਖ ਅਫਸਰ ਥਾਣਾ ਸੀ ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਕੁਲਵਿੰਦਰ ਕੁਮਾਰ ਅਤੇ ਇੰਪੈਟਕਰ ਗੁਰਵਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਕਮਿਸ਼ਨਰੇਟ, ਅੰਮ੍ਰਿਤਸਰ ਸਨ। ਇਸ ਟੀਮ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹੈਰੋਇਨ ਸਮੱਲਗਰ ਰਛਪਾਲ ਸਿੰਘ ਅਤੇ ਸੰਨੀ ਵੱਲੋਂ ਭਾਰੀ ਮਾਤਰਾ ਵਿੱਚ ਪਾਕਿਸਤਾਨ ਤੋਂ ਹੈਰੋਇਨ

ਮੰਗਵਾਈ ਗਈ ਹੈ ਅਤੇ ਪੰਜਾਬ ਤੋਂ ਬਾਹਰ ਦੂਸਰੇ ਰਾਜਾਂ ਵਿੱਚ ਸਪਲਾਈ ਕਰਨੀ ਹੈ।  ਇਹ ਸਕੱਤਰੀ ਬਾਗ ਗੁਜਰਪੁਰਾ ਇਲਾਕਾ ਵਿੱਚ ਆ ਰਹੇ ਹਨ, ਜਿਸ ’ਤੇ ਇੰਸਪੈਕਟਰ ਕੁਲਵਿੰਦਰ ਕੁਮਾਰ, ਮੁੱਖ ਅਫ਼ਸਰ ਥਾਣਾ-ਸੀ ਡਵੀਜ਼ਨ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਸਮੇਤ ਟੀਮ ਨੇ ਗਿਆਨ ਆਸ਼ਰਮ ਸਕੂਲ ਦੇ ਲਾਗੇ ਇਕ ਮੋਨੇ ਨੌਜਵਾਨ ਨੂੰ ਕਾਲੇ ਰੰਗ ਦੇ ਬੈਗ ਸਮੇਤ ਕਾਬੂ ਕੀਤਾ। ਜਿਸਨੇ ਪੁੱਛਣ ’ਤੇ ਆਪਣਾ ਨਾਮ ਰਛਪਾਲ ਸਿੰਘ ਦੱਸਿਆ। ਜਿਸਦੀ ਤਲਾਸ਼ੀ ਉਸਦੀ ਸਹਿਮਤੀ ਨਾਲ ਸ. ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ, ਏ.ਸੀ.ਪੀ/ਸੈਟ੍ਰਲ, ਅੰਮ੍ਰਿਤਸਰ ਨੇ ਮੌਕੇ ’ਤੇ ਬੁਲਾ ਕੇ ਉਨ੍ਹਾਂ ਰਾਹੀਂ ਕਰਵਾਈ ਗਈ ਤਾਂ ਰਛਪਾਲ ਸਿੰਘ ਪਾਸੋਂ ਸੱਜੇ ਹੱਥ ਵਿੱਚ ਫੜ੍ਹੇ ਕਾਲੇ ਰੰਗ ਦੇ ਬੈਗ ਵਿੱਚੋਂ ਮੋਮੀ ਲਿਫਾਫੇ ਵਿੱਚ ਲਪੇਟੀ 3 ਕਿਲੋ ਹੈਰੋਇਨ ਬ੍ਰਾਮਦ ਹੋਈ ਤੇ ਰਛਪਾਲ ਸਿੰਘ ਦੀ ਜਾਮਾ ਤਲਾਸ਼ੀ ਕਰਨ ’ਤੇ ਉਸਦੀ ਪੈਂਟ ਦੀ ਖੱਬੀ ਜੇਬ ਵਿੱਚੋਂ ਇਕ ਪਿਸਟਲ 30 ਬੋਰ ਲੋਡਡ (05 ਕਾਰਤੂਸ) ਅਤੇ ਸੱਜੀ ਜੇਬ ਵਿੱਚੋਂ ਇੱਕ ਮੈਗਜ਼ੀਨ ਸਮੇਤ 5 ਰੌਂਦ ਜ਼ਿੰਦਾ 30 ਬੋਰ ਬ੍ਰਾਮਦ ਕੀਤੇ ਗਏ। ਰਛਪਾਲ ਸਿੰਘ ਪਾਸੋਂ ਪੁੱਛ-ਗਿੱਛ ਕਰਨ ’ਤੇ ਇਸਨੇ ਦੱਸਿਆ ਕਿ ਹੈਰੋਇਨ ਉਸਨੇ ਸੰਨੀ ਨਾਲ ਮਿਲ ਕੇ ਅੰਮ੍ਰਿਤਸਰ ਤੋਂ ਬਾਹਰ ਲੈ ਕੇ ਜਾਣੀ ਸੀ ਤੇ ਸੰਨੀ ਨੇ ਸਪਲਾਈ ਕਰਵਾਉਣੀ ਸੀ। ਪਰ ਦੋਸ਼ੀ ਰਛਪਾਲ ਸਿੰਘ,  ਸੰਨੀ ਨੂੰ ਮਿਲਣ ਤੋਂ ਪਹਿਲਾਂ ਹੀ ਪੁਲਿਸ ਦੇ ਕਾਬੂ ਆ ਗਿਆ। ਰਛਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਪਾਕਿਸਤਾਨ ਤੋਂ ਪਹਿਲਾਂ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਮੰਗਵਾ ਕੇ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ। ਇਸ ਸਬੰਧ ਵਿੱਚ ਇਸ ਉੱਪਰ ਪਹਿਲਾਂ ਵੀ ਮੁਕੱਦਮੇ ਦਰਜ ਹਨ।

Send this to a friend