ਸੜਕ ਦੁਰਘਟਨਾ ਵਿ¤ਚ ਐਕਟਿਵਾ ਸਵਾਰ ਦੀ ਮੌਤ

ਜਲੰਧਰ, 9 ਮਾਰਚ (ਸੁਖਵਿੰਦਰ ਦਕੋਹਾ)- ਮੋਟਰਸਾਈਕਲ ਅਤੇ ਐਕਟਿਵਾ ਦੀ ਟ¤ਕਰ ਵਿ¤ਚ ਐਕਟਿਵਾ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬਲਜੀਤ ਸਿੰਘ ਪੁ¤ਤਰ ਕਰਨੈਲ ਸਿੰਘ ਢੱਡਾ ਪਿੰਡ ਜਿਲ੍ਹਾ ਜਲੰਧਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦ¤ਸਿਆ ਕਿ ਬਲਜੀਤ ਸਿੰਘ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਸੋਮਵਾਰ ਸਵੇਰੇ ਬਲਜੀਤ ਕੰਮ ’ਤੇ ਜਾਣ ਲਈ ਆਪਣੇ ਐਕਟਿਵਾ ’ਤੇ ਘਰੋਂ ਨਿਕਲਿਆ ਸੀ ਕਿ ਕੁ¤ਝ ਦੂਰੀ ’ਤੇ ਲ¤ਧੇਵਾਲੀ ਦੇ ਕੋਲ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਐਕਟਿਵਾ ਦੀ ਟ¤ਕਰ ਹੋ ਗਈ। ਗੰਭੀਰ ਫ¤ਟੜ ਹੋਏ ਬਲਜੀਤ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿ¤ਤਾ। ਥਾਣਾ ਰਾਮਾਮੰਡੀ ਦੇ ਮੁਖੀ ਪਲਵਿੰਦਰ ਸਿੰਘ ਨੇ ਦ¤ਸਿਆ ਕਿ ਮੋਟਰਸਾਈਕਲ ਸਵਾਰ ਹੁਸੈਨ ਅਲੀ ਪੁ¤ਤਰ ਸੈਫ ਅਲੀ ਨੂੰ ਜਖਮੀ ਹਾਲਤ ਵਿ¤ਚ ਹਸਪਤਾਲ ਵਿ¤ਚ ਦਾਖਲ ਕਰਵਾਇਆ ਗਿਆ ਹੈ।

Send this to a friend