Skip to content
Independent perspectives. Global stories.
BREAKING

ਸਾਂਝ ਕੇਂਦਰ ਤੋਂ ਮਿਲਣ ਵਾਲੀਆ ਸਹੂਲਤਾਂ ਦੇ ਬੈਨਰ ਲਗਾਏ

Share this story

ਬੂਢਲਾਡਾ, 5 ਮਾਰਚ (ਅਮਿਤ ਜਿੰਦਲ, ਅਮਨ ਮਹਿਤਾ)- ਅੱਜ ਸਾਂਝ ਕੇਂਦਰ ਥਾਣਾ ਸਿਟੀ ਬੁਢਲਾਡਾ ਦੇ ਇੰਚਾਰਜ ਸ:ਥ ਰਾਮ ਸਿੰਘ ਅਤੇ ਸਮੂਹ ਸਟਾਫ ਵੱਲੋਂ ਅੱਜ ਵੱਖ-ਵੱਖ ਪਿੰਡਾਂ ਵਿੱਚ ਸਾਂਝ ਕੇਦਰ ਤੋਂ ਮਿਲਣ ਸਹੂਲਤਾਂ ਬਾਰੇ ਅਤੇ ਸਾਂਝ ਕਂੇਦਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਜਿਵੇਂ ਪਿੰਡ ਕੁਲਾਣਾ, ਦਰੀਆਪੁਰ ਕਲਾਂ, ਦਰੀਆਪੁਰ ਖੁਰਦ ਵਿਖੇ ਧਾਰਮਿਕ ਜਗਾ ਜਿਵੇ ਕਿ ਮੰਦਰ ਗੁਰਦੁਆਰਾ ਸਾਹਿਬ ਪਿੰਡ ਦੀਆਂ ਸੱਥਾਂ ਅੰਦਰ ਜਿੱਥੇ ਕਿ ਆਮ ਲੋਕਾਂ ਦਾ ਆਉਣਾ-ਜਾਣਾ ਹੈ ਸਾਂਝ ਕੇਂਦਰ ਤੋ ਮਿਲਣ ਵਾਲੀਆ ਸਹੂਲਤਾਂ ਦੇ ਬੈਨਰ ਵੀ ਲਗਾਏ ਗਏ ਅਤੇ ਪੈਫਲੇਟ  ਵੀ ਵੰਡੇ ਗਏ।  ਲੋਕਾਂ ਨੂੰ ਟਰੈਫਿਕ ਸਬੰਧੀ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਤੇ ਨਸ਼ਿਆ ਅਤੇ ਸਮਾਜਿਕ ਕੁਰੀਤੀਆ ਦੇ ਖਿਲਾਫ ਜਾਗਰੂਕ ਕੀਤਾ ਗਿਆ।ਇਸ ਮੋਕੇ ਕੁਲਾਣਾ ਪਿੰਡ ਦੇ ਸਰਪੰਚ ਅਮਰਜੀਤ ਸਿੰਘ,ਦਰੀਆਪੁਰ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ,ਦਰੀਆਪੁਰ ਖੁਰਦ ਦੇ ਸਾਬਕਾ ਸਰਪੰਚ ਭਗਤ ਸਿੰਘ,ਹੌਲ:ਕਸ਼ਮੀਰ ਸਿੰਘ ਅਤੇ ਪਿੰਡਾਂ ਦੇ ਮੋਹਤਵਰ ਤੇ ਆਮ ਵਿਅਕਤੀ ਅਦਿ ਮੌਜੂਦ ਰਹੇ।

WRITTEN BY