ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ
ਸੰਗਤ ਲਈ ਕਈ ਕੁੱਝ ਕਰਨਾ ਲੋਚਦੇ ਹਨ ਬਾਬਾ ਜੀ
ਮੋਗਾ-ਬਾਘਾਪੁਰਾਣਾ ਮੁੱਖ ਸੜਕ ਉ¤ਤੇ ਪੈਂਦੇ ਪ੍ਰਸਿੱਧ ਪਿੰਡ ਚੰਦਪੁਰਾਣਾ ਵਿਖੇ ਸਥਿਤ ਗੁਰਦੁਾਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਧਰਮ ਪ੍ਰਚਾਰ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ। ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਅਤੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਸੰਗਤ ਨੂੰ ਰੂਹਾਨੀ ਅਗਵਾਈ ਦੇਣ ਲਈ ਬਹੁਤ ਹੀ ਮਹੱਤਵਪੂਰਨ ਕਾਰਜ ਕੀਤਾ ਹੈ। ਉਨ੍ਹਾਂ ਨੇ ਧਰਮ ਦੇ ਪ੍ਰਚਾਰ ਨੂੰ ਐਨਾ ਰੋਚਕ ਅਤੇ ਸਰਲ ਬਣਾ ਦਿੱਤਾ ਕਿ ਆਮ ਲੋਕ ਧਾਰਮਿਕ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਹ ਸਥਾਨ ਇਸ ਵੇਲੇ ਪੰਜਾਬ ਦਾ ਪ੍ਰਮੁੱਖ ਧਾਰਮਿਕ ਅਸਥਾਨ ਬਣਦਾ ਜਾ ਰਿਹਾ ਹੈ। ਇਸ ਅਸਥਾਨ ’ਤੇ ਸੰਗਤ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਅਸਥਾਨ ਦੇ ਬਾਨੀ ਬਾਬਾ ਨਛੱਤਰ ਸਿੰਘ ਅਤੇ ਮੌਜੂਦਾ ਮੁੱਖੀ ਬਾਬਾ ਗੁਰਦੀਪ ਸਿੰਘ ਜੀ ਦੇ ਦਾਨੀ ਸੁਭਾਅ ਕਾਰਨ ਇਹ ਅਸਥਾਨ ਗਰੀਬਾਂ, ਲੋੜਵੰਦਾਂ ਅਤੇ ਬੇਸਹਾਰਿਆਂ ਦੇ ਸਹਾਰੇ ਵਜੋਂ ਉਭਰ ਰਿਹਾ ਹੈ। ਦੋਵੇਂ ਬਾਬਾ ਜੀ ਇਸੇ ਪਿੰਡ ਦੇ ਜੰਮਪਲ ਹਨ ਜਿਨ੍ਹਾਂ ਦਾ ਜਨਮ ਮਾਤਾ ਮੁਖਤਿਆਰ ਕੌਰ ਦੀ ਕੁੱਖੋਂ ਸਵਰਗੀ ਪਿਤਾ ਭਜਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਬਚਪਨ ਤੋਂ ਹੀ ਧਾਰਮਿਕ ਪਰਵਿਰਤੀ ਵਾਲੇ ਸਨ। ਗੁਰਬਾਣੀ ਅਤੇ ਇਤਿਹਾਸ ਦਾ ਡੂੰਗਾ ਅਧਿਐਨ ਕੀਤਾ ਹੈ। ਪਿਤਾ ਦੇ ਸਵਰਗਵਾਸ ਹੋਣ ਉਪਰੰਤ ਬਾਬਾ ਨਛੱਤਰ ਸਿੰਘ ਅਤੇ ਛੋਟੇ ਭਰਾਤਾ ਬਾਬਾ ਗੁਰਦੀਪ ਸਿੰਘ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਅਸਥਾਨ ’ਤੇ 1994 ਤੋਂ ਨਿਯਮਤ ਰੂਪ ਵਿੱਚ ਸੇਵਾ ਵਿੱਚ ਆ ਗਏ। ਉਨ੍ਹਾਂ ਦੀ ਅਗਵਾਈ ਹੇਠ ਇਸ ਅਸਥਾਨ ਉ¤ਪਰ ਗੁਰਦੁਆਰਾ ਸਾਹਿਬ ਦਾ ਵਿਸ਼ਾਲ ਕੰਪਲੈਕਸ ਉਸਰ ਚੁੱਕਾ ਹੈ। ਸਿੱਖ ਧਾਰਮਿਕ ਵਿਰਸੇ ਨਾਲ ਸਬੰਧਤ ਸੁੰਦਰ ਅਜਾਇਬ ਘਰ ਇਸ ਅਸਥਾਨ ਹੀ ਵਿਲੱਖਣਤਾ ਹੈ। ਵਿਸ਼ਾਲ ਸਰੋਵਰ ’ਚ 68 ਤੀਰਥਾਂ ਦਾ ਜਲ ਪਾਇਆ ਗਿਆ ਹੈ। ਗੇਟ ਦੇ ਅੰਦਰ ਦਾਖਲ ਹੁੰਦਿਆਂ ਹੀ ਭੋਰਾ ਸਾਹਿਬ ਹੈ, ਜਿਥੇ ਦਿਨ ਰਾਤ ਵਾਹਿਗੁਰੂ ਦਾ ਜਾਪ ਹੁੰਦਾ ਰਹਿੰਦਾ ਹੈ। ਬਾਬਾ ਜੀ ਦੀ ਪ੍ਰੇਰਨਾ ਨਾਲ ਲੋਕ ਪੁੱਤਰ ਦੀ ਦਾਤ
ਪਿੱਛੋਂ ਇਥੇ ਫਲਦਾਰ ਬੂਟੇ ਲਗਾਉਂਦੇ ਹਨ। ਗੁਰਦੁਆਰਾ ਸਾਹਿਬ ਦੇ ਸੁੰਦਰ ਸੱਚਖੰਡ ਹਾਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸੁੰਦਰ ਸ਼ੀਸ਼ਿਆਂ ਦੀ ਪਾਲਕੀ ਸ਼ਸ਼ੋਭਿਤ ਹੈ। ਇੱਥੇ ਇੱਕ ਇੰਚ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਵੀ ਸ਼ਸ਼ੋਭਿਤ ਹੈ ਜੋ ਸੰਤਾਂ ਨੂੰ ਇਟਲੀ ਦੀ ਯਾਤਰਾ ਸਮੇਂ ਸੰਗਤ ਨੇ ਭੇਂਟ ਕੀਤੀ ਸੀ। ਗੁਰਦੁਆਰਾ ਸਾਹਿਬ ਵਿੱਚ ਮਨੁੱਖਾ ਜੀਵਨ ਦੇ ਸੱਚ ਬਾਰੇ ਗਿਆਨ ਦੇਣ ਲਈ ਸੈਂਕੜੇ ਪੇਂਟਿੰਗਾਂ ਲਗਾਈਆਂ ਗਈਆਂ ਹਨ। ਕੰਪਲੈਕਸ ’ਚ ਸ਼ਹੀਦ ਬਾਬਾ ਤੇਗਾ ਸਿੰਘ ਜੀ ਅਤੇ ਸੰਤ ਬਾਬਾ ਨਛੱਤਰ ਸਿੰਘ ਜੀ ਦਾ ਬਹੁਤ ਹੀ ਸੁੰਦਰ ਅੰਗੀਠਾ ਸਾਹਿਬ ਸ਼ਸ਼ੋਭਿਤ ਹੈ, ਜਿਥੇ ਸੰਗਤਾਂ ਸੁੱਖਾਂ ਸੁੱਖਦੀਆਂ ਹਨ। 24 ਘੰਟੇ ਗੁਰੂ ਦਾ ਲੰਗਰ ਦਾ ਪ੍ਰਬੰਧ ਹੈ। ਗੁਰਦੁਆਰਾ ਸਾਹਿਬ ਵੱਲੋਂ ਸੰਗਤ ਨੂੰ ਲਾਗਤ ਦਰ ’ਤੇ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਹਸਪਤਾਲ ਕਾਇਮ ਕੀਤਾ ਗਿਆ ਹੈ। ਇੱਕ ਏਕੜ ਵਿੱਚ 47 ਕਮਰਿਆਂ ਵਾਲਾ ਸ਼ਹੀਦ ਬਾਬਾ ਤੇਗਾ ਸਿੰਘ ਬਿਰਧ ਆਸ਼ਰਮ ਬਣਾਇਆ ਗਿਆ ਹੈ, ਜਿਥੇ ਇਸ ਸਮੇਂ ਦਰਜਨਾਂ ਬੇਸਹਾਰਾ ਬਜ਼ੁਰਗ ਅਤੇ ਔਰਤਾਂ ਆਪਣਾ ਜੀਵਨ ਬਸਰ ਕਰ ਰਹੇ ਹਨ। ਇਥੇ ਹਰੇਕ ਮਹੀਨੇ ਬਾਬਾ ਜੀ ਗਰੀਬ ਤੇ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਦੇ ਹਨ। ਗੁਰਦੁਆਰਾ ਸਾਹਿਬ ਵਿੱਚ ਗਰੀਬ ਤੇ ਲੋੜਵੰਦ ਲੜਕੀਆਂ ਦੇ ਮੁਫ਼ਤ ਅਨੰਦ ਕਾਰਜ ਕੀਤੇ ਜਾਂਦੇ ਹਨ। ਪੰਚਾਇਤਾਂ ਦੀ ਬੇਨਤੀ ਉ¤ਪਰ ਇਹ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੇਹਾਂ ਬਿਨਾਂ ਭੇਟਾ ਪ੍ਰਦਾਨ ਕਰ ਰਹੇ ਹਨ। ਸੰਤ ਬਾਬਾ ਗੁਰਦੀਪ ਸਿੰਘ ਜੀ ਸੇਵਾ ਅਤੇ ਸਿਮਰਨ ਦੀ ਮੂਰਤ ਹਨ। ਉਹ ਇਸ ਖੇਤਰ ਦੇ ਨੌਜਵਾਨਾਂ ਨੂੰ ਉਸਾਰੂ ਪਾਸੇ ਲਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਸੇਵਾ ਦੇ ਖੇਤਰ ਵਿੱਚ ਉਹ ਹੋਰ ਵੱਡੇ ਕਾਰਜ ਕਰਨੇ ਚਾਹੁੰਦੇ ਹਨ। ਉਨ੍ਹਾਂ ਦਾ ਇੱਕ ਸੁਪਨਾ ਹੈ ਕਿ ਉਹ ਇਸ ਖੇਤਰ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਅਤੇ ਵੱਡੀਆਂ ਨੋਕਰੀਆਂ ਹਾਸਿਲ ਕਰਨ ਲਈ ਸਹਾਈ ਹੋਣ। ਇਸ ਮਕਸਦ ਲਈ ਉਹ ਇੱਕ ਉ¤ਚ ਪੱਧਰੀ ਸਿਖਲਾਈ ਸੰਸਥਾ ਬਣਾਉਣ ਬਾਰੇ ਸੋਚ ਰਹੇ ਹਨ। ਇਸ ਸੰਸਥਾ ਰਾਹੀਂ ਬੱਚਿਆਂ ਨੂੰ ਫੌਜ ਅਤੇ ਸਿਵਲ ਪ੍ਰਸ਼ਾਸਨ ਵਿੱਚ ਵੱਡੀਆਂ ਨੋਕਰੀਆਂ ਲਈ ਤਿਆਰ ਕੀਤਾ ਜਾਵੇਗਾ। ਇਸੇ ਤਰ੍ਹਾਂ ਬੱਚਿਆਂ ਨੂੰ ਪੜ੍ਹਾਈ ਤੋਂ ਬਾਅਦ ਤਕਨੀਕੀ ਸਿੱਖਿਆ ਦੇ ਕੇ ਕੰਮ ਧੰਦੇ ’ਤੇ ਲਾਇਆ ਜਾਵੇਗਾ। ਬਾਬਾ ਜੀ ਵੱਲੋਂ ਧਰਮ ਪ੍ਰਚਾਰ ਦੇ ਨਾਲ-ਨਾਲ ਸੰਗਤ ਨੂੰ ਵਹਿਮਾਂ ਭਰਮਾਂ ’ਚੋਂ ਵੀ ਬਾਹਰ ਕੱਢਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਬਾਬਾ ਨਛੱਤਰ ਸਿੰਘ ਜੀ ਦੀ ਤਰ੍ਹਾਂ ਹੀ ਬਾਬਾ ਗੁਰਦੀਪ ਸਿੰਘ ਵੱਲੋਂ ਇਸ ਅਸਥਾਨ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪਰਉਪਕਾਰ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ। ਬਾਬਾ ਜੀ ਸਿੱਖ ਪੰਥ ਦੀ ਉ¤ਚ ਦੁਮਾਲੜੀ ਸ਼ਖਸੀਅਤ ਹਨ। ਸੰਤ ਬਾਬਾ ਗੁਰਦੀਪ ਸਿੰਘ ਜੀ ਲੰਬੀ ਅਤੇ ਤੰਦਰੁਸਤ ਉਮਰ ਦੀ ਅਰਦਾਸ ਕਰਦੇ ਹਾਂ, ਤਾਂ ਜੋ ਉਹ ਇਸੇ ਤਰ੍ਹਾਂ ਸੰਗਤ ਅਤੇ ਧਰਮ ਦੀ ਸੇਵਾ ਕਰਦੇ ਰਹਿਣ।


