ਨਵੀਂ ਦਿੱਲੀ, 7 ਮਾਰਚ (ਪੀ. ਟੀ.)- 16 ਦਸੰਬਰ ਨੂੰ ਹੋਏ ਸਮੂਹਿਕ ਜਬਰ ਜਨਾਹ ਮਾਮਲੇ ‘ਤੇ ਬਣੀ ਡਾਕੂਮੈਂਟਰੀ ‘ਚ ਔਰਤਾਂ ਦੇ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਨੂੰ ਇਤਰਾਜ਼ਯੋਗ ਤੇ ਵਕੀਲਾਂ ਵੱਲੋਂ ਦੁਰਾਚਾਰ ਮੰਨਦੇ ਹੋਏ ਬਾਰ ਕਾਉਂਸਿਲ ਆਫ਼ ਇੰਡੀਆ ( ਬੀਸੀਆਈ ) ਨੇ ਇਨ੍ਹਾਂ ਦੋ ਵਕੀਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਬੀਸੀਆਈ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰਾ ਨੇ ਕਿਹਾ ਕਿ ਅਸੀਂ ਐਮ. ਐਲ ਸ਼ਰਮਾ ਤੇ ਏ. ਪੀ ਸਿੰਘ ਨੂੰ ਬੀਬੀਸੀ ਦੀ ਡਾਕੂਮੈਂਟਰੀ ‘ਚ ਕੀਤੀ ਗਈ ਉਨ੍ਹਾਂ ਦੀ ਕਥਿਤ ਟਿੱਪਣੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਉਨ੍ਹਾਂ ਨੇ ਕਿਹਾ ਕਿ ਹੇਠਲੀ ਅਦਾਲਤ ‘ਚ ਦੋਸ਼ੀਆਂ ਦਾ ਪੱਖ ਰੱਖਣ ਲਈ ਪੇਸ਼ ਹੋਣ ਵਾਲੇ ਦੋ ਵਕੀਲਾਂ ਦਾ ਸੁਭਾਅ ਪਹਿਲੀ ਨਜ਼ਰ ਤੋਂ ਇਤਰਾਜ਼ਯੋਗ ਪ੍ਰਤੀਤ ਹੁੰਦਾ ਹੈ ਤੇ ਇਹ ਵਕੀਲਾਂ ਵੱਲੋਂ ਦੁਰਾਚਾਰ ਹੈ।
ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੇਖਣਾ ਹੋਵੇਗਾ ਕਿ ‘ਇਹ ਆਮ ਦੁਰਾਚਾਰ ਹੈ ਜਾਂ ਪੇਸ਼ੇਵਰ ਦੁਰਾਚਾਰ’ ਤੇ ਇਸਤੋਂ ਬਾਅਦ ਅੱਗੇ ਦੀ ਕਾਰਵਾਈ ’ਤੇ ਫ਼ੈਸਲਾ ਲਿਆ ਜਾਵੇਗਾ।



